DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਰ ਨਹਿਰ ਵਿੱਚ ਡਿੱਗੀ; ਭਾਲ ਜਾਰੀ

ਡੱਬਵਾਲੀ-ਮਲੋਟ ਕੌਮੀ ਸ਼ਾਹਰਾਹ-9 ਉੱਪਰ ਬੀਤੀ ਰਾਤ ਰਾਜਸਥਾਨ ਨਹਿਰ ਵਿੱਚ ਕਾਰ ਡਿੱਗ ਗਈ। ਕਾਰ ਸਵਾਰ ਵਿਅਕਤੀ ਦੀ ਸ਼ਨਾਖਤ 40 ਸਾਲਾ ਹਰਦੀਪ ਸਿੰਘ ਪੁੱਤਰ ਸਿੰਘ ਦੇਸਾ ਸਿੰਘ ਵਾਸੀ ਲੰਬੀ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੰਬੀ ਪੁਲੀਸ ਸਰਗਰਮ ਹੋ...

  • fb
  • twitter
  • whatsapp
  • whatsapp
Advertisement

ਡੱਬਵਾਲੀ-ਮਲੋਟ ਕੌਮੀ ਸ਼ਾਹਰਾਹ-9 ਉੱਪਰ ਬੀਤੀ ਰਾਤ ਰਾਜਸਥਾਨ ਨਹਿਰ ਵਿੱਚ ਕਾਰ ਡਿੱਗ ਗਈ। ਕਾਰ ਸਵਾਰ ਵਿਅਕਤੀ ਦੀ ਸ਼ਨਾਖਤ 40 ਸਾਲਾ ਹਰਦੀਪ ਸਿੰਘ ਪੁੱਤਰ ਸਿੰਘ ਦੇਸਾ ਸਿੰਘ ਵਾਸੀ ਲੰਬੀ ਵਜੋਂ ਹੋਈ ਹੈ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਲੰਬੀ ਪੁਲੀਸ ਸਰਗਰਮ ਹੋ ਗਈ। ਐੱਨ ਡੀ ਆਰ ਐੱਫ ਦੀਆਂ ਟੀਮਾਂ ਜ਼ਰੀਏ ਨਹਿਰ ਵਿੱਚੋਂ ਕਾਰ ਦੀ ਭਾਲ ਕੀਤੀ ਜਾ ਰਹੀ ਹੈ। ਹਰਦੀਪ ਸਿੰਘ ਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਸੀ ਵੀ ਨਹਿਰ ਕੰਢੇ ਕਾਰ ਦੀ ਭਾਲ ਵਿਚ ਜੁਟੇ ਹੋਏ ਹਨ। ਘਟਨਾ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ।

Advertisement

ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਨੇ ਦੱਸਿਆ ਕਿ ਕਾਰ ਵਿੱਚ ਸਵਾਰ ਵਿਅਕਤੀ ਹਰਦੀਪ ਸਿੰਘ ਬਠਿੰਡਾ ਵਿੱਚ ਮਹਿੰਦਰਾ ਫਾਇਨਾਂਸ ਕੰਪਨੀ ਵਿੱਚ ਮੁਲਾਜ਼ਮ ਹੈ। ਥਾਣਾ ਮੁਖੀ ਨੇ ਦੱਸਿਆ ਕਿ ਅਜੇ ਤੱਕ ਪੁਲਿਸ ਕੋਲ ਕੋਈ ਸ਼ਿਕਾਇਤ ਨਹੀਂ ਪੁੱਜੀ ਹੈ ਅਤੇ ਨਹਿਰ ਵਿੱਚੋਂ ਵਿਅਕਤੀ ਅਤੇ ਕਾਰ ਨੂੰ ਲੱਭਣ ਸਬੰਧੀ ਕੋਸ਼ਿਸ਼ਾਂ ਤੇਜ਼ੀ ਨਾਲ ਜਾਰੀ ਹਨ।

Advertisement

Advertisement
×