DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਰ ਮਕੈਨਿਕ ਦੀ ਗਾਡਰ ਨਾਲ ਲਟਕਦੀ ਲਾਸ਼ ਮਿਲੀ

ਜਲਾਲਾਬਾਦ ਰੋਡ ਬਾਈਪਾਸ ’ਤੇ ਸਥਿਤ ਮੋਟਰ ਗੈਰਾਜ ’ਚ ਕਾਰ ਮਕੈਨਿਕ ਸੋਨੂ (30) ਦੀ ਲਾਸ਼ ਗਾਡਰ ਨਾਲ ਲਟਕਦੀ ਮਿਲੀ। ਪੁਲੀਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਇਸ ਘਟਨਾ ਦੀ ਜਾਣਕਾਰੀ ਅੱਜ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਹੋਰ ਮਕੈਨਿਕ...

  • fb
  • twitter
  • whatsapp
  • whatsapp
Advertisement

ਜਲਾਲਾਬਾਦ ਰੋਡ ਬਾਈਪਾਸ ’ਤੇ ਸਥਿਤ ਮੋਟਰ ਗੈਰਾਜ ’ਚ ਕਾਰ ਮਕੈਨਿਕ ਸੋਨੂ (30) ਦੀ ਲਾਸ਼ ਗਾਡਰ ਨਾਲ ਲਟਕਦੀ ਮਿਲੀ। ਪੁਲੀਸ ਅਨੁਸਾਰ ਪਹਿਲੀ ਨਜ਼ਰੇ ਇਹ ਮਾਮਲਾ ਖੁਦਕੁਸ਼ੀ ਦਾ ਜਾਪਦਾ ਹੈ। ਇਸ ਘਟਨਾ ਦੀ ਜਾਣਕਾਰੀ ਅੱਜ ਸਵੇਰੇ ਉਦੋਂ ਸਾਹਮਣੇ ਆਈ ਜਦੋਂ ਹੋਰ ਮਕੈਨਿਕ ਗੈਰਾਜ ਖੋਲ੍ਹਣ ਲਈ ਪਹੁੰਚੇ ਤਾਂ ਗੇਟ ਨੂੰ ਅੰਦਰ ਤੋਂ ਕੁੰਡੀ ਲੱਗੀ ਹੋਈ ਸੀ। ਉਨ੍ਹਾਂ ਗੇਟ ਦੇ ਜੰਗਲੇ ਰਾਹੀਂ ਅੰਦਰ ਵੇਖਿਆ ਤਾਂ ਸੋਨੂ ਮਕੈਨਿਕ ਦੀ ਲਾਸ਼ ਗਾਡਰ ਨਾਲ ਲਟਕ ਰਹੀ ਸੀ। ਸਾਥੀ ਮਕੈਨਿਕਾਂ ਨੇ ਦੱਸਿਆ ਕਿ ਸੋਨੂੰ ਥਾਂਦੇਵਾਲਾ ਦਾ ਰਹਿਣ ਵਾਲਾ ਸੀ। ਉਹ ਸ਼ੁੱਕਰਵਾਰ ਦੀ ਰਾਤ ਨੂੰ ਗੈਰਾਜ ਵਿੱਚ ਹੀ ਰੁਕ ਗਿਆ। ਪਹਿਲਾਂ ਵੀ ਕਈ ਵਾਰ ਕੰਮ ਕਰਨ ਲਈ ਰਾਤ ਨੂੰ ਰੁਕ ਜਾਂਦਾ ਸੀ ਪਰ ਅਗਲੇ ਦਿਨ ਉਸਦੀ ਲਾਸ਼ ਛੱਤ ਨਾਲ ਲਟਕਦੀ ਮਿਲੀ ਜਿਸ ਕਰਕੇ ਸਾਥੀ ਮਕੈਨਿਕ ਹੈਰਾਨ ਤੇ ਪ੍ਰੇਸ਼ਾਨ ਹਨ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪਰਿਵਾਰਕ ਮੈਂਬਰ ਅਤੇ ਹੋਰ ਲੋਕ ਮੌਕੇ ’ਤੇ ਇਕੱਠੇ ਹੋ ਗਏ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਹੈ।

ਏ ਐੱਸ ਆਈ ਲਖਵਿੰਦਰ ਸਿੰਘ, ਏ ਐੱਸ ਆਈ ਗੁਰਦਿੱਤਾ ਸਿੰਘ ਅਤੇ ਹੌਲਦਾਰ ਜਸਵਿੰਦਰ ਸਿੰਘ ਮੌਕੇ ’ਤੇ ਪਹੁੰਚ ਕੇ ਕਾਰਵਾਈ ਕਰਦਿਆਂ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲੀਸ ਨੇ ਦੱਸਿਆ ਕਿ ਮਾਮਲੇ ਦੀ ਪੜਤਾਲ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲੀਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।

Advertisement

Advertisement
Advertisement
×