ਫ਼ਰੀਦਕੋਟ ਵਿੱਚ ਭਾਜਪਾ ਦਾ ਖਾਤਾ ਖਾਲੀ
ਨਗਰ ਕੌਂਸਲ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਕੋਲ ਸਿਰਫ਼ ਇੱਕ ਕੌਂਸਲਰ ਸੀ। ਐਲਾਨੇ ਗਏ ਨਤੀਜੇ ਅਨੁਸਾਰ ਕਾਂਗਰਸ ਪਾਰਟੀ ਦੇ ਅੱਠ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ...
ਨਗਰ ਕੌਂਸਲ ਦੇ ਐਲਾਨੇ ਗਏ ਚੋਣ ਨਤੀਜਿਆਂ ਵਿੱਚ ਆਮ ਆਦਮੀ ਪਾਰਟੀ ਦੇ 10 ਉਮੀਦਵਾਰ ਜੇਤੂ ਰਹੇ ਹਨ। ਪਿਛਲੀ ਵਾਰ ਆਮ ਆਦਮੀ ਪਾਰਟੀ ਕੋਲ ਸਿਰਫ਼ ਇੱਕ ਕੌਂਸਲਰ ਸੀ। ਐਲਾਨੇ ਗਏ ਨਤੀਜੇ ਅਨੁਸਾਰ ਕਾਂਗਰਸ ਪਾਰਟੀ ਦੇ ਅੱਠ ਉਮੀਦਵਾਰ ਜੇਤੂ ਰਹੇ ਹਨ ਜਦੋਂਕਿ ਅਕਾਲੀ ਦਲ ਦੇ 7 ਉਮੀਦਵਾਰ ਨਗਰ ਕੌਂਸਲ ਚੋਣਾਂ ਜਿੱਤਣ ਵਿੱਚ ਸਫ਼ਲ ਹੋਏ। 22 ਨੰਬਰ ਵਾਰਡ ਵਿੱਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਜਿੰਦਰ ਸਿੰਘ ਅਹੂਜਾ ਅਤੇ ਰਾਜੇਸ਼ ਕੁਮਾਰ ਛਾਬੜਾ ਦਰਮਿਆਨ ਮੁਕਾਬਲਾ ਕਾਫ਼ੀ ਦਿਲਚਸਪ ਰਿਹਾ। ਅਖੀਰ ਵਿੱਚ ਆਬਜ਼ਰਵਰ ਦੀ ਹਾਜ਼ਰੀ ਵਿੱਚ ਬਲਜਿੰਦਰ ਸਿੰਘ ਅਹੂਜਾ ਨੂੰ 12 ਵੋਟਾਂ ਨਾਲ ਜੇਤੂ ਐਲਾਨ ਦਿੱਤਾ ਗਿਆ। ਹਾਰਨ ਵਾਲੇ ਉਮੀਦਵਾਰ ਰਾਜੇਸ਼ ਕੁਮਾਰ ਛਾਬੜਾ ਅਕਾਲੀ ਦਲ ਦੇ ਉਮੀਦਵਾਰ ਸਨ। ਨਤੀਜੇ ਤੋਂ ਬਾਅਦ ਰਾਜੇਸ਼ ਕੁਮਾਰ ਨੇ ਇਲਜ਼ਾਮ ਲਾਇਆ ਕਿ ਉਹ ਚੋਣ ਜਿੱਤ ਰਿਹਾ ਸੀ ਪਰੰਤੂ ਉਸ ਨੂੰ ਸਾਜਿਸ਼ ਤਹਿਤ ਹਰਾਇਆ ਗਿਆ। ਅਕਾਲੀ ਦਲ ਦੀ ਮੰਗ ’ਤੇ ਵੋਟਾਂ ਦੀ ਗਿਣਤੀ ਲਈ ਇੱਥੇ ਦੋ ਵਿਸ਼ੇਸ਼ ਆਬਜ਼ਰਵਰ ਨਿਯੁਕਤ ਕੀਤੇ ਗਏ ਸਨ ਜਿਨ੍ਹਾਂ ਦਾ ਖਰਚਾ ਅਕਾਲੀ ਦਲ ਵੱਲੋਂ ਭਰਿਆ ਗਿਆ ਸੀ। ਇਸ ਦੇ ਬਾਵਜੂਦ ਅਕਾਲੀ ਦਲ ਨੇ ਚੋਣ ਨਤੀਜਿਆਂ ਦੌਰਾਨ ਧਾਂਦਲੀ ਦਾ ਇਲਜ਼ਾਮ ਲਾਇਆ ਹੈ। ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਉਮੀਦਵਾਰ ਫਰੀਦਕੋਟ ਨਗਰ ਕੌਂਸਲ ਦੀ ਚੋਣ ਨਹੀਂ ਜਿੱਤ ਸਕਿਆ।

