DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Carpenter Dies of Electric Shock: ਕਰੰਟ ਲੱਗਣ ਕਾਰਨ ਮਿਸਤਰੀ ਦੀ ਮੌਤ

ਇਸ ਕਸਬੇ ਵਿੱਚ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਥਾਣਾ ਭਦੌੜ ਦੀ ਪੁਲੀਸ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਕਾਹਨ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਿਤਾ ਕਾਹਨ ਸਿੰਘ ਬਾਜਾਖਾਨਾ...

  • fb
  • twitter
  • whatsapp
  • whatsapp
Advertisement

ਇਸ ਕਸਬੇ ਵਿੱਚ ਲੱਕੜ ਦਾ ਕੰਮ ਕਰਨ ਵਾਲੇ ਮਿਸਤਰੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਥਾਣਾ ਭਦੌੜ ਦੀ ਪੁਲੀਸ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਕਾਹਨ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਉਸ ਦਾ ਪਿਤਾ ਕਾਹਨ ਸਿੰਘ ਬਾਜਾਖਾਨਾ ਰੋਡ ’ਤੇ ਲੱਕੜ ਦਾ ਕੰਮ ਕਰਦਾ ਹੈ। ਉਹ ਅੱਜ ਐਲੂਮੀਨੀਅਮ ਦੀਆਂ ਪਾਈਪਾਂ ਦੁਕਾਨ ਵਿੱਚੋਂ ਬਾਹਰ ਕੱਢ ਰਿਹਾ ਸੀ ਕਿ ਅਚਾਨਕ ਪਾਈਪ ਬਿਜਲੀ ਦੀ ਤਾਰ ਨਾਲ ਲੱਗਣ ਨਾਲ ਉਸ ਦੇ ਪਿਤਾ ਨੂੰ ਕਰੰਟ ਲੱਗ ਗਿਆ। ਉਹ ਕਾਹਨ ਸਿੰਘ ਨੂੰ ਸਿਵਲ ਹਸਪਤਾਲ ਭਦੌੜ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਉਸ ਦੇ ਪੁੱਤਰ ਦੇ ਬਿਆਨਾਂ ’ਤੇ 194 ਬੀ ਐੱਨ ਐੱਸ ਤਹਿਤ ਕਾਰਵਾਈ ਕਰ ਦਿੱਤੀ ਹੈ।

Advertisement
Advertisement
×