ਬਸਪਾ ਦੀ ਮੀਟਿੰਗ
ਬਸਪਾ ਆਗੂ ਕ੍ਰਿਸ਼ਨ ਜਮਾਲਪੁਰ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਹਰ ਪਾਸਿਓਂ ਜਨਤਾ ਨੂੰ ਲੁੱਟਣ ਲੱਗੀ ਹੋਈ ਹੈ। ਨਾ ਕਿਸਾਨਾਂ ਦੀ ਜਿਣਸ ਸਹੀ ਭਾਅ ਵਿਕ ਰਹੀ ਹੈ ਤੇ ਨਾਂ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਮਿਲੀ ਰਹੀ ਹੈ। ਜ਼ਿਲ੍ਹਾ ਪ੍ਰਧਾਨ ਰਾਮਧਨ ਚੌਟਾਲਾ...
Advertisement
ਬਸਪਾ ਆਗੂ ਕ੍ਰਿਸ਼ਨ ਜਮਾਲਪੁਰ ਨੇ ਕਿਹਾ ਹੈ ਕਿ ਹਰਿਆਣਾ ਸਰਕਾਰ ਹਰ ਪਾਸਿਓਂ ਜਨਤਾ ਨੂੰ ਲੁੱਟਣ ਲੱਗੀ ਹੋਈ ਹੈ। ਨਾ ਕਿਸਾਨਾਂ ਦੀ ਜਿਣਸ ਸਹੀ ਭਾਅ ਵਿਕ ਰਹੀ ਹੈ ਤੇ ਨਾਂ ਮਜ਼ਦੂਰਾਂ ਨੂੰ ਪੂਰੀ ਮਜ਼ਦੂਰੀ ਮਿਲੀ ਰਹੀ ਹੈ। ਜ਼ਿਲ੍ਹਾ ਪ੍ਰਧਾਨ ਰਾਮਧਨ ਚੌਟਾਲਾ ਦੀ ਅਗਵਾਈ ਹੇਠ ਬਸਪਾ ਦੀ ਜ਼ਿਲ੍ਹਾ ਇਕਾਈ ਦੀ ਮੀਟਿੰਗ ’ਚ ਜਮਾਲਪੁਰ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਦੇ ਰਾਜ ’ਚ ਗਰੀਬ, ਮਜ਼ਦੂਰ, ਕਿਸਾਨ ਅਤੇ ਕਰਮਚਾਰੀ ਸਮੇਤ ਸਾਰੇ ਵਰਗ ਪੀੜਤ ਹਨ। ਸੂਬਾ ਇੰਚਾਰਜ ਰਾਮ ਸਿੰਘ ਪ੍ਰਜਾਪਤੀ ਨੇ ਕਿਹਾ ਕਿ ਰਾਣੀਆ ਹਲਕੇ ’ਚ ਡੇਂਗੂ ਤੇ ਮਲੇਰੀਆ ਦਾ ਕਹਿਰ ਹੈ ਪਰ ਪ੍ਰਸ਼ਾਸਨ ਅਤੇ ਸਰਕਾਰ ਕਾਰਵਾਈ ਨਹੀਂ ਕਰ ਰਹੇ।
Advertisement
Advertisement
×

