DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Car Crash: ਸੜਕ ਹਾਦਸੇ ਵਿੱਚ ਪਾਠੀ ਹਲਾਕ

ਪਿੰਡ ਖਿਉਵਾਲੀ ਵਿੱਚ ਕੌਮੀ ਸ਼ਾਹਰਾਹ-9 ਦੇ ਪੁਲ ’ਤੇ ਅੱਜ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪਾਠੀ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਬੀ ਵਜੋਂ...

  • fb
  • twitter
  • whatsapp
  • whatsapp
featured-img featured-img
ਹਾਦਸੇ ਦੌਰਾਨ ਨੁਕਸਾਨੀ ਕਾਰ।
Advertisement

ਪਿੰਡ ਖਿਉਵਾਲੀ ਵਿੱਚ ਕੌਮੀ ਸ਼ਾਹਰਾਹ-9 ਦੇ ਪੁਲ ’ਤੇ ਅੱਜ ਸ਼ਾਮ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਪਾਠੀ ਅਰਸ਼ਦੀਪ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਲੰਬੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਅਰਸ਼ਦੀਪ ਸਿੰਘ, ਅੰਮੂ, ਸਨੀ, ਗੁਰਸਾਹਿਬ ਸਿੰਘ ਵਾਸੀ ਲੰਬੀ ਅਤੇ ਗੋਰਾ ਸਿੰਘ ਕਾਰ ਰਾਹੀਂ ਡੱਬਵਾਲੀ ਤੋਂ ਲੰਬੀ ਵੱਲ ਆ ਰਹੇ ਸਨ। ਖਿਉਵਾਲੀ ਪੁਲ ’ਤੇ ਕਾਰ ਬੇਕਾਬੂ ਹੋ ਕੇ ਪਹਿਲਾਂ ਡਿਵਾਈਡਰ ਦੀ ਗਰਿੱਲ ਅਤੇ ਫਿਰ ਪੁਲ ਦੀ ਬਾਹਰੀ ਕੰਧ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਇੰਜਣ ਨਿਕਲ ਕੇ 15-20 ਫੁੱਟ ਦੂਰ ਜਾ ਡਿੱਗਿਆ, ਜਿਸ ਨੂੰ ਅੱਗ ਲੱਗ ਗਈ।

Advertisement

ਧਮਾਕੇ ਦੀ ਆਵਾਜ਼ ਸੁਣ ਕੇ ਲੋਕ ਮੌਕੇ ਉੱਤੇ ਪੁੱਜੇ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਲੋਕਾਂ ਅਨੁਸਾਰ ਪੁਲ ਦੀ ਮਜ਼ਬੂਤ ਕੰਧ ਕਾਰਨ ਕਾਰ ਹੇਠਾਂ ਡਿੱਗਣ ਤੋਂ ਬਚ ਗਈ, ਨਹੀਂ ਤਾਂ ਜਾਨੀ ਨੁਕਸਾਨ ਵੱਧ ਹੋ ਸਕਦਾ ਸੀ। ਸੂਚਨਾ ਮਿਲਣ ’ਤੇ ਥਾਣਾ ਲੰਬੀ ਦੇ ਮੁਖੀ ਜਸਵੀਰ ਸਿੰਘ ਨੇ ਮੌਕੇ ਦਾ ਜਾਇਜ਼ਾ ਲਿਆ।

Advertisement

ਸੀ ਐੱਚ ਸੀ ਲੰਬੀ ਦੇ ਡਾਕਟਰ ਇਮਾਨਪ੍ਰੀਤ ਸਿੰਘ ਨੇ ਦੱਸਿਆ ਕਿ ਅਰਸ਼ਦੀਪ ਸਿੰਘ ਨੂੰ ਮ੍ਰਿਤਕ ਹਾਲਤ ਵਿੱਚ ਲਿਆਂਦਾ ਗਿਆ ਸੀ। ਬਾਕੀ ਜ਼ਖ਼ਮੀਆਂ ਨੂੰ ਬਿਹਤਰ ਇਲਾਜ ਲਈ ਏਮਜ਼ ਬਠਿੰਡਾ ਰੈਫਰ ਕਰ ਦਿੱਤਾ ਗਿਆ ਹੈ।

Advertisement
×