DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਅਕਲੀਆ ’ਚ Cancer ਕਾਰਨ ਨਾ ਜ਼ਮੀਨ ਬਚੀ, ਨਾ ਜਾਨਾਂ

ਇੱਕ ਪਰਿਵਾਰ ਦੇ ਚਾਰ ਅਤੇ ਦੂਜੇ ਦੇ ਤਿੰਨ ਜੀਅ ਬੀਮਾਰੀ ਦੀ ਭੇਟ ਚੜ੍ਹੇ

  • fb
  • twitter
  • whatsapp
  • whatsapp
featured-img featured-img
ਮੰਜੇ ’ਤੇ ਪਿਆ ਕੈਂਸਰ ਪੀੜਤ ਗੁਰਜੰਟ ਸਿੰਘ ਹੋਇਆ।
Advertisement

ਕੈਂਸਰ ਕਾਰਨ ਪਿੰਡ ਅਕਲੀਆ ਵਿੱਚ ਹੋ ਰਹੀਆਂ ਲਗਾਤਾਰ ਮੌਤਾਂ ਨੇ ਸਮੂਹ ਪਿੰਡ ਵਾਸੀਆਂ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ। ਸਰਕਾਰਾਂ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਲਈ ਕਈ ਦਾਅਵੇ ਕੀਤੇ ਜਾਂਦੇ ਹਨ ਪਰ ਅਕਲੀਆ ਦੇ ਕੈਂਸਰ ਪੀੜਤਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ ਹੈ। ਇੱਥੋਂ ਦੇ ਕਿਸਾਨ ਪਰਿਵਾਰ ਦੇ ਮੁਖੀ ਟਹਿਲ ਸਿੰਘ ਅਕਲੀਆ ਅਤੇ ਉਸ ਦੀ ਭਰਜਾਈ ਰਾਜ ਕੌਰ ਦੀ ਮੌਤ ਤੋਂ ਬਾਅਦ ਇਨ੍ਹਾਂ ਪਰਿਵਾਰਾਂ ਦਾ ਬੁਰਾ ਹਾਲ ਹੈ। ਟਹਿਲ ਸਿੰਘ ਦੀ ਪਤਨੀ ਕਰਮਜੀਤ ਕੌਰ ਵੀ ਕੈਂਸਰ ਤੋਂ ਪੀੜਤ ਸੀ, ਜਿਸ ਦੀ ਪਿਛਲੇ ਕਈ ਮਹੀਨੇ ਮੰਜੇ ਉੱਤੇ ਰਹਿਣ ਮਗਰੋਂ ਮੌਤ ਹੋ ਗਈ ਹੈ।

ਟਹਿਲ ਸਿੰਘ ਦੇ ਪੁੱਤਰ ਹਰਦੀਪ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੀ ਚਾਚੀ ਰਾਜ ਕੌਰ ਅਤੇ ਪਿਤਾ ਟਹਿਲ ਸਿੰਘ ਦੀ ਮੌਤ ਕੈਂਸਰ ਨਾਲ ਹੋਈ ਸੀ। ਹੁਣ ਉਸ ਦੀ ਮਾਤਾ ਕਰਮਜੀਤ ਕੌਰ ਦੀ ਵੀ ਇਸੇ ਬੀਮਾਰੀ ਕਾਰਨ ਜਾਨ ਚਲੀ ਗਈ ਹੈ। ਇਨ੍ਹਾਂ ਦੋਵਾਂ ਘਰਾਂ ਵਿੱਚ ਕਮਾਉਣ ਵਾਲਾ ਕੋਈ ਮੈਂਬਰ ਨਾ ਹੋਣ ਕਾਰਨ ਆਰਥਿਕ ਹਾਲਤ ਬੇਹੱਦ ਤਰਸਯੋਗ ਬਣ ਚੁੱਕੀ ਹੈ।

Advertisement

ਪਿੰਡ ਦੇ ਹੀ ਇੱਕ ਹੋਰ ਗਰੀਬ ਕਿਸਾਨ ਪਰਿਵਾਰ ਵਿੱਚ ਸਭ ਤੋਂ ਪਹਿਲਾਂ ਮਹਿੰਦਰ ਸਿੰਘ ਲਹਿਣੇ ਕਾ ਦੀ ਪਤਨੀ ਸੁਰਜੀਤ ਕੌਰ ਦੀ ਕੈਂਸਰ ਨਾਲ ਮੌਤ ਹੋਈ। ਇਸ ਮਗਰੋਂ ਉਸ ਦੇ ਪਹਿਲੇ ਪੁੱਤਰ ਗੁਰਜੰਟ ਸਿੰਘ, ਦੂਜੇ ਪੁੱਤਰ ਮੰਟਾ ਸਿੰਘ ਅਤੇ ਤੀਜੇ ਪੁੱਤਰ ਦਰਸ਼ਨ ਸਿੰਘ ਉਰਫ਼ ਮਹੰਤੀ ਦੀ ਵੀ ਗਲੇ ਦਾ ਕੈਂਸਰ ਹੋਣ ਕਾਰਨ ਮੌਤ ਹੋ ਗਈ। ਮ੍ਰਿਤਕ ਗੁਰਜੰਟ ਸਿੰਘ ਦੀ ਪਤਨੀ ਮਨਜੀਤ ਕੌਰ ਨੇ ਦੱਸਿਆ ਕਿ ਕੈਂਸਰ ਨੇ ਉਨ੍ਹਾਂ ਦੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਜਾਨ ਲੈਣ ਦੇ ਨਾਲ-ਨਾਲ ਉਨ੍ਹਾਂ ਦੀ ਜੱਦੀ ਜਾਇਦਾਦ ਵੀ ਨਿਗਲ ਲਈ ਹੈ।

Advertisement

ਅਕਲੀਆ ਦੇ ਵੱਖ ਵੱਖ ਘਰਾਂ ਵਿੱਚ ਕੈਂਸਰ ਪੀੜ੍ਹੀ ਦਰ ਪੀੜ੍ਹੀ ਫੈਲ ਰਿਹਾ ਹੈ ਅਤੇ ਕਈ ਘਰਾਂ ਵਿੱਚ ਦੋ-ਦੋ ਮਰੀਜ਼ ਹਨ। ਪਿੰਡ ਦੇ ਗੁਰਜੰਟ ਸਿੰਘ ਪੁੱਤਰ ਪ੍ਰੀਤਮ ਸਿੰਘ ਪੱਚੀਏ ਕਾ, ਮੱਘਰ ਸਿੰਘ ਅਤੇ ਸੁਰਜੀਤ ਕੌਰ ਸਣੇ ਕਈ ਮਰੀਜ਼ ਆਦੇਸ਼ ਹਸਪਤਾਲ ਬਠਿੰਡਾ, ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਫਰੀਦਕੋਟ, ਬੀਕਾਨੇਰ ਹਸਪਤਾਲ, ਪੰਜਾਬ ਕੈਂਸਰ ਕੇਅਰ ਹਸਪਤਾਲ ਬਠਿੰਡਾ, ਪਟਿਆਲਾ, ਪੀ ਜੀ ਆਈ, ਹਿਸਾਰ ਅਤੇ ਅਰੋੜਾ ਹਸਪਤਾਲ ਲੁਧਿਆਣਾ ਤੋਂ ਨਿੱਜੀ ਤੌਰ ਉੱਤੇ ਖਰਚ ਕਰਕੇ ਇਲਾਜ ਕਰਵਾ ਰਹੇ ਹਨ। ਇਸ ਸਬੰਧੀ ਜਦੋਂ ਸਿਵਲ ਹਸਪਤਾਲ ਮਾਨਸਾ ਦੇ ਐੱਸ ਐੱਮ ਓ ਡਾ. ਰਣਜੀਤ ਸਿੰਘ ਰਾਏ ਨਾਲ ਸੰਪਰਕ ਕਰਨ ਲਈ ਫੋਨ ਕੀਤਾ ਗਿਆ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

Advertisement
×