ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਜ਼ਿਮਨੀ ਚੋਣ: ਸਰਪੰਚ ਲਈ ਛੰਨਾ ਗੁਲਾਬ ਸਿੰਘ ਤੋਂ ਤਿੰਨ ਨਾਮਜ਼ਦਗੀਆਂ

ਪੰਚਾਇਤ ਦੀਆਂ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਗਿਆ ਹੈ। ਬਲਾਕ ਸ਼ਹਿਣਾ ਦੇ ਪਿੰਡ ਛੰਨਾ ਗੁਲਾਬ ਸਿੰਘ ਤੋਂ ਸਰਪੰਚ ਚੁਣਿਆ ਜਾਣਾ ਹੈ। ਇੱਥੋਂ ਤਿੰਨ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪਿੰਡ ਤਰਨਤਾਰਨ ਤੋਂ ਦੋ ਪੰਚ ਚੁਣੇ ਜਾਣੇ ਹਨ ਪਰ ਇੱਥੋਂ...
Advertisement

ਪੰਚਾਇਤ ਦੀਆਂ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਦਾ ਕੰਮ ਮੁਕੰਮਲ ਹੋ ਗਿਆ ਹੈ। ਬਲਾਕ ਸ਼ਹਿਣਾ ਦੇ ਪਿੰਡ ਛੰਨਾ ਗੁਲਾਬ ਸਿੰਘ ਤੋਂ ਸਰਪੰਚ ਚੁਣਿਆ ਜਾਣਾ ਹੈ। ਇੱਥੋਂ ਤਿੰਨ ਨਾਮਜ਼ਦਗੀਆਂ ਦਾਖ਼ਲ ਹੋਈਆਂ ਹਨ। ਪਿੰਡ ਤਰਨਤਾਰਨ ਤੋਂ ਦੋ ਪੰਚ ਚੁਣੇ ਜਾਣੇ ਹਨ ਪਰ ਇੱਥੋਂ ਕੋਈ ਨਾਮਜ਼ਦਗੀਆਂ ਨਹੀਂ ਭਰੀ ਗਈ। ਪਿੰਡ ਪੱਤੀ ਜੈਦ ਬੋਇ ਮੌੜਾਂ ਤੋਂ ਦੋ ਪੰਚ ਚੁਣੇ ਜਾਣੇ ਹਨ ਇੱਥੋਂ ਦੋ ਹੀ ਨਾਮਜ਼ਦਗੀਆਂ ਭਰੀਆਂ ਹਨ। ਪਿੰਡ ਢਿੱਲਵਾਂ ਪਟਿਆਲਾ ਦੇ ਵਾਰਡ ਨੰਬਰ ਇੱਕ ’ਚੋਂ ਪੰਚ ਚੁਣਿਆ ਜਾਣਾ ਹੈ। ਇੱਥੋਂ ਵੀ ਇੱਕ ਹੀ ਨਾਮਜ਼ਦਗੀ ਹੋਈ ਹੈ। ਪਿੰਡ ਮੌੜ ਪਟਿਆਲਾ ਦੇ ਪੰਜ ਵਾਰਡਾਂ ’ਚੋਂ ਛੇ ਨੇ ਨਾਮਜ਼ਦਗੀ ਭਰੀ ਹੈ ਜਦੋਂਕਿ ਇੱਥੇ ਛੇ ਵਾਰਡਾਂ ਵਿੱਚ ਚੋਣ ਹੋਣੀ ਹੈ ਅਤੇ ਇੱਕ ਵਾਰਡ ਫਿਰ ਤੋਂ ਖਾਲੀ ਰਹਿ ਗਿਆ ਹੈ। ਪੰਚਾਇਤ ਅਫ਼ਸਰ ਅਵਤਾਰ ਸਿੰਘ ਨੇ ਦੱਸਿਆ ਕਿ 20 ਜੁਲਾਈ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ।

Advertisement
Advertisement