ਝੋਨੇ ਦੀ ਬੋਲੀ ਨਾ ਲੱਗਣ ਵਿਰੁੱਧ ਬੋਹਾ-ਬੁਢਲਾਡਾ ਸੜਕ ਜਾਮ

ਝੋਨੇ ਦੀ ਬੋਲੀ ਨਾ ਲੱਗਣ ਵਿਰੁੱਧ ਬੋਹਾ-ਬੁਢਲਾਡਾ ਸੜਕ ਜਾਮ

ਬੋਹਾ ਬੁਢਲਾਡਾ ਮੁੱਖ ਸੜਕ ’ਤੇ ਧਰਨਾ ਦੇ ਰਹੇ ਕਿਸਾਨ।

ਪੱਤਰ ਪ੍ਰੇਰਕ
ਬੋਹਾ, 27 ਅਕਤੂਬਰ

ਬੋਹਾ ਅਨਾਜ ਮੰਡੀ ਵਿੱਚ ਕਈ ਕਈ ਦਿਨ ਝੋਨੇ ਦੀ ਬੋਲੀ ਨਾ ਲੱਗਣ ਕਾਰਨ ਖੁਆਰ ਹੋ ਰਹੇ ਕਿਸਾਨਾਂ ਨੇ ਅੱਜ ਬੋਹਾ-ਬੁਢਲਾਡਾ ਮੁੱਖ ਸੜਕ ’ਤੇ ਧਰਨਾ ਦੇ ਕੇ ਦੋਹਾਂ ਪਾਸਿਆਂ ਦੀ ਆਵਾਜਾਈ ਠੱਪ ਕਰ ਦਿੱਤੀ। ਇਸ ਮੌਕੇ ਧਰਨੇ ’ਤੇ ਬੈਠੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਬੱਗਾ ਸਿੰਘ ਵਿਰਕ, ਹੀਰਾ ਸਿੰਘ, ਗੁਲਾਬ ਸਿੰਘ ਤਾਲਵਾਲਾ ਅਤੇ ਜੀਤ ਸਿੰਘ ਸਤੀਕੇ ਆਦਿ ਨੇ ਕਿਹਾ ਕਿ ਖਰੀਦ ਏਜੰਸੀਆਂ ਝੋਨੇ ਵਿੱਚ ਵੱਧ ਨਮੀ ਦਾ ਬਹਾਨਾ ਬਣਾ ਕੇ ਕਈ ਕਈ ਦਿਨ ਉਨ੍ਹਾਂ ਦੇ ਮੰਡੀ ਵਿੱਚ ਆਏ ਝੋਨੇ ਦੀ ਬੋਲੀ ਨਹੀਂ ਕਰਾਉਂਦੀਆਂ। ਉਨ੍ਹਾਂ ਕਿਹਾ ਕਿ ਰਿਆਣਾ ਰਾਜ ਵਿੱਚ 22 ਫੀਸਫ ਨਮੀ ਤੱਕ ਝੋਨਾ ਬਿਨਾਂ ਕਿਸੇ ਸ਼ਰਤ ਤੋਂ ਖਰੀਦਿਆ ਜਾ ਰਿਹਾ ਹੈ। ਇਸ ਮੰਡੀ ਵਿੱਚ 17 ਫੀਸਦ ਨਮੀ ਤੋਂ ਵੱਧ ਵਾਲੇ ਝੋਨੇ ਦੀ ਖਰੀਦ ਨਹੀਂ ਕੀਤੀ ਜਾ ਰਹੀ ਹੈ। ਕਿਸਾਨਾਂ ਨੇ ਕਿਹਾ ਕਿ ਸ਼ੈਲਰ ਮਾਲਕਾਂ ਵੱਲੋਂ ਏਜੰਸੀਆਂ ਵੱਲੋਂ ਖਰੀਦਿਆ ਗਿਆ ਝੋਨਾ ਵੀ ਵੱਧ ਨਮੀ ਵਾਲਾ ਕਹਿ ਕੇ ਮੰਡੀਆਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ ਤੇ ਕਿਸਾਨਾਂ ਨੂੰ ਝੋਨੇ ਦੀ ਕਈ ਕਈ ਝਾਰ ਲਵਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਧਰਨੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਮਾਰਕਿਟ ਕਮੇਟੀ ਬੋਹਾ ਦੇ ਚੇਅਰਮੈਨ ਜਗਦੇਵ ਸਿੰਘ ਜੋਈਆਂ ਵੀ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਦਿਆਂ ਵਿੱਚ ਧਰਨੇ ਵਿੱਚ ਬੈਠ ਗਏ। ਚੱਲਦੇ ਧਰਨੇ ਦੌਰਾਨ ਚੇਅਰਮੈਨ ਜਗਦੇਵ ਸਿੰਘ ਤੇ ਥਾਣਾ ਬੋਹਾ ਦੇ ਐੱਸਐੱਚਓ, ਹਰਦਿਆਲ ਦਾਸ ਨੇ ਖਰੀਦ ਏਜੰਸੀ ਮਾਰਕਫੈੱਡ ਦੇ ਅਧਿਕਾਰੀਆਂ ਨਾਲ ਫੋਨ ’ਤੇ ਗੱਲ ਕਰਨ ਤੋਂ ਬਾਅਦ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਝੋਨੇ ਦੀ ਨਮੀ ਵਿੱਚ ਕੁਝ ਹੋਰ ਛੋਟ ਦਿੱਤੀ ਜਾਵੇਗੀ ਅਤੇ ਕਿਸੇ ਵੀ ਝੋਨੇ ਦੀ ਢੇਰੀ ਦੀ ਕੇਵਲ ਇਕ ਵਾਰ ਹੀ ਝਾਰ ਲਵਾਈ ਜਾਵੇਗੀ। ਇਨ੍ਹਾਂ ਅਧਿਕਾਰੀਆਂ ਵੱਲੋਂ ਇਹ ਵਿਸ਼ਵਾਸ ਦਿਵਾਏ ਜਾਣ ’ਤੇ ਕਿਸਾਨਾਂ ਨੇ ਧਰਨਾ ਚੁੱਕ ਕੇ ਸੜਕੀ ਆਵਾਜਾਈ ਬਹਾਲ ਕਰ ਦਿੱਤੀ।

ਕਿਸਾਨ ਯੂਨੀਅਨ ਨੇ ਬਾਹਰੋਂ ਲਿਆਂਦੇ ਝੋਨੇ ਦੀ ਟਰਾਲੀ ਰੋਕੀ

ਗਿੱਦੜਬਾਹਾ (ਪੱਤਰ ਪ੍ਰੇਰਕ) ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਲਖਵੀਰ ਸਿੰਘ ਕੋਟਭਾਈ ਨੇ ਅੱਜ ਆਪਣੀ ਟੀਮ ਸਮੇਤ ਬਾਹਰੀ ਮੰਡੀ ਤੋਂ ਗਿੱਦੜਬਾਹਾ ਦੇ ਕਿਸੇ ਨਿੱਜੀ ਸ਼ੈਲਰ ਵਿੱਚ ਲਿਆਂਦੇ ਜਾ ਰਹੇ ਝੋਨੇ ਦੇ ਭਰੇ ਟਰਾਲੇ ਨੂੰ ਇਥੇ ਦਾਣਾ ਮੰਡੀ ਕੋਲ ਕਾਬੂ ਕਰ ਲਿਆ ਅਤੇ ਇਸ ਦੀ ਸੂਚਨਾ ਐੱਸਡੀਐੱਮ ਗਿੱਦੜਬਾਹਾ ਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਦਿੱਤੀ ਅਤੇ ਬਾਹਰ ਮੰਡੀ ਤੋਂ ਝੋਨਾ ਭਰ ਕੇ ਲਿਆਉਣ ਵਾਲੇ ਸ਼ੈਲਰ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪੁੱਜੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਬੰਧਤ ਧਿਰ ਖ਼ਿਲਾਫ਼ ਕਾਰਵਾਈ ਤੋਂ ਆਨਾਕਾਨੀ ਕਰਨ ’ਤੇ ਕਿਸਾਨਾਂ ਨੇ ਗਿੱਦੜਬਾਹਾ ਦਾਣਾ ਮੰਡੀ ਦੇ ਬਾਹਰ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਸੜਕ ਤੇ ਜਾਮ ਲਗਾ ਦਿੱਤਾ ਤੇ ਕਾਰਵਾਈ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲਖਵੀਰ ਸਿੰਘ ਕੋਟਭਾਈ ਨੇ ਦੱਸਿਆ ਕਿ ਕੁਝ ਸ਼ੈਲਰ ਮਾਲਕ ਮਿਲੀਭੁਗਤ ਕਰਕੇ ਬਾਹਰੋਂ ਝੋਨਾ ਲਿਆ ਕੇ ਆਪਣੇ ਸ਼ੈਲਰਾਂ ’ਚ ਲਗਵਾ ਰਹੇ ਹਨ। ਸਕੱਤਰ ਮਾਰਕੀਟ ਕਮੇਟੀ ਤੇ ਪੁਲੀਸ ਪ੍ਰਸ਼ਾਸਨ ਵੱਲੋਂ ਕਾਰਵਾਈ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਗਿੱਦੜਬਾਹਾ-ਸ੍ਰੀ ਮੁਕਤਸਰ ਸਾਹਿਬ ਸੜਕ ਤੋਂ ਧਰਨਾ ਚੁੱਕੇ ਕੇ ਮਾਰਕੀਟ ਕਮੇਟੀ ਦੇ ਦਫ਼ਤਰ ਦੇ ਬਾਹਰ ਲਗਾ ਦਿੱਤਾ। ਇਸ ਸਬੰਧੀ ਸਕੱਤਰ ਮਾਰਕੀਟ ਕਮੇਟੀ ਸ਼ਮਸ਼ੇਰ ਸਿੰਘ ਨੇ ਕਿਹਾ ਕਿ ਟਰੈਕਟਰ-ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਵੱਧ ਝੋਨਾ ਤੋਲਦੇ 6 ਆੜ੍ਹਤੀਆਂ ਖ਼ਿਲਾਫ਼ ਕਾਰਵਾਈ

ਜਸਵੀਰ ਸਿੰਘ ਭੁੱਲਰ
ਦੋਦਾ, 27 ਅਕਤੂਬਰ

ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਆਗੂ ਬੇਅੰਤ ਸਿੰਘ ਖਾਲਸਾ, ਬਲਾਕ ਦੋਦਾ ਦੇ ਪ੍ਰਧਾਨ ਸੁਖਚੈਨ ਸਿੰਘ ਬੁੱਟਰ ਆਦਿ ਵੱਲੋਂ ਦੋਦਾ ਦੀ ਅਨਾਜ ਮੰਡੀ ’ਚ ਝੋਨੇ ਦੀ ਹੋ ਰਹੀ ਤੁਲਾਈ ਦੀ ਜਾਂਚ ਕੀਤੀ। ਇਸ ਦੌਰਾਨ ਇਕ ਕਿਲੋ ਸੌ ਗ੍ਰਾਮ ਤੋਂ ਅੱਠ ਸੌ ਗ੍ਰਾਮ ਪ੍ਰਤੀ ਗੱਟਾ ਵੱਧ ਤੋਲਦਿਆਂ ਗੋਕਲ ਸਿੰਘ ਸਵਰਨ ਸਿੰਘ, ਗੁਰਦਿਆਲ ਸਿੰਘ ਤੇ ਅਨਮੋਲ ਟ੍ਰੇਡਿੰਗ ਕੰਪਨੀ ਫਰਮਾਂ ਦਾ ਪਰਦਾਫਾਸ਼ ਕੀਤਾ। ਪਤਾ ਲੱਗਦਿਆਂ ਹੀ ਨਾਇਬ ਤਹਿਸੀਲਦਾਰ ਦੋਦਾ ਮਨਮੀਤ ਕੌਰ ਨੇ ਮੰਡੀ ’ਚ ਪੁੱਜ ਕੇ ਆੜ੍ਹਤੀਆਂ ਦੇ ਕੰਡਿਆਂ ਦੀ ਜਾਂਚ ਕੀਤੀ ਤੇ ਤੋਲੇ ਹੋਏ ਝੋਨੇ ਦੇ ਗੱਟਿਆਂ ਦਾ ਸਰਕਾਰੀ ਕੰਡੇ ਨਾਲ ਵਜ਼ਨ ਕੀਤਾ। ਇਸ ਦੌਰਾਨ ਮੇਘਰਾਜ ਸੁਮਿਤ ਕੁਮਾਰ, ਹਾਕਮ ਰਾਏ ਰਾਜ ਕੁਮਾਰ ਤੇ ਅਰੁਣ ਕੁਮਾਰ ਵਿਜੈ ਕੁਮਾਰ ਦੀਆਂ ਫਰਮਾਂ ਵੱਲੋਂ ਵੀ ਐਵਰੇਜ 700-800 ਗ੍ਰਾਮ ਪ੍ਰਤੀ ਗੱਟਾ ਵਜ਼ਨ ਵੱਧ ਤੋਲਿਆ ਪਾਇਆ ਗਿਆ। ਇਨ੍ਹਾਂ ਸਭ ਦੇ ਚਲਾਨ ਕਰ ਕੇ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ। ਇਨ੍ਹਾਂ ਫਰਮਾਂ ਉਤੇ ਹੁਣ ਤੱਕ ਜਿੰਨੇ ਵੀ ਕਿਸਾਨਾਂ ਦਾ ਝੋਨਾ ਤੋਲਿਆ ਗਿਆ ਹੈ, ਦੀ ਭਰਪਾਈ ਲਈ ਵੱਖਰੇ ਜੇ ਫਾਰਮ ਬਣਾਏ ਜਾਣਗੇ ਤੇ ਕਾਰਵਾਈ ਕੀਤੀ ਜਾਵੇਗੀ।

ਡੀਸੀ ਹਰਪ੍ਰੀਤ ਸਿੰਘ ਸੂਦਨ ਨੇ ਕਿਹਾ ਕਿ ਜਾਂਚ ’ਚ ਜੋ ਵੀ ਗਲਤ ਹੋਇਆ, ਉਸ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇਗਾ।

ਪ੍ਰਤੀ ਗੱਟਾ ਡੇਢ ਕਿੱਲੋ ਵੱਧ ਝੋਨਾ ਭਰਨ ਦਾ ਘਪਲਾ

ਲੰਬੀ (ਪੱਤਰ ਪ੍ਰੇਰਕ) ਲੰਬੀ ਹਲਕੇ ’ਚ ਆੜ੍ਹਤੀਆਂ ਵੱਲੋਂ ਪ੍ਰਤੀ ਗੱਟਾ ਡੇਢ ਕਿੱਲੋ ਤੋਂ ਵੀ ਵੱਧ ਝੋਨਾ ਭਰਨ ਦੀ ਘਪਲੇਬਾਜ਼ੀ ਸਾਹਮਣੇ ਆਈ ਹੈ। ਮੰਡੀ ਕਿੱਲਿਆਂਵਾਲੀ ਦੀ ਦਾਣਾ ਮੰਡੀ ’ਚ ਗੱਟੇ ਦੇ ਵਜ਼ਨ ਸਣੇ 38 ਕਿੱਲੋ ਇੱਕ ਸੌ ਗਰਾਮ ਝੋਨਾ ਭਰਨ ਦੀ ਥਾਂ ਖੁੱਲੇਆਮ 39 ਕਿੱਲੋ 660 ਗਰਾਮ ਤੱਕ ਝੋਨਾ ਭਰਿਆ ਜਾ ਰਿਹਾ ਹੈ। ਜਿਸ ਨਾਲ ਕਿਸਾਨਾਂ ਨੂੰ ਪ੍ਰਤੀ ਗੱਟਾ ਤੀਹ ਰੁਪਏ ਤੇ ਪ੍ਰਤੀ ਕੁਇੰਟਲ ਸਾਢੇ 78 ਰੁਪਏ ਕੁੰਡੀ ਲੱਗ ਰਹੀ ਹੈ। ਔਸਤਨ ਅੰਦਾਜ਼ੇ ਮੁਤਾਬਕ ਸਮੁੱਚੀ ਵਜ਼ਨ ਜਰੀਏ ਖਰੀਦ ’ਚ ਡੇਢ-ਦੋ ਕਰੋੜ ਰੁਪਏ ਤੋਂ ਵੱਧ ਆਰਥਿਕ ਮਾਰ ਪੈਣੀ ਹੈ। ਜਿਸ ’ਚ ਸ਼ੈਲਰਾਂ, ਆੜ੍ਹਤੀਆਂ ਤੇ ਖਰੀਦ ਏਜੰਸੀਆਂ ਦੀ ਕਥਿਤ ਮਿਲੀਭੁਗਤ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਖਰੀਦ ਪ੍ਰਬੰਧਾਂ ਪ੍ਰਤੀ ਜ਼ਿੰਮੇਵਾਰ ਮਾਰਕੀਟ ਕਮੇਟੀ ਤੰਤਰ ਪ੍ਰਤੀ ਗੱਟਾ ਕਥਿਤ ਤੈਅ ਸ਼ੁਦਾ ਕਮਿਸ਼ਨ ਕਾਰਨ ਜ਼ੁਬਾਨ ਬੰਦ ਕਰੀ ਬੈਠਾ ਹੈ। ਅਜਿਹੇ ਮਾਮਲੇ ਲੰਬੀ ਹਲਕੇ ਦੇ ਸਮੂਹ ਖਰੀਦ ਕੇਂਦਰਾਂ ’ਤੇ ਚੱਲ ਰਹੇ ਹਨ। ਸ਼ੈਲਰਾਂ ਤੇ ਆੜਤੀਆਂ ਦੀ ‘ਕਾਟ’ ਨੀਤੀ ਖੂਬ ਚੱਲ ਰਹੀ ਹੈ। ਡੀਸੀ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਸੀ ਕਿ ਮੰਡੀ ਕਿੱਲਿਆਂਵਾਲੀ ’ਚ ਖਰੀਦ ਪ੍ਰਬੰਧਾਂ ’ਚ ਕਾਫ਼ੀ ਖਾਮੀਆਂ ਹਨ। ਕੱਲ੍ਹ ਜ਼ਿਲਾ ਮੰਡੀ ਅਫ਼ਸਰ ਗੌਰਵ ਗਰਗ ਮੰਡੀ ਦਾ ਦੌਰਾ ਕਰਕੇ ਸਥਿਤੀ ਜਾਇਜ਼ਾ ਲੈਣਗੇ। ਉਨ੍ਹਾਂ ਕਿਹਾ ਕਿ ਖਰੀਦ ’ਚ ਊਣਤਾਈ ਕਰਨ ਵਾਲੇ ਕਿਸੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜਲੰਧਰ: ਪੁਲੀਸ ਭਰਤੀ ਵਿੱਚ ‘ਬੇਨਿਯਮੀਆਂ’ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ’ਤੇ ਲਾਠੀਚਾਰਜ

ਜ਼ਖ਼ਮੀਆਂ ਹੋਈਆਂ ਕੁਝ ਲੜਕੀਆਂ ਹਸਪਤਾਲ ਦਾਖਲ ਕਰਵਾਈਆਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਸ਼ਹਿਰ

View All