ਕਲੀਅਰੈਂਸ ਸਰਟੀਫਿਕੇਟ ਦਾ ਮਾਮਲਾ; ਕਿਸਾਨਾਂ ਵੱਲੋਂ ਬੈਂਕ ਦਾ ਮੁੜ ਘਿਰਾਓ

ਕਲੀਅਰੈਂਸ ਸਰਟੀਫਿਕੇਟ ਦਾ ਮਾਮਲਾ; ਕਿਸਾਨਾਂ ਵੱਲੋਂ ਬੈਂਕ ਦਾ ਮੁੜ ਘਿਰਾਓ

ਘਿਰਾਓ ਦੌਰਾਨ ਸੰਬੋਧਨ ਕਰਦਾ ਹੋਇਆ ਕਿਸਾਨ ਆਗੂ ਮੱਖਣ ਸਿੰਘ ਮਾਨ।

ਜੋਗਿੰਦਰ ਸਿੰਘ ਮਾਨ
ਮਾਨਸਾ, 14 ਅਗਸਤ

ਬੈਂਕ ਵੱਲੋਂ ਕਿਸਾਨ ਨੂੰ ਕਲੀਅਰੈਂਸ ਸਰਟੀਫਿਕੇਟ ਨਾ ਦੇਣ ਦੇ ਮਾਮਲੇ ਵਿੱਚ ਅੱਜ ਸਾਰਾ ਦਿਨ ਪ੍ਰਸ਼ਾਸਨ ਅਤੇ ਕਿਸਾਨ ਜਥੇਬੰਦੀ ਵਿਚਕਾਰ ਤਣਾਤਣੀ ਕਾਇਮ ਰਹੀ। ਪੀੜਤ ਕਿਸਾਨ ਦੇ ਹੱਕ ਵਿੱਚ ਉੱਤਰੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਅੱਜ ਸਵੇਰ ਤੋਂ ਕੋਟਕ ਮਹਿੰਦਰਾ ਬੈਂਕ ਦਾ ਅਣਮਿੱਥੇ ਸਮੇਂ ਲਈ ਘਿਰਾਓ ਕੀਤਾ, ਜਿਸ ਸਬੰਧੀ ਬੈਂਕ ਪ੍ਰਬੰਧਕਾਂ ਨੇ ਪੁਲੀਸ ਕੋਲ ਅਰਜ਼ੋਈ ਕੀਤੀ। ਭਾਵੇਂ ਪੁਲੀਸ ਨੇ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਕਰਵਾਉਣ ਦੇ ਉਪਰਾਲੇ ਕੀਤੇ ਪਰ ਕਿਸਾਨ ਜਥੇਬੰਦੀ ਨੇ ਬੈਂਕ ਪ੍ਰਬੰਧਕਾਂ ਦੇ ਪੀੜਤ ਕਿਸਾਨ ਤੋਂ ਪੂਰੇ ਪੈਸੇ ਲੈਣ ਦੇ ਬਾਵਜੂਦ ਉਸ ਨੂੰ ਡੇਢ ਸਾਲ ਤੋਂ ਕਲੀਅਰੈਂਸ ਸਰਟੀਫਿਕੇਟ ਨਾ ਦੇਣ ਦਾ ਰੋਣਾ ਰੋਇਆ ਅਤੇ ਬੈਂਕ ਤੋਂ ਕਿਸੇ ਵੀ ਅਧਿਕਾਰੀ ਨੂੰ ਅੰਦਰ-ਬਾਹਰ ਆਉਣ ਦੀ ਚਿਤਾਵਨੀ ਦਿੱਤੀ ਗਈ। ਬਾਅਦ ਵਿੱਚ ਮਾਨਸਾ ਦੇ ਡੀਐੱਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਭਰੋਸਾ ਦੇਣ ਤੋਂ ਬਾਅਦ ਜਥੇਬੰਦੀ ਨੇ ਬੈਂਕ ਸਾਹਮਣੇ ਦਿੱਤੇ ਗਏ ਧਰਨੇ ਨੂੰ ਇੱਕ ਦਫ਼ਾ ਮੁਲਤਵੀ ਕਰ ਦਿੱਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All