ਪੰਜਾਬ ’ਚ ਬਸ ਸਫ਼ਰ ਹੋਇਆ ਮਹਿੰਗਾ

ਪੰਜਾਬ ’ਚ ਬਸ ਸਫ਼ਰ ਹੋਇਆ ਮਹਿੰਗਾ

ਚਰਨਜੀਤ ਭੁੱਲਰ
ਚੰਡੀਗੜ੍ਹ, 30 ਜੂਨ

ਪੰਜਾਬ ਸਰਕਾਰ ਨੇ ਅੱਜ ਬੱਸ ਕਿਰਾਏ ਵਿਚ ਪੰਜ ਫੀਸਦੀ ਦਾ ਵਾਧਾ ਕਰ ਦਿੱਤਾ ਹੈ ਜਿਸ ਨਾਲ ਪੰਜਾਬ ਵਿਚ ਹੁਣ ਬੱਸ ਸਫ਼ਰ ਮਹਿੰਗਾ ਹੋ ਗਿਆ ਹੈ। ਕੋਵਿਡ ਸੰਕਟ ਦੌਰਾਨ ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਕਿਰਾਏ ਵਿਚ ਵਾਧੇ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਪੰਜਾਬ ਸਰਕਾਰ ਨੇ ਡੀਜ਼ਲ ਕੀਮਤਾਂ ਵਿਚ ਵਾਧੇ ਨੂੰ ਅਧਾਰ ਬਣਾ ਕੇ ਬੱਸ ਕਿਰਾਏ ਵਿਚ ਵਾਧਾ ਕੀਤਾ ਹੈ ਅਤੇ ਇਸੇ ਕਰਕੇ ਬੱਸਾਂ ਨੂੰ ਪੂਰੀ ਸਮਰੱਥਾ ’ਤੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ। ਨੋਟੀਫਿਕੇਸ਼ਨ ਅਨੁਸਾਰ ਸਧਾਰਨ ਬੱਸ ਦੇ ਕਿਰਾਏ ਵਿਚ ਪ੍ਰਤੀ ਕਿਲੋਮੀਟਰ 6 ਪੈਸੇ ਦਾ ਵਾਧਾ ਕੀਤਾ ਗਿਆ ਹੈ। ਇਹ ਕਿਰਾਇਆ 1.16 ਰੁਪਏ ਤੋਂ ਵਧ ਕੇ ਹੁਣ 1.22 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਸਧਾਰਨ ਏ.ਸੀ ਬੱਸਾਂ ਦਾ ਕਿਰਾਇਆ 1.39 ਰੁਪਏ ਤੋਂ ਵਧਾ ਕੇ 1.46 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਜੋ ਕਰੀਬ ਸੱਤ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਬਣਦਾ ਹੈ। ਇੰਟੈਗਰਲ ਕੋਚ ਬੱਸਾਂ ਦਾ ਕਿਰਾਇਆ 2.10 ਰੁਪਏ ਤੋਂ ਵਧਾ ਕੇ 2.19 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ ਜੋ ਕਿ ਕਰੀਬ 9 ਪੈਸੇ ਦਾ ਵਾਧਾ ਬਣਦਾ ਹੈ। ਇਵੇਂ ਹੀ ਸੁਪਰ ਇੰਟੈਗਰਲ ਕੋਚ ਦਾ ਕਿਰਾਇਆ 2.32 ਰੁਪਏ ਤੋਂ ਵਧਾ ਕੇ 2.44 ਰੁਪਏ ਪ੍ਰਤੀ ਕਿਲੋਮੀਟਰ ਹੋ ਗਿਆ ਹੈ। ਇਹ ਵਾਧਾ 12 ਪੈਸੇ ਪ੍ਰਤੀ ਕਿਲੋਮੀਟਰ ਦਾ ਬਣਦਾ ਹੈ। ਨਵਾਂ ਕਿਰਾਇਆ ਪਹਿਲੀ ਜੁਲਾਈ ਤੋਂ ਲਾਗੂ ਹੋਵੇਗਾ।

 

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All