Book Released: ਸੁਖਦੇਵ ਰਿਆਤ ਦੀ ਪੁਸਤਕ Teri Nazar ਰਿਲੀਜ਼
ਗ਼ਜ਼ਲ ਮੰਚ ਬਰਨਾਲਾ ਵੱਲੋਂ ਗ਼ਜ਼ਲਗੋ ਸੁਖਦੇਵ ਰਿਆਤ ਦੀ ਹਿੰਦੀ ਕਾਵਿ ਪੁਸਤਕ ‘ਤੇਰੀ ਨਜ਼ਰ’ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਲੇਖਕ ਬੂਟਾ ਸਿੰਘ ਚੌਹਾਨ ਅਤੇ ਸ਼ਾਇਰ ਤਰਸੇਮ ਨੇ ਸਾਂਝੇ ਤੌਰ ਉੱਤੇ ਅਦਾ ਕੀਤੀ। ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ...
ਗ਼ਜ਼ਲ ਮੰਚ ਬਰਨਾਲਾ ਵੱਲੋਂ ਗ਼ਜ਼ਲਗੋ ਸੁਖਦੇਵ ਰਿਆਤ ਦੀ ਹਿੰਦੀ ਕਾਵਿ ਪੁਸਤਕ ‘ਤੇਰੀ ਨਜ਼ਰ’ ਲੋਕ ਅਰਪਣ ਕੀਤੀ ਗਈ। ਪੁਸਤਕ ਰਿਲੀਜ਼ ਕਰਨ ਦੀ ਰਸਮ ਲੇਖਕ ਬੂਟਾ ਸਿੰਘ ਚੌਹਾਨ ਅਤੇ ਸ਼ਾਇਰ ਤਰਸੇਮ ਨੇ ਸਾਂਝੇ ਤੌਰ ਉੱਤੇ ਅਦਾ ਕੀਤੀ। ਭਾਰਤੀ ਸਾਹਿਤ ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੀ ਗ਼ਜ਼ਲ ਲਿਖਣ ਵਾਲੇ ਬਹੁਤ ਘੱਟ ਲੇਖਕ ਹਨ ਅਤੇ ਸੁਖਦੇਵ ਰਿਆਤ ਵਧਾਈ ਦੇ ਪਾਤਰ ਹਨ। ਸ਼ਾਇਰ ਤਰਸੇਮ ਨੇ ਕਿਹਾ ਕਿ ਰਿਆਤ ਦੀ ਕਵਿਤਾ ਰੋਮਾਂਸ ਦੇ ਨਾਲ-ਨਾਲ ਸਮਾਜਵਾਦੀ ਸੋਚ ਦੀ ਹਾਮੀ ਹੈ। ਡਾ. ਭੁਪਿੰਦਰ ਸਿੰਘ ਬੇਦੀ ਨੇ ਪੇਪਰ ਪੜ੍ਹਿਆ। ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਤੇਜਾ ਸਿੰਘ ਤਿਲਕ ਅਤੇ ਡਾ. ਸੰਪੂਰਨ ਸਿੰਘ ਟੱਲਵਾਲੀਆ ਨੇ ਵੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਡਾ. ਰਾਮ ਪਾਲ ਸ਼ਾਹਪੁਰੀ, ਤੇਜਿੰਦਰ ਸਿੰਘ, ਪਵਨ ਪਰਿੰਦਾ, ਮੇਜਰ ਸਿੰਘ ਸਹੌਰ, ਰਾਮ ਸਰੂਪ ਸ਼ਰਮਾ, ਰਘਬੀਰ ਸਿੰਘ ਗਿੱਲ ਕੱਟੂ, ਲਛਮਣ ਦਾਸ ਮੁਸਾਫਿਰ, ਹਾਕਮ ਰੂੜੇਕੇ, ਸਵਰਨਜੀਤ ਕੌਰ, ਪਾਲ ਸਿੰਘ ਲਹਿਰੀ ਅਤੇ ਲਖਵਿੰਦਰ ਸਿੰਘ ਠੀਕਰੀਵਾਲ ਹਾਜ਼ਰ ਸਨ।

