ਇੱਥੇ ਧੋਬੀਆਣਾ ਬਸਤੀ ਵਿੱਚ ਕਥਿਤ ਤੌਰ ’ਤੇ ਨਾਜਾਇਜ਼ ਢੰਗ ਨਾਲ ਉਸਾਰੀ ਗਈ ਇਮਾਰਤ ’ਤੇ ਪ੍ਰਸ਼ਾਸਨ ਵੱਲੋਂ ਬੁਲਡੋਜ਼ਰ ਕਾਰਵਾਈ ਕਰਦਿਆਂ ਉਸ ਨੂੰ ਢਾਹ ਦਿੱਤਾ ਗਿਆ। ਸਿਵਲ ਪ੍ਰਸ਼ਾਸਨ ਅਨੁਸਾਰ ਉਸਾਰੀ ਕਰਨ ਵਾਲੇ ਨੂੰ ਕਈ ਦਫ਼ਾ ਨੋਟਿਸ ਭੇਜੇ ਗਏ ਸਨ ਪਰ ਕਬਜ਼ਾਕਾਰੀ ਵੱਲੋਂ ਜਗ੍ਹਾ ਖਾਲੀ ਨਾ ਕਰਨ ਕਾਰਨ ਬੁਲਡੋਜ਼ਰ ਕਾਰਵਾਈ ਅਮਲ ਵਿੱਚ ਲਿਆਂਦੀ ਗਈ।
ਐੱਸ ਐੱਸ ਪੀ ਬਠਿੰਡਾ ਡਾ. ਜਯੋਤੀ ਯਾਦਵ ਬੈਂਸ ਨੇ ਦੱਸਿਆ ਕਿ ਸਬ-ਡਿਵੀਜ਼ਨ ਸਿਟੀ-2 ਬਠਿੰਡਾ ਦੇ ਥਾਣਾ ਸਿਵਲ ਲਾਈਨ ਦੇ ਖੇਤਰ ਅਧੀਨ ਠੇਕੇ ਵਾਲਾ ਚੌਕ, ਪੱਕਾ ਧੋਬੀਆਣਾ ਬਸਤੀ, ਬਠਿੰਡਾ ਵੱਲੋਂ ਕਥਿਤ ਗ਼ੈਰ ਕਾਨੂੰਨੀ ਢੰਗ ਨਾਲ ਉਸਾਰੀ ਇਮਾਰਤ ਢਾਹੀ ਗਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਮਰੱਥ ਅਥਾਰਿਟੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਮਾਰਤ ਢਾਹੁਣ ਮੌਕੇ ਪੁਲੀਸ ਵੱਲੋਂ ਸੁਰੱਖਿਆ ਪ੍ਰਬੰਧ ਕਰਨ ਲਈ ਹਦਾਇਤਾਂ ਪ੍ਰਾਪਤ ਹੋਈਆਂ ਸਨ ਜਿਸ ਤੋਂ ਬਾਅਦ ਸਿਵਲ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਇਮਾਰਤ ਨੂੰ ਢਾਹ ਦਿੱਤਾ।
Advertisement
Advertisement
Advertisement
×

