ਲਾਪਤਾ ਨੌਜਵਾਨ ਦੀ ਲਾਸ਼ ਮਿਲੀ
ਪੱਤਰ ਪ੍ਰੇਰਕ ਕੋਟਕਪੂਰਾ, 20 ਫਰਵਰੀ ਇੱਥੇ ਦੁਆਰੇਆਣਾ ਰੋਡ ਨੇੜੇ ਖਾਲੀ ਮੈਦਾਨ ਵਿੱਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਇਥੋਂ ਦੇ ਹੀ ਵਸਨੀਕ 23 ਸਾਲਾ ਅਮਿਤ ਕੁਮਾਰ ਵਜੋਂ ਹੋਈ ਜੋ ਦੋ ਦਿਨਾਂ ਤੋਂ...
Advertisement
ਪੱਤਰ ਪ੍ਰੇਰਕ
ਕੋਟਕਪੂਰਾ, 20 ਫਰਵਰੀ
Advertisement
ਇੱਥੇ ਦੁਆਰੇਆਣਾ ਰੋਡ ਨੇੜੇ ਖਾਲੀ ਮੈਦਾਨ ਵਿੱਚੋਂ ਅੱਜ ਸਵੇਰੇ ਇੱਕ ਨੌਜਵਾਨ ਦੀ ਭੇਤ-ਭਰੀ ਹਾਲਤ ਵਿੱਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਇਥੋਂ ਦੇ ਹੀ ਵਸਨੀਕ 23 ਸਾਲਾ ਅਮਿਤ ਕੁਮਾਰ ਵਜੋਂ ਹੋਈ ਜੋ ਦੋ ਦਿਨਾਂ ਤੋਂ ਘਰੋਂ ਲਾਪਤਾ ਸੀ। ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲੀਸ ਦੀ ਟੀਮ ਮੌਕੇ ’ਤੇ ਪੁੱਜੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਸ ਦਾ ਬੇਟਾ ਖਰੜ ਵਿੱਚ ਗੱਡੀਆਂ ਦਾ ਕੰਮ ਕਰਦਾ ਸੀ ਅਤੇ ਦੋ ਦਿਨ ਪਹਿਲਾਂ ਹੀ ਉਥੋਂ ਵਾਪਸ ਆਇਆ ਸੀ। ਕੁਝ ਸਮਾਂ ਘਰ ਰਹਿਣ ਤੋਂ ਬਾਦ ਅਪਣਾ ਮੋਬਾਇਲ ਲੈ ਕੇ ਉਹ ਕਿਤੇ ਚਲਾ ਗਿਆ ਸੀ ਤੇ ਹਾਲੇ ਤੱਕ ਵਾਪਸ ਨਹੀਂ ਸੀ ਆਇਆ। ਥਾਣਾ ਸਿਟੀ ਦੇ ਏਐਸਆਈ ਬਲਕਾਰ ਸਿੰਘ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਸਹੀ ਕਾਰਨਾਂ ਦਾ ਪਤਾ ਲੱਗ ਸਕੇਗਾ।
Advertisement
Advertisement
×

