ਕਾਰ ਅਤੇ ਪਿਕਅਪ ਦੀ ਟੱਕਰ, ਤਿੰਨ ਜ਼ਖ਼ਮੀ
ਇੱਥੇ ਡੱਬਵਾਲੀ-ਅਬੋਹਰ ਕੌਮੀ ਸ਼ਾਹ ਰਾਹ 354 ਈ ’ਤੇ ਲੁਹਾਰਾ ਰਜਵਾਹੇ ਨੇੜੇ ਬੀਤੀ ਰਾਤ ਹੌਂਡਾ ਸਿਟੀ ਕਾਰ ਅਤੇ ਮਹਿੰਦਰਾ ਪਿਕਅਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਹੌਂਡਾ ਸਿਟੀ ਕਾਰ ਮੰਡੀ ਕਿੱਲਿਆਂਵਾਲੀ ਤੋਂ ਅਬੋਹਰ ਵੱਲ ਜਾ...
Advertisement
ਇੱਥੇ ਡੱਬਵਾਲੀ-ਅਬੋਹਰ ਕੌਮੀ ਸ਼ਾਹ ਰਾਹ 354 ਈ ’ਤੇ ਲੁਹਾਰਾ ਰਜਵਾਹੇ ਨੇੜੇ ਬੀਤੀ ਰਾਤ ਹੌਂਡਾ ਸਿਟੀ ਕਾਰ ਅਤੇ ਮਹਿੰਦਰਾ ਪਿਕਅਪ ਵਿਚਕਾਰ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਕਾਰਨ ਤਿੰਨ ਵਿਅਕਤੀ ਜ਼ਖਮੀ ਹੋ ਗਏ। ਹੌਂਡਾ ਸਿਟੀ ਕਾਰ ਮੰਡੀ ਕਿੱਲਿਆਂਵਾਲੀ ਤੋਂ ਅਬੋਹਰ ਵੱਲ ਜਾ ਰਹੀ ਸੀ, ਜਦਕਿ ਮਹਿੰਦਰਾ ਪਿਕਅਪ ਡੱਬਵਾਲੀ ਵੱਲ ਆ ਰਹੀ ਸੀ। ਐੱਸ ਐੱਸ ਐੱਫ ਅਬੋਹਰ ਰੋਡ ਟੀਮ ਦੇ ਏ ਐੱਸ ਆਈ ਸੁਖਪਾਲ ਸਿੰਘ ਮੁਤਾਬਕ ਹਾਦਸਾ ਰਾਤ ਕਰੀਬ ਪੌਣੇ ਇੱਕ ਵਜੇ ਵਾਪਰਿਆ। ਜ਼ਖਮੀਆਂ ਦੀ ਪਛਾਣ ਦੀਪਕ ਕੁਮਾਰ (ਡੱਬਵਾਲੀ), ਹਰਪਾਲ ਕੁਮਾਰ (ਨਰਸਿੰਗ ਕਲੋਨੀ, ਡੂਮਵਾਲੀ) ਅਤੇ ਜਗਦੀਸ਼ ਸਿੰਘ (ਪਿੰਡ ਕਿਲਿਆਂਵਾਲੀ) ਵਜੋਂ ਹੋਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਡੱਬਵਾਲੀ ਤੋਂ ਅੱਗੇ ਰੈਫਰ ਕਰ ਦਿੱਤਾ ਗਿਆ।
Advertisement
Advertisement
×

