ਕਾਰ ਤੇ ਮੋਟਰਸਾਈਕਲ ਦੀ ਟੱਕਰ, ਮਜ਼ਦੂਰ ਦੀ ਮੌਤ
ਅੱਜ ਸ਼ਾਮ ਮੰਡੀ ਕਿੱਲਿਆਂਵਾਲੀ ਨੇੜੇ ਮਲੋਟ ਰੋਡ ’ਤੇ ਸਵਿਫਟ ਕਾਰ ਅਤੇ ਮੋਟਰਸਾਈਕਲ ਵਿੱਚ ਟੱਕਰ ਹੋ ਗਈ। ਇਸ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਬਨ ਸਾਵਣ (30) ਪੁੱਤਰ ਜਲਾਲ ਅਹਿਮਦ ਵਾਸੀ ਪਿੰਡ ਮਹਸੇਲ ਬਿਹਾਰ ਵਜੋਂ ਹੋਈ ਹੈ।...
Advertisement
ਅੱਜ ਸ਼ਾਮ ਮੰਡੀ ਕਿੱਲਿਆਂਵਾਲੀ ਨੇੜੇ ਮਲੋਟ ਰੋਡ ’ਤੇ ਸਵਿਫਟ ਕਾਰ ਅਤੇ ਮੋਟਰਸਾਈਕਲ ਵਿੱਚ ਟੱਕਰ ਹੋ ਗਈ। ਇਸ ਕਾਰਨ ਪਰਵਾਸੀ ਮਜ਼ਦੂਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸ਼ਾਬਨ ਸਾਵਣ (30) ਪੁੱਤਰ ਜਲਾਲ ਅਹਿਮਦ ਵਾਸੀ ਪਿੰਡ ਮਹਸੇਲ ਬਿਹਾਰ ਵਜੋਂ ਹੋਈ ਹੈ। ਹਾਦਸਾ ਕਿੰਗਜ਼ ਕਿੰਗਡਮ ਸਕੂਲ ਕਿੱਲਿਆਂਵਾਲੀ ਨੇੜੇ ਵਾਪਰਿਆ। ਹਾਦਸੇ ਦੌਰਾਨ ਕਾਰ ਮੋਟਰਸਾਈਕਲ ਨੂੰ ਘਸੀਟਦੀ ਹੋਈ ਕਾਫੀ ਦੂਰ ਤੱਕ ਲੈ ਗਈ ਅਤੇ ਸੜਕ ਕੰਢੇ ਖੜ੍ਹੇ ਦਰੱਖਤ ਨਾਲ ਜਾ ਵੱਜੀ। ਐੱਸ ਐਸ ਐਫ ਅਮਲੇ ਵੱਲੋਂ ਜ਼ਖਮੀ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਏ ਐੱਸ ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਕਾਰ ਡਰਾਈਵਰ ਪਿੰਡ ਲੁਹਾਰਾ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਸ਼ਾਬਨ ਲੰਬੀ ਹਲਕੇ ਦੇ ਪਿੰਡ ਫਤਿਹਪੁਰ ਮਨੀਆਂ ਦੇ ਸਰਪੰਚ ਕੁਲਵਿੰਦਰ ਸਿੰਘ ਕੋਲ ਕੰਮ ਕਰਦਾ ਸੀ।
Advertisement
Advertisement
×

