ਪੰਜਾਬ ’ਚ ਭਾਜਪਾ ਦੀ ਸਰਕਾਰ ਨਾ ਹੋਣ ਦੇ ਬਾਵਜੂਦ ਸ਼ਹਿਰ ਦੇ ਸਭ ਤੋਂ ਮਹਿੰਗੇ ਖੇਤਰ ’ਚ ਕਰੋੜਾਂ ਰੁਪਏ ਦੀ ਲਾਗਤ ਨਾਲ ਤਿੰਨ ਮੰਜ਼ਿਲਾ ਤਿਆਰ ਕੀਤੇ ਭਾਜਪਾ ਦਫ਼ਤਰ ਦੀ ਪੂਰੇ ਇਲਾਕੇ ’ਚ ਚਰਚਾ ਹੋ ਰਹੀ ਹੈ। ਜਦਕਿ ਲੰਮਾਂ ਸਮਾਂ ਸੂਬੇ ’ਤੇ ਰਾਜ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਮੌਜੂਦਾ ਆਮ ਆਦਮੀ ਪਾਰਟੀ ਵੀ ਹਾਲੇ ਤੱਕ ਆਪਣਾ ਜ਼ਿਲ੍ਹਾ ਪੱਧਰੀ ਪਾਰਟੀ ਦਫ਼ਤਰ ਨਹੀਂ ਬਣਾ ਸਕੀਆਂ। ਇਸ ਤਿੰਨ ਮੰਜ਼ਿਲਾ ਦਫ਼ਤਰ ਦਾ ਉਦਘਾਟਨ ਜਲਦ ਹੀ ਭਾਜਪਾ ਦੀ ਸੂਬਾ ਪੱਧਰੀ ਲੀਡਰਸ਼ਿਪ ਵੱਲੋਂ ਕੀਤਾ ਜਾ ਰਿਹਾ ਹੈ। ਹੰਡਿਆਇਆ ਰੋਡ ’ਤੇ 650 ਗਜ਼ ’ਚ ਬਣਿਆ ਜ਼ਿਲ੍ਹਾ ਭਾਜਪਾ ਦਫ਼ਤਰ ’ਚ ਹੇਠਲੀ ਮੰਜ਼ਿਲ ’ਤੇ ਜ਼ਿਲ੍ਹਾ ਪ੍ਰਧਾਨ ਦਾ ਦਫ਼ਤਰ, ਛੋਟਾ ਕਾਨਫਰੰਸ ਹਾਲ, ਦੋ ਹੋਰ ਅਹੁਦੇਦਾਰਾਂ ਦੇ ਦਫ਼ਤਰ, ਦੂਜੀ ਮੰਜ਼ਿਲ ’ਤੇ 200 ਦੇ ਕਰੀਬ ਕੁਰਸੀਆਂ ਵਾਲਾ ਵੱਡਾ ਕਾਨਫਰੰਸ ਹਾਲ ਬਣਾਇਆ ਗਿਆ ਹੈ। ਤੀਸਰੀ ਮੰਜ਼ਿਲ ’ਤੇ ਬਾਹਰੋਂ ਆਉਣ ਵਾਲੇ ਕਿਸੇ ਭਾਜਪਾ ਲੀਡਰ ਦੇ ਠਹਿਰਾਅ ਲਈ ਤਿੰਨ ਆਧੁਨਿਕ ਕਿਸਮ ਦੇ ਕਮਰੇ ਸਣੇ ਬਾਥਰੂਮ ਬਣਾਏ ਗਏ ਹਨ। ਜ਼ਿਲ੍ਹਾ ਦਫ਼ਤਰ ’ਚ ਬਣਾਏ ਹਰ ਕਮਰੇ ਅਤੇ ਹਾਲ ’ਚ ਏ ਸੀ ਲਗਾਏ ਗਏ ਹਨ। ਭਾਜਪਾ ਆਗੂਆਂ ਦੇ ਦੱਸਣ ਮੁਤਾਬਕ ਜ਼ਿਲ੍ਹਾ ਭਾਜਪਾ ਦਫ਼ਤਰ ਦਾ ਪੂਰਾ ਨਕਸ਼ਾ ਅਤੇ ਦਫ਼ਤਰ ਵਿੱਚ ਲੱਗਣ ਵਾਲੇ ਹਰ ਸਾਮਾਨ ਦਾ ਪੂਰਾ ਵੇਰਵਾ ਭਾਜਪਾ ਦੇ ਮੁੱਖ ਦਫ਼ਤਰ ਵੱਲੋਂ ਭੇਜਿਆ ਜਾਂਦਾ ਹੈ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

