ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਵੰਡੇ
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ(ਐੱਨ ਐੱਚ ਏ ਆਈ) ਲੁਧਿਆਣਾ ਦੀ ਪ੍ਰਾਜੈਕਟ ਡਾਇਰੈਕਟਰ ਪ੍ਰਿਅੰਕਾ ਮੀਨਾ ਦੇ ਦਿਸ਼ਾ-ਨਿਰਦੇਸ਼ ਹੇਠ ਮੈਸ. ਰਾਮ ਕੁਮਾਰ ਬਠਿੰਡਾ-ਲੁਧਿਆਣਾ ਹਾਈਵੇ ਪ੍ਰਾਈਵੇਟ ਲਿਮਿਟਡ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ 100 ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ...
Advertisement
ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ(ਐੱਨ ਐੱਚ ਏ ਆਈ) ਲੁਧਿਆਣਾ ਦੀ ਪ੍ਰਾਜੈਕਟ ਡਾਇਰੈਕਟਰ ਪ੍ਰਿਅੰਕਾ ਮੀਨਾ ਦੇ ਦਿਸ਼ਾ-ਨਿਰਦੇਸ਼ ਹੇਠ ਮੈਸ. ਰਾਮ ਕੁਮਾਰ ਬਠਿੰਡਾ-ਲੁਧਿਆਣਾ ਹਾਈਵੇ ਪ੍ਰਾਈਵੇਟ ਲਿਮਿਟਡ ਵੱਲੋਂ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀਐੱਸਆਰ) ਤਹਿਤ ਸਥਾਨਕ ਸਕੂਲ ਆਫ਼ ਐਮੀਨੈਂਸ ਵਿਖੇ 100 ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਵੰਡੇ ਗਏ। ਸਾਈਕਲਾਂ ਦੀ ਵੰਡ ਡੀਸੀ ਬਰਨਾਲਾ ਟੀ. ਬੈਨਿਥ ਅਤੇ ਪ੍ਰਿਅੰਕਾ ਮੀਨਾ ਨੇ ਕੀਤੀ। ਡੀਸੀ ਟੀ ਬੈਨਿਥ ਨੇ ਕਿਹਾ ਕਿ ਐੱਨ ਐੱਚ ਏ ਆਈ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਪ੍ਰਿਯੰਕਾ ਪ੍ਰਿਯੰਕਾ ਮੀਨਾ ਨੇ ਕਿਹਾ ਕਿ ਐੱਨ ਐੱਚ ਏ ਆਈ ਸਮਾਜ ਭਲਾਈ ਅਤੇ ਸਮਾਜ ਦੇ ਨਿਰਮਾਣ ’ਚ ਵੀ ਸਰਗਰਮ ਭੂਮਿਕਾ ਨਿਭਾਉਂਦੀ ਹੈ, ਜਿਸ ਤਹਿਤ ਪਿੰਡਾਂ ਦੀਆਂ ਹੋਣਹਾਰ ਵਿਦਿਆਰਥਣਾਂ ਨੂੰ ਸਾਈਕਲ ਪ੍ਰਦਾਨ ਕੀਤੇ ਹਨ। ਡੀ ਈ ਓ ਸੁਨੀਤਇੰਦਰ ਸਿੰਘ ਨੇ ਪ੍ਰਸ਼ਾਸਨ ਤੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ।
Advertisement
Advertisement
