ਚਾਕੂ ਮਾਰ ਕੇ ਭਰਾ ਦੀ ਹੱਤਿਆ; ਇਕ ਜ਼ਖ਼ਮੀ

ਚਾਕੂ ਮਾਰ ਕੇ ਭਰਾ ਦੀ ਹੱਤਿਆ; ਇਕ ਜ਼ਖ਼ਮੀ

ਕਰਨ ਕੁਮਾਰ

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 4 ਅਗਸਤ

ਇਥੋਂ ਦੀ ਫੈਕਟਰੀ ਰੋਡ ’ਤੇ ਘਰੇਲੂ ਕਲੇਸ਼ ਕਾਰਨ ਭਰਾ ਨੇ ਭਰਾ ਨੂੰ ਚਾਕੂ ਮਾਰ ਕੇ ਉਸ ਦੀ ਕਥਿਤ ਤੌਰ ’ਤੇ ਹੱਤਿਆ ਕਰ ਦਿੱਤੀ। ਥਾਣਾ ਸਿਟੀ ਮੁਕਤਸਰ ਪੁਲੀਸ ਦੇ ਇੰਚਾਰਜ ਮੋਹਨ ਲਾਲ ਪੁਲੀਸ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ’ਚ ਲੈ ਕੇ 12 ਘੰਟਿਆਂ ਦੇ ਅੰਦਰ ਹੱਤਿਆ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਕਤਲ ਸਮੇਂ ਵਰਤਿਆਂ ਦਸਤੀ ਚਾਕੂ ਬਰਾਮਦ ਕਰ ਲਿਆ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਮੁਹੇਸ਼ ਕੁਮਾਰ, ਕਰਨ ਕੁਮਾਰ ਤੇ ਭਾਰਤ ਕੁਮਾਰ ਤਿੰਨੋਂ ਭਰਾ ਸਥਾਨਕ ਫੈਕਟਰੀ ਰੋਡ ’ਤੇ ਮੰਦਰ ਵਾਲੀ ਗਲੀ ਕੋਲ ਇਕੱਠੇ ਇੱਕੋ ਘਰ ਵਿੱਚ ਰਹਿੰਦੇ ਸਨ। ਘਰ ਛੋਟਾ ਹੋਣ ਕਾਰਨ ਅਕਸਰ ਉਨ੍ਹਾਂ ਵਿੱਚ ਝਗੜਾ ਹੁੰਦਾ ਰਹਿੰਦਾ ਸੀ। ਬੀਤੀ ਰਾਤ ਸਭ ਤੋਂ ਛੋਟਾ ਭਰਾ ਭਾਰਤ ਕੁਮਾਰ ਜਦੋਂ ਆਪਣੇ ਚੁਬਾਰੇ ਵੱਲ ਜਾ ਰਿਹਾ ਸੀ ਤਾਂ ਸਭ ਤੋਂ ਵੱਡੇ ਭਰਾ ਮੁਹੇਸ਼ ਕੁਮਾਰ ਨੇ ਪਿੱਛੇ ਆ ਕੇ ਉਸ ਉਪਰ ਦਸਤੀ ਚਾਕੂ ਨਾਲ ਵਾਰ ਕਰ ਦਿੱਤਾ ਜਿਸ ਕਾਰਨ ਭਾਰਤ ਕੁਮਾਰ ਜ਼ਖ਼ਮੀ ਹੋ ਗਿਆ। ਇਸ ਦੌਰਾਨ ਜਦੋਂ ਮੁਹੇਸ਼ ਕੁਮਾਰ ਨੇ ਫਿਰ ਦੁਬਾਰਾ ਭਾਰਤ ਕੁਮਾਰ ’ਤੇ ਵਾਰ ਕਰਨਾ ਚਾਹਿਆ ਤਾਂ ਉਸ ਦਾ ਵਿਚਕਾਰਲਾ ਭਰਾ ਕਰਨ ਕੁਮਾਰ (30) ਉਸ ਨੂੰ ਰੋਕਣ ਲਈ ਆ ਗਿਆ। ਇਸ ਦੌਰਾਨ ਚਾਕੂ ਕਰਨ ਕੁਮਾਰ ਦੀ ਗਰਦਨ ਵਿੱਚ ਲੱਗਾ ਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਰਨ ਕੁਮਾਰ ਆਪਣੇ ਪਿੱਛੇ ਇਕ ਲੜਕੀ, ਲੜਕਾ ਤੇ ਪਤਨੀ ਛੱਡ ਗਿਆ ਹੈ।

ਮੁਲਜ਼ਮ ਖਿਲਾਫ਼ ਧਾਰਾ 302 ਤੇ 324 ਤਹਿਤ ਮਾਮਲਾ ਦਰਜ

ਥਾਣਾ ਸਿਟੀ ਪੁਲੀਸ ਨੇ ਮ੍ਰਿਤਕ ਦੇ ਛੋਟੇ ਭਰਾ ਭਾਰਤ ਕੁਮਾਰ ਦੇ ਬਿਆਨਾਂ ’ਤੇ ਮੁਲਜ਼ਮ ਮੁਹੇਸ਼ ਕੁਮਾਰ ਖਿਲਾਫ਼ ਧਾਰਾ 302 ਤੇ 324 ਤਹਿਤ ਮਾਮਲਾ ਦਰਜ ਕਰਦਿਆਂ 12 ਘੰਟਿਆਂ ਅੰਦਰ ਉਸ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਸਮੇਂ ਵਰਤਿਆ ਦਸਤੀ ਚਾਕੂ ਬਰਾਮਦ ਕਰ ਲਿਆ ਹੈ। ਹੱਤਿਆ ਦੇ ਇਸ ਕਾਂਡ ਦੀ ਤਫ਼ਤੀਸ਼ ਜਾਰੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All