ਮੁੱਖ ਥਾਣਾ ਅਫ਼ਸਰ ਤੇ ਥਾਣੇਦਾਰ ਖ਼ਿਲਾਫ਼ ਰਿਸ਼ਵਤ ਲੈਣ ਦਾ ਕੇਸ ਦਰਜ

ਗੈਂਗਸਟਰ ਨੂੰ ਛੱਡਣ ਬਦਲੇ ਲਈ ਸੀ ਲੱਖਾਂ ਦੀ ਰਿਸ਼ਵਤ, ਥਾਣੇਦਾਰ ਗ੍ਰਿਫ਼ਤਾਰਰਵਿੰਦਰ ਰਵੀ

ਮੁੱਖ ਥਾਣਾ ਅਫ਼ਸਰ ਤੇ ਥਾਣੇਦਾਰ ਖ਼ਿਲਾਫ਼ ਰਿਸ਼ਵਤ ਲੈਣ ਦਾ ਕੇਸ ਦਰਜ

ਬਰਨਾਲਾ 16 ਜੁਲਾਈ

ਥਾਣਾ ਸਿਟੀ ਇੰਚਾਰਜ ਤੇ ਥਾਣੇਦਾਰ ਖ਼ਿਲਾਫ਼ ਮੋਟੀ ਰਕਮ ਲੈ ਕੇ ਗੈਂਗਸਟਰ ਨੂੰ ਛੱਡਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਗੈਂਗਸਟਰ ਨੂੰ ਕੁੜੀ ਭਜਾਉਣ ਦੇ ਦੋਸ਼ ਹੇਠ ਕਾਬੂ ਕੀਤਾ ਗਿਆ ਸੀ। ਥਾਣੇਦਾਰ ਕੋਲੋਂ 1.15 ਲੱਖ ਰੁਪਏ ਦੀ ਨਕਦੀ ਬਰਾਮਦ ਹੋਈ ਹੈ।

ਜ਼ਿਕਰਯੋਗ ਹੈ ਕਿ ਸ਼ਹਿਰ 'ਚ 7 ਜੂਨ ਨੂੰ ਇਕ ਵਿਆਹੁਤਾ ਔਰਤ ਬਿਨਾਂ ਦੱਸੇ ਘਰੋਂ ਚਲੀ ਗਈ ਸੀ। ਉਸ ਦੇ ਪਤੀ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਸੀ। ਪੁਲੀਸ ਨੇ ਅਖੀਰ ਮਨਦੀਪ ਕੌਰ ਉਰਫ਼ ਸੋਨੀ ਦੇ ਪਤੀ ਜਗਦੇਵ ਸਿੰਘ ਦੇ ਬਿਆਨਾਂ ’ਤੇ 16 ਜੂਨ ਨੂੰ ਥਾਣਾ ਸਿਟੀ-1 ਵਿਚ ਕੇਸ ਦਰਜ ਕਰਕੇ ਗੁੰਮਸ਼ੁਦਾ ਔਰਤ ਦੀ ਭਾਲ ਸ਼ੁਰੂ ਕੀਤੀ ਤੇ 29 ਜੂਨ ਨੂੰ ਉਸ ਨੂੰ ਪਿੰਡ ਲੰਗੇਆਣਾ ਤੋਂ ਬਰਾਮਦ ਕਰ ਲਿਆ। ਪੁਲੀਸ ਨੇ ਬਰਾਮਦਗੀ ਮੌਕੇ ਪਿੰਡ ਤੋਂ ਹੀ ਦਵਿੰਦਰ ਸਿੰਘ ਵਾਸੀ ਕੋਟਮਾਨ ਤੇ ਲਵਪ੍ਰੀਤ ਸਿੰਘ ਵਾਸੀ ਘੱਲ ਕਲਾਂ ਨੂੰ ਗਿ੍ਫ਼ਤਾਰ ਕੀਤਾ। ਪੁੱਛਗਿੱਛ ਦੌਰਾਨ ਔਰਤ ਨੇ ਦੱਸਿਆ ਕਿ ਉਹ ਦਵਿੰਦਰ ਸਿੰਘ ਨਾਲ ਗਈ ਸੀ। ਦਵਿੰਦਰ ਸਿੰਘ ਖ਼ਿਲਾਫ਼ ਜਗਰਾਉ ਤੇ ਹੋਰਨਾਂ ਜ਼ਿਲ੍ਹਿਆਂ 'ਚ ਗੈਂਗਸਟਰਾਂ ਨਾਲ ਸਬੰਧਿਤ ਕਈ ਕੇਸ ਦਰਜ ਹਨ ਤੇ ਉਹ ਪੁਲੀਸ ਨੂੰ ਲੋੜੀਂਦਾ ਸੀ। ਡੀਐਸਪੀ ਨੇ ਦੱਸਿਆ ਕਿ ਔਰਤ ਨੇ ਮੰਨਿਆ ਕਿ 7 ਜੂਨ ਤੋਂ 29 ਜੂਨ ਤੱਕ ਉਹ ਦਵਿੰਦਰ ਸਿੰਘ ਨਾਲ ਪਿੰਡ ਲੰਗੇਆਣਾ ਹੀ ਰਹੀ ਸੀ। ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੇ ਮਨਦੀਪ ਕੌਰ ਦੇ ਬੈਂਕ ਖਾਤੇ 'ਚੋਂ ਤਿੰਨ ਵਾਰੀ ਵਿੱਚ ਚਾਰ ਲੱਖ ਰੁਪਏ ਕਢਵਾਏ ਸਨ ਜਿਸ ਦੀ ਥਾਣਾ ਸਿਟੀ ਇੰਚਾਰਜ ਬਲਜੀਤ ਸਿੰਘ ਨੂੰ ਪੂਰੀ ਜਾਣਕਾਰੀ ਸੀ।

ਡੀਐਸਪੀ ਨੇ ਦੱਸਿਆ ਕਿ ਮੁੱਖ ਥਾਣਾ ਅਧਿਕਾਰੀ ਬਲਜੀਤ ਸਿੰਘ ਤੇ ਥਾਣੇਦਾਰ ਪਵਨ ਕੁਮਾਰ ਨੇ ਮਨਦੀਪ ਕੌਰ ਦੇ 164 ਤਹਿਤ ਬਿਆਨ ਦਰਜ ਕਰਕੇ ਉਸ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ। ਪਰ ਦੋਵੇ ਪੁਲੀਸ ਮੁਲਾਜ਼ਮਾਂ ਨੇ ਨਾ ਤਾਂ ਦਵਿੰਦਰ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਕੇਸ 'ਚ ਸ਼ਾਮਲ ਕੀਤਾ ਤੇ ਨਾ ਹੀ ਗ੍ਰਿਫ਼ਤਾਰ ਕੀਤਾ। ਜਦਕਿ ਦੋਵੇਂ ਪੁਲੀਸ ਮੁਲਾਜ਼ਮਾਂ ਨੂੰ ਪਤਾ ਸੀ ਕਿ ਦਵਿੰਦਰ ਸਿੰਘ ਕਈ ਕੇਸਾਂ 'ਚ ਪੁਲੀਸ ਨੂੰ ਲੋੜੀਦਾ ਹੈ। ਦੋਵਾਂ ਨੇ ਤਿੰਨ ਲੱਖ ਰੁਪਏ ਦੀ ਰਿਸ਼ਵਤ ਲੈ ਕੇ ਦੋਵਾਂ ਮੁਲਜ਼ਮਾਂ ਨੂੰ ਛੱਡ ਦਿੱਤਾ। ਡੀਐਸਪੀ ਟਿਵਾਣਾ ਨੇ ਦੱਸਿਆ ਕਿ ਦੋਵੇਂ ਪੁਲੀਸ ਮੁਲਾਜ਼ਮਾਂ ਤੇ ਭ੍ਰਿਸ਼ਟਾਚਾਰ ਵਿਰੋਧੀ ਕੇਸ ਦਰਜ ਹੋਣ ਤੋਂ ਬਾਅਦ ਕੀਤੀ ਛਾਪੇਮਾਰੀ ਦੌਰਾਨ ਥਾਣੇਦਾਰ ਪਵਨ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦਕਿ ਮੁੱਖ ਥਾਣਾ ਅਫ਼ਸਰ ਹਾਲੇ ਫਰਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All