DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਹਿਰ ’ਚ ਡਿੱਗੀ ਕਾਰ ਦਾ ਦੂਜੇ ਦਿਨ ਵੀ ਪਤਾ ਨਾ ਲੱਗਿਆ

ਇੱਥੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ-9 ਉੱਪਰ ‘ਬੰਦੇ ਖਾਣੀ’ ਰਾਜਸਥਾਨ ਨਹਿਰ ਵਿੱਚ ਡਿੱਗੀ ਰਿਟਜ਼ ਕਾਰ ਅਤੇ ਕਾਰ ਵਿੱਚ ਸਵਾਰ ਵਿਅਕਤੀ ਹਰਦੀਪ ਸਿੰਘ ਦੀ ਲਾਸ਼ ਦੂਜੇ ਦਿਨ ਵੀ ਨਹੀਂ ਮਿਲ ਸਕੀ। ਐੱਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਅਜੇ ਤੱਕ ਕੋਈ ਸਫਲਤਾ...

  • fb
  • twitter
  • whatsapp
  • whatsapp
Advertisement

ਇੱਥੇ ਡੱਬਵਾਲੀ-ਮਲੋਟ ਕੌਮੀ ਸ਼ਾਹ ਰਾਹ-9 ਉੱਪਰ ‘ਬੰਦੇ ਖਾਣੀ’ ਰਾਜਸਥਾਨ ਨਹਿਰ ਵਿੱਚ ਡਿੱਗੀ ਰਿਟਜ਼ ਕਾਰ ਅਤੇ ਕਾਰ ਵਿੱਚ ਸਵਾਰ ਵਿਅਕਤੀ ਹਰਦੀਪ ਸਿੰਘ ਦੀ ਲਾਸ਼ ਦੂਜੇ ਦਿਨ ਵੀ ਨਹੀਂ ਮਿਲ ਸਕੀ। ਐੱਨ ਡੀ ਆਰ ਐੱਫ ਦੀਆਂ ਟੀਮਾਂ ਨੂੰ ਅਜੇ ਤੱਕ ਕੋਈ ਸਫਲਤਾ ਨਹੀਂ ਮਿਲੀ। ਅੱਜ ਕਾਰ ਸਣੇ ਡਿੱਗਣ ਵਾਲੇ 40 ਸਾਲਾ ਹਰਦੀਪ ਸਿੰਘ ਦੇ ਪਿਤਾ ਦੇਸਾ ਸਿੰਘ ਲੰਬੀ ਦੇ ਕਰੀਬੀ ਤੇ ਲੰਬੀ ਹਲਕਾ ਭਾਜਪਾ ਦੇ ਇੰਚਾਰਜ ਰਾਕੇਸ਼ ਧੀਂਗੜਾ ਵੀ ਅੱਜ ਰਾਜਸਥਾਨ ਨਹਿਰ ’ਤੇ ਪੁੱਜੇ। ਧੀਂਗੜਾ ਨੇ ਐੱਨ ਡੀ ਆਰ ਐੱਫ ਦੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਭਾਲ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਦੀ ਅਪੀਲ ਕੀਤੀ। ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਐੱਨ ਡੀ ਆਰ ਐੱਫ ਦੀ ਮਦਦ ਨਾਲ ਨਹਿਰ ਵਿੱਚੋਂ ਕਾਰ ਦੀ ਭਾਲ ਕੀਤੀ ਜਾ ਰਹੀ ਹੈ।

Advertisement
Advertisement
×