DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Tarksheel Society Punjab Book Fair: ਪੁਸਤਕਾਂ ਚੰਗੇਰੇ ਭਵਿੱਖ ਦਾ ਰੌਸ਼ਨ ਰਾਹ: ਗੌਹਰ ਰਜ਼ਾ

ਬਰਨਾਲਾ ਪੁਸਤਕ ਮੇਲੇ ਨੇ ਗਿਆਨ, ਚੇਤਨਾ ਤੇ ਤਰਕ ਦਾ ਚਾਨਣ ਬਿਖੇਰਿਆ

  • fb
  • twitter
  • whatsapp
  • whatsapp
featured-img featured-img
ਮੇਲੇ ਦੀ ਸਟਾਲ ’ਤੇ ਪੁਸਤਕਾਂ ਦੇਖਦੇ ਹੋਏ ਬੱਚੇ।
Advertisement

ਉੱਘੇ ਤਰਕਸ਼ੀਲ ਚਿੰਤਕ ਮਰਹੂਮ ਡਾ. ਨਰਿੰਦਰ ਦਾਭੋਲਕਰ ਦੀ ਯਾਦ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਥਾਨਕ ਤਰਕਸ਼ੀਲ ਭਵਨ ਵਿੱਚ ਲਾਇਆ ਤਿੰਨ ਰੋਜ਼ਾ ਪੁਸਤਕ ਮੇਲਾ ਗਿਆਨ, ਚੇਤਨਾ, ਤਰਕ ਤੇ ਪੁਸਤਕ ਸਾਂਝ ਦਾ ਚਾਨਣ ਬਿਖੇਰ ਗਿਆ। ਪੁਸਤਕ ਮੇਲੇ ਵਿੱਚ ਤਿੰਨੇ ਦਿਨ ਪਾਠਕਾਂ, ਲੇਖਕਾਂ ਤੇ ਆਮ ਲੋਕ ਵੱਡੀ ਗਿਣਤੀ ਵਿੱਚ ਪੁਸਤਕਾਂ ਖ਼ਰੀਦੀਆਂ ਗਈਆਂ। ਸੁਸਾਇਟੀ ਦੇ ਸੂਬਾ ਆਗੂ ਰਾਜਿੰਦਰ ਭਦੌੜ ਤੇ ‘ਤਰਕਸ਼ੀਲ’ ਮੈਗਜ਼ੀਨ ਦੇ ਸੰਪਾਦਕ ਰਾਜਪਾਲ ਸਿੰਘ ਨੇ ਦੱਸਿਆ ਕਿ ਪੁਸਤਕ ਮੇਲੇ ਵਿੱਚ ਜਿੱਥੇ ਵਿਗਿਆਨਕ ਸੋਚ ਨਾਲ ਸਿੱਧੇ ਤੌਰ ’ਤੇ ਜੁੜੀਆਂ ਪੁਸਤਕਾਂ ਜਿਵੇਂ ‘ਦੇਵ ਪੁਰਸ਼ ਹਾਰ ਗਏ’,‘ਪੇਰੀਅਰ ਰਚਨਾਵਲੀ’ ਅਤੇ ‘ਕਿੰਤੂ ਪ੍ਰੰਤੂ’ ਵੱਡੀ ਗਿਣਤੀ ਵਿੱਚ ਵਿਕੀਆਂ, ਉੱਥੇ ‘ਮੇਰਾ ਦਾਗਿਸਤਾਨ’, ‘ਫਾਂਸੀ ਦੇ ਤਖ਼ਤੇ ਤੋਂ’, ‘ਸਤਲੁਜ ਵਹਿੰਦਾ ਰਿਹਾ’, ‘ਅਵਾਮੀ ਸ਼ਾਇਰ ਬਾਬਾ ਨਜ਼ਮੀ’, ‘ਦਿੱਲੀ 1984’, ‘ਧਰਤੀ ਤਿੜਕੇ ਖਾਬਾਂ ਦੀ’, ‘ਧੁੱਪਾਂ ਛਾਵਾਂ’, ‘ਪਾਸ਼ ਕਾਵਿ’, ‘ਸਾਹਿਤ ਸੰਜੀਵਨੀ’ ਆਦਿ ਸਾਹਿਤਕ ਪੁਸਤਕਾਂ ਹਰ ਉਮਰ ਵਰਗ ਦੇ ਪਾਠਕਾਂ ਦੀ ਪਹਿਲੀ ਪਸੰਦ ਬਣੀਆਂ । ਪਾਠਕਾਂ ਨੇ ਅੰਗਰੇਜ਼ੀ ਪੰਜਾਬੀ ਕੋਸ਼, ਅਖਾਣ-ਮੁਹਾਵਰੇ ਅਤੇ ਬਾਲ ਸਾਹਿਤ ਖ਼ਰੀਦਣ ਵਿੱਚ ਵੀ ਦਿਲਚਸਪੀ ਵਿਖਾਈ।

ਮੇਲੇ ਵਿੱਚ ਚਰਚਾ ਲਈ ਪਹੁੰਚੇ ਉੱਘੇ ਵਿਗਿਆਨੀ ਤੇ ਸ਼ਾਇਰ ਡਾ. ਗੌਹਰ ਰਜ਼ਾ ਨੇ ਪੁਸਤਕ ਮੇਲੇ ਵਿੱਚ ਪਾਠਕਾਂ ਦੀ ਵੱਡੀ ਸ਼ਮੂਲੀਅਤ ਤੇ ਪੁਸਤਕਾਂ ਪੜ੍ਹਨ ਦੀ ਰੁਚੀ ਦੇ ਪ੍ਰਗਟਾਵੇ ਨੂੰ ਮਨੁੱਖੀ ਸਮਾਜ ਦੇ ਰੌਸ਼ਨ ਭਵਿੱਖ ਦਾ ਹਾਂ ਪੱਖੀ ਸੂਚਕ ਦੱਸਿਆ। ਇਸ ਮੌਕੇ , ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਤੇ ਡੀਨ ਡਾ. ਰਾਜਿੰਦਰ ਪਾਲ ਸਿੰਘ ਵੀ ਮੌਜੂਦ ਸਨ। ਹਰਿਆਣਾ ਤੋਂ ਵਿਸ਼ੇਸ਼ ਤੌਰ ’ਤੇ ਮੇਲੇ ਵਿੱਚ ਪਹੁੰਚੇ ਅਨੁਪਮਾ ਸ਼ਰਮਾ, ਰਾਜੇਸ਼ ਬਿੰਦਰਾ ਤੇ ਗੁਰਮੀਤ ਅੰਬਾਲਾ ਨੇ ਤਰਕਸ਼ੀਲ ਭਵਨ ਵਿੱਚ ਪੁਸਤਕ ਪ੍ਰੇਮੀਆਂ ਦੀਆਂ ਲੱਗੀਆਂ ਰੌਣਕਾਂ ਵੇਖ ਇਸ ਨੂੰ ਵਿਗਿਆਨਕ ਚੇਤਨਾ ਦੀ ਵਧ ਫੁੱਲ ਰਹੀ ਸ਼ਾਖ਼ ਤੇ ਸੰਤੁਸ਼ਟੀ ਪ੍ਰਗਟਾਈ। ਸੁਸਾਇਟੀ ਦੇ ਸਾਹਿਤ ਵਿਭਾਗ ਦੇ ਮੁਖੀ ਰਾਮ ਸਵਰਨ ਲੱਖੇਵਾਲੀ ਅਤੇ ਸੂਬਾਈ ਮੀਡੀਆ ਮੁਖੀ ਸੁਮੀਤ ਅੰਮ੍ਰਿਤਸਰ ਅਨੁਸਾਰ ਮੇਲੇ ਵਿੱਚ ਸਾਹਿਤ ਪ੍ਰੇਮੀਆਂ ਵੱਲੋਂ ਖ਼ਰੀਦਿਆ ਲਗਪਗ ਚਾਰ ਲੱਖ ਰੁਪਏ ਦਾ ਸਾਹਿਤ ਕਲਾ, ਗਿਆਨ ਤੇ ਚੇਤਨਾ ਦੀ ਲੋਅ ਦੇ ਹਮੇਸ਼ਾ ਜਗਦੇ ਰਹਿਣ ਦੀ ਆਸ ਬਣਿਆ ਹੈ। ਇਸ ਮੌਕੇ ਮੇਲਾ ਪ੍ਰਬੰਧਕੀ ਕਮੇਟੀ ਮੈਂਬਰ ਵਰਿੰਦਰ ਦੀਵਾਨਾ, ਦੀਪ ਦਿਲਬਰ , ਅਮਿਤ ਮਿੱਤਰ ਅਤੇ ਖੁਸ਼ਵੰਤ ਬਰਗਾੜੀ ਵੀ ਮੌਜੂਦ ਸਨ।

Advertisement

Advertisement
Advertisement
×