ਨੱਚਦੇ ਕੈਦੀਆਂ ਦੀ ਵੀਡੀਓ ਬਣਾਉਣ ਵਾਲੇ ਹਵਾਲਾਤੀ ਖ਼ਿਲਾਫ਼ ਕੇਸ ਦਰਜ

ਨੱਚਦੇ ਕੈਦੀਆਂ ਦੀ ਵੀਡੀਓ ਬਣਾਉਣ ਵਾਲੇ ਹਵਾਲਾਤੀ ਖ਼ਿਲਾਫ਼ ਕੇਸ ਦਰਜ

ਸੰਜੀਵ ਹਾਂਡਾ
ਫ਼ਿਰੋਜ਼ਪੁਰ, 6 ਜੁਲਾਈ

ਇਥੋਂ ਦੀ ਕੇਂਦਰੀ ਜੇਲ੍ਹ ਦੀ ਇੱਕ ਬੈਰਕ ਵਿਚ ਗਾਣੇ ’ਤੇ ਨੱਚਦੇ ਕੈਦੀਆਂ ਦੀ ਵੀਡੀਓ ਇੱਕ ਟੀਵੀ ਚੈਨਲ ’ਤੇ ਨਸ਼ਰ ਹੋਣ ਮਗਰੋਂ ਵੀਡੀਉ ਬਣਾਉਣ ਵਾਲੇ ਹਵਾਲਾਤੀ ਖ਼ਿਲਾਫ਼ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਜੇਲ੍ਹ ਦੇ ਸਹਾਇਕ ਸੁਪਰਡੈਂਟ ਮਨਜੀਤ ਸਿੰਘ ਦੀ ਸ਼ਿਕਾਇਤ ’ਤੇ ਕੀਤੀ ਗਈ ਹੈ। ਘਟਨਾ 4 ਜੁਲਾਈ ਦੀ ਦੱਸੀ ਜਾਂਦੀ ਹੈ। ਜੇਲ੍ਹ ਦੀ ਵਾਰਡ ਨੰਬਰ ਇੱਕ ਵਿਚ ਬੰਦ ਕੁਝ ਕੈਦੀ ਬੈਰਕ ਅੰਦਰ ਲੱਗੇ ਟੀਵੀ ’ਤੇ ਚੱਲ ਰਹੇ ਗਾਣੇ ’ਤੇ ਨੱਚ ਰਹੇ ਸਨ। ਕਿਸੇ ਨੇ ਨੱਚਦੇ ਹੋਏ ਕੈਦੀਆਂ ਦੀ ਇੱਕ ਵੀਡੀਓ ਮੋਬਾਈਲ ਵਿਚ ਕੈਦ ਕਰ ਲਈ ਤੇ ਕਿਸੇ ਨੂੰ ਅਗਾਂਹ ਭੇਜ ਦਿੱਤੀ। ਕੁਝ ਚਿਰ ਮਗਰੋਂ ਇਹ ਵੀਡੀਓ ਇੱਕ ਟੀਵੀ ਚੈਨਲ ਤੇ ਪ੍ਰਸਾਰਿਤ ਹੋ ਗਈ, ਜਿਸ ਮਗਰੋਂ ਜੇਲ੍ਹ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੜਤਾਲ ਹੋਈ ਤਾਂ ਪਤਾ ਲੱਗਾ ਇਹ ਵੀਡੀਉ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੀ ਹੈ। ਸਥਾਨਕ ਜੇਲ੍ਹ ਪ੍ਰਸ਼ਾਸਨ ਨੇ ਆਪਣੀ ਪੜਤਾਲ ਵਿਚ ਪਤਾ ਲਾਇਆ ਕਿ ਇਹ ਵੀਡੀਓ ਹਵਾਲਾਤੀ ਲੋਕੇਸ਼ ਕੁਮਾਰ ਗੁਦਾਰਾ ਵਾਸੀ ਹਰੀਪੁਰਾ ਥਾਣਾ ਖੁਈਆਂ ਸਰਵਰ ਅਬੋਹਰ ਵੱਲੋਂ ਬਣਾਈ ਗਈ ਸੀ। ਲੋਕੇਸ਼ ਤੋਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All