ਨਹਿਰ ਵਿੱਚ ਡੁੱਬ ਰਹੇ ਲੜਕੇ-ਲੜਕੀ ਜਾਨ ਬਚਾਈ
ਸ਼ਹਿਰ ਦੇ ਨੌਜਵਾਨ ਅਸੀਮ ਸਿੰਗਲਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿੱਚ ਡੁੱਬ ਰਹੇ ਲੜਕੇ ਤੇ ਲੜਕੀ ਨੂੰ ਬਚਾਅ ਲਿਆ। ਜਾਣਕਾਰੀ ਅਨੁਸਾਰ ਅਸੀਮ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਅਚਾਨਕ ਨਹਿਰ ਵੱਲੋਂ ਮਦਦ ਲਈ ਆਵਾਜ਼ਾਂ...
Advertisement
ਸ਼ਹਿਰ ਦੇ ਨੌਜਵਾਨ ਅਸੀਮ ਸਿੰਗਲਾ ਨੇ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਨਹਿਰ ਵਿੱਚ ਡੁੱਬ ਰਹੇ ਲੜਕੇ ਤੇ ਲੜਕੀ ਨੂੰ ਬਚਾਅ ਲਿਆ। ਜਾਣਕਾਰੀ ਅਨੁਸਾਰ ਅਸੀਮ ਕਾਰ ਰਾਹੀਂ ਘਰ ਵਾਪਸ ਆ ਰਿਹਾ ਸੀ। ਇਸ ਦੌਰਾਨ ਅਚਾਨਕ ਨਹਿਰ ਵੱਲੋਂ ਮਦਦ ਲਈ ਆਵਾਜ਼ਾਂ ਸੁਣ ਕੇ ਉਹ ਤੁਰੰਤ ਮੌਕੇ ’ਤੇ ਪਹੁੰਚਿਆ ਅਤੇ ਬਿਨਾਂ ਕਿਸੇ ਦੇਰ ਨਹਿਰ ਵਿੱਚ ਛਾਲ ਮਾਰ ਦਿੱਤੀ। ਸਭ ਤੋਂ ਪਹਿਲਾਂ ਉਸ ਨੇ ਪਿੰਟੂ ਨਾਮਕ ਨੌਜਵਾਨ ਨੂੰ ਸੁਰੱਖਿਅਤ ਬਾਹਰ ਕੱਢਿਆ। ਇਸ ਤੋਂ ਬਾਅਦ ਡੁੱਬ ਰਹੀ ਇਕ ਲੜਕੀ ਦੀ ਜਾਨ ਬਚਾਈ। ਮੌਕੇ ’ਤੇ ਮੌਜੂਦ ਲੋਕਾਂ ਨੇ ਅਸੀਮ ਦੀ ਹਿੰਮਤ ਦੀ ਭਰਪੂਰ ਸ਼ਲਾਘਾ ਕੀਤੀ ਤੇ ਅਹਿਮ ਸ਼ਖਸੀਅਤਾਂ ਵੱਲੋਂ ਅਸੀਮ ਸਿੰਗਲਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੇਅਰ ਪਦਮਜੀਤ ਸਿੰਘ ਮਹਿਤਾ ਅਤੇ ਵਿਧਾਇਕ ਜਗਰੂਪ ਸਿੰਘ ਗਿੱਲ ਸਮੇਤ ਕਈ ਸਮਾਜਿਕ ਆਗੂ ਹਾਜ਼ਰ ਸਨ।
Advertisement
Advertisement
×

