BJP Yuva Morcha: ਪੰਜਾਬ ਦੇ ਹਾਲਾਤ ਬਦਤਰ ਹੋਏ: ਖੋਸਲਾ
ਭਾਜਪਾ ਯੁਵਾ ਮੋਰਚੇ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਪੰਜਾਬ ਵਿੱਚ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਨਾਲ ਬਣੀ ‘ਆਪ’ ਅੱਜ ਹਰ ਪੱਧਰ ’ਤੇ ਨਾਕਾਮ ਹੋ ਚੁੱਕੀ ਹੈ। ਭਾਜਪਾ ਵੱਲੋਂ ਨਸ਼ਾ ਤਸਕਰੀ ਠੱਲ੍ਹਣ ਲਈ ਵਿੱਢੀ ਨਸ਼ਾ...
Advertisement
ਭਾਜਪਾ ਯੁਵਾ ਮੋਰਚੇ ਦੇ ਸੂਬਾ ਪ੍ਰਧਾਨ ਅਨੁਜ ਖੋਸਲਾ ਨੇ ਕਿਹਾ ਕਿ ਪੰਜਾਬ ਵਿੱਚ ਤਿੰਨ ਮਹੀਨਿਆਂ ਵਿੱਚ ਨਸ਼ਾ ਖ਼ਤਮ ਕਰਨ ਦੇ ਦਾਅਵੇ ਨਾਲ ਬਣੀ ‘ਆਪ’ ਅੱਜ ਹਰ ਪੱਧਰ ’ਤੇ ਨਾਕਾਮ ਹੋ ਚੁੱਕੀ ਹੈ। ਭਾਜਪਾ ਵੱਲੋਂ ਨਸ਼ਾ ਤਸਕਰੀ ਠੱਲ੍ਹਣ ਲਈ ਵਿੱਢੀ ਨਸ਼ਾ ਵਿਰੋਧੀ ਯਾਤਰਾ ਵਿੱਚ ਯੁਵਾ ਮੋਰਚਾ ਅਹਿਮ ਭੂਮਿਕਾ ਨਿਭਾਵੇਗਾ। ਸ੍ਰੀ ਖੋਸਲਾ ਨੇ ਇੱਥੇ ਯੁਵਾ ਮੋਰਚੇ ਦੀ ਇਕੱਤਰਤਾ ਦੌਰਾਨ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਤਾਨਾਸ਼ਾਹੀ ਚਿਹਰਾ ਪੰਜਾਬ ਦੇ ਲੋਕਾਂ ਵਿੱਚ ਬੇਪਰਦ ਹੋ ਚੁੱਕਾ ਹੈ। ਹਾਲਾਤ ਇੰਨੇ ਬਦਤਰ ਹੋ ਗਏ ਹਨ ਕਿ ਜੇ ਕੋਈ ਨਾਗਰਿਕ ਨਸ਼ਾ ਵਿਰੋਧੀ ਗੱਲ ਕਰਦਾ ਹੈ ਤਾਂ ਜਾਂ ਤਾਂ ਉਸ ਨੂੰ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣਾ ਪੈਂਦਾ ਹੈ ਜਾਂ ਆਪਣੀ ਜਾਨ ਵੀ ਗਵਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਨੌਜਵਾਨਾਂ ਨੂੰ ਨਸ਼ੇ ਤੋਂ ਬਚਾਉਣ ਲਈ ਭਾਜਪਾ ਜ਼ਮੀਨੀ ਪੱਧਰ ’ਤੇ ਕੰਮ ਕਰੇਗੀ ਅਤੇ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਤੋਂ ਲੋਕਾਂ ਨੂੰ ਬਚਾਉਣ ਲਈ ਭਾਜਪਾ ਸਖ਼ਤ ਕਦਮ ਉਠਾਉਣ ਦੀ ਹਮਾਇਤੀ ਹੈ।
Advertisement
Advertisement
×

