Book Release: ਗੀਤਕਾਰ ਸੁਖਵਿੰਦਰ ਕਾਕਾ ਮਾਨ ਦੀ ਪੁਸਤਕ ‘ਅੱਧ ਰਿੜਕੇ ਦਾ ਛੰਨਾ’ ਰਿਲੀਜ਼
ਅਧਿਆਪਕ ਵਜੋਂ ਸੇਵਾਮੁਕਤ ਹੋਣ ਮੌਕੇ ਕਰਵਾਏ ਗਏ ਵਿਦਾਇਗੀ ਸਮਾਗਮ ਦੌਰਾਨ ਗੀਤਕਾਰ ਸੁਖਵਿੰਦਰ ਕਾਕਾ ਮਾਨ ਦੇ ਗੀਤਾਂ ਦੀ ਪੁਸਤਕ ‘ਅੱਧ ਰਿੜਕੇ ਦਾ ਛੰਨਾ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਸ਼ੋਕ ਬਾਂਸਲ ਨੇ ਕਿਹਾ ਕਿ ਕਾਕਾ ਮਾਨ ਦੇ ਗੀਤ ਸਮਾਜ ਨੂੰ ਸੇਧ...
ਅਧਿਆਪਕ ਵਜੋਂ ਸੇਵਾਮੁਕਤ ਹੋਣ ਮੌਕੇ ਕਰਵਾਏ ਗਏ ਵਿਦਾਇਗੀ ਸਮਾਗਮ ਦੌਰਾਨ ਗੀਤਕਾਰ ਸੁਖਵਿੰਦਰ ਕਾਕਾ ਮਾਨ ਦੇ ਗੀਤਾਂ ਦੀ ਪੁਸਤਕ ‘ਅੱਧ ਰਿੜਕੇ ਦਾ ਛੰਨਾ’ ਲੋਕ ਅਰਪਣ ਕੀਤੀ ਗਈ। ਇਸ ਮੌਕੇ ਅਸ਼ੋਕ ਬਾਂਸਲ ਨੇ ਕਿਹਾ ਕਿ ਕਾਕਾ ਮਾਨ ਦੇ ਗੀਤ ਸਮਾਜ ਨੂੰ ਸੇਧ ਦੇਣ ਵਾਲੇ ਹਨ। ਉਨ੍ਹਾਂ ਦੇ ਗੀਤ ਨਾਮਵਰ ਕਲਾਕਾਰਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ।
ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਾਕਾ ਮਾਨ ਜਿੱਥੇ ਇੱਕ ਚੰਗੇ ਲਿਖਾਰੀ ਹਨ, ਉੱਥੇ ਹੀ ਉਹ ਇੱਕ ਨਿਧੜਕ ਅਧਿਆਪਕ ਵੀ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬੇਦਾਗ਼ ਅਤੇ ਸ਼ਾਨਦਾਰ ਸੇਵਾ ਨਿਭਾਈ। ਇਸ ਦੌਰਾਨ ਹੈੱਡਮਾਸਟਰ ਹਰਪ੍ਰੀਤ ਜੱਸਲ ਨੇ ਆਪਣੇ ਸਾਥੀਆਂ ਸਮੇਤ ਕਾਕਾ ਮਾਨ ਦੀ ਲਿਖੀ ਪ੍ਰਸਿੱਧ ਕਵੀਸ਼ਰੀ ‘ਅੱਧੀ ਛੁੱਟੀ ਸਾਰੀ’ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਇਹ ਪੁਸਤਕ ਸਾਹਿਬਦੀਪ ਪਬਲੀਕੇਸ਼ਨਜ਼, ਭੀਖੀ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸਮਾਗਮ ਵਿੱਚ ਗੁਰਜੰਟ ਸਿੰਘ ਚਹਿਲ, ਅਮੋਲਕ ਡੇਲੂਆਣਾ, ਸੁਨੀਲ ਕੱਕੜ, ਹਰਪ੍ਰੀਤ ਕੌਰ, ਮਨਜੀਤ ਕੌਰ, ਧਰਮਪਾਲ ਸ਼ਰਮਾ, ਕਰਨ ਭੀਖੀ, ਧਰਮਿੰਦਰ ਸਿੰਘ, ਬੀਰਬਲ ਸਿੰਘ ਅਤੇ ਲਾਭ ਸਿੰਘ ਵੀ ਮੌਜੂਦ ਸਨ।

