DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bhushan Matti Wins Presidency via Coin Toss: ‘ਆਪ’ ਦੇ ਭੂਸ਼ਨ ਮੱਤੀ ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਣੇ

ਪ੍ਰੇਮ ਸਾਗਰ ਭੋਲਾ ਸੀਨੀਅਰ ਮੀਤ ਪ੍ਰਧਾਨ ਅਤੇ ਕ੍ਰਿਸ਼ਨ ਸਿੰਘ ਮੀਤ ਪ੍ਰਧਾਨ ਬਣੇ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਮਾਨਸਾ ਦੇ ਨਵੇਂ ਚੁਣੇ ਪ੍ਰਧਾਨ ਭੂਸ਼ਨ ਮੱਤੀ, ਵਿਧਾਇਕ ਡਾ. ਵਿਜੈ ਸਿੰਗਲਾ ਨਾਲ ਜਿੱਤ ਦੀ ਖੁਸ਼ੀ ਸਾਂਝੀ ਕਰਦੇ ਹੋਏ। -ਫੋਟੋ: ਸੁਰੇਸ਼
Advertisement

ਨਗਰ ਕੌਂਸਲ ਮਾਨਸਾ ਦੀ ਸਖ਼ਤ ਮੁਕਾਬਲੇ ਦੀ ਚੋਣ ਵਿੱਚ ਵਾਰਡ ਨੰਬਰ 10 ਦੇ ਕੌਂਸਲਰ ਭੂਸ਼ਨ ਮੱਤੀ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ। ਕਾਬਿਲੇਗ਼ੌਰ ਹੈ ਕਿ ਭੂਸ਼ਨ ਮੱਤੀ ਅਤੇ ਅਰਪਿਤ ਚੌਧਰੀ ਵਿੱਚ ਸਖ਼ਤ ਮੁਕਾਬਲਾ ਸੀ। ਬੱਚਤ ਭਵਨ ’ਚ ਕਨਵੀਨਰ ਗੁਰਮੀਤ ਬਾਂਸਲ ਦੀ ਅਗਵਾਈ ਹੇਠ ਇਹ ਚੋਣ ਹੋਈ, ਜਿਸ ਵਿੱਚ ਭੂਸ਼ਨ ਮੱਤੀ ਤੇ ਅਰਪਿਤ ਚੌਧਰੀ ਨੂੰ 14-14 ਵੋਟਾਂ ਮਿਲੀਆਂ, ਜਿਸ ਤੋਂ ਬਾਅਦ ਇਸਦਾ ਫ਼ੈਸਲਾ ਟੌਸ ’ਤੇ ਰੱਖ ਲਿਆ ਗਿਆ। ਪ੍ਰਧਾਨਗੀ ਦੇ ਉਮੀਦਵਾਰ ਅਰਪਿਤ ਚੌਧਰੀ ਨੂੰ 14 ਕੌਂਸਲਰਾਂ ਤੇ ਭੂਸ਼ਨ ਮੱਤੀ ਨੂੰ 13 ਕੌਂਸਲਰਾਂ ਦੀ ਹਮਾਇਤ ਹਾਸਲ ਸੀ, ਜਿਸ ਕਰਕੇ ਇਹ ਮੁਕਾਬਲਾ ਰੌਚਕ ਤੇ ਫਸਵਾਂ ਬਣਿਆ ਹੋਇਆ ਸੀ। ਅਰਪਿਤ ਚੌਧਰੀ ਨੂੰ 14 ਤੇ ਭੂਸ਼ਨ ਮੱਤੀ ਨੂੰ 13 ਕੌਂਸਲਰਾਂ ਦੀ ਵੋਟ ਮਿਲੀ, ਵਿਧਾਇਕ ਮਾਨਸਾ ਦੀ ਵੋਟ ਤੋਂ ਬਾਅਦ ਟੌਸ ਨੇ ਇਕਦਮ ਪਾਸਾ ਪਲਟ ਦਿੱਤਾ ਅਤੇ ਭੂਸ਼ਨ ਮੱਤੀ ਦੀ ਕਿਸਮਤ ਚਮਕ ਉੱਠੀ। ਟੌਸ ਜਿੱਤਕੇ ਭੂਸ਼ਨ ਮੱਤੀ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਚੁਣੇ ਗਏ ਹਨ। ਫਸਵੇਂ ਮੁਕਾਬਲੇ ਕਾਰਨ ਪ੍ਰਧਾਨਗੀ ਲਈ ਉਮੀਦਵਾਰਾਂ ’ਚ ਕਸ਼ਮਕਸ਼ ਚੱਲ ਰਹੀ ਸੀ, ਜਿਸ ਵਿੱਚ ਭੂਸ਼ਨ ਮੱਤੀ ਤੇ ਅਰਪਿਤ ਚੌਧਰੀ ਨੂੰ ਬਰਾਬਰ ਬਰਾਬਰ 14-14 ਵੋਟਾਂ ਮਿਲੀਆਂ ਤੇ ਮੱਤੀ ਟੌਸ ਜਿੱਤਕੇ ਪ੍ਰਧਾਨ ਚੁਣ ਲਏ ਗਏ। ਜ਼ਿਕਰਯੋਗ ਹੈ ਕਿ ਭੂਸ਼ਨ ਮੱਤੀ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਆਗੂ ਤੇ ਪ੍ਰਧਾਨ ਵੀ ਹਨ ਤੇ ਉਹ ਪਹਿਲੀ ਵਾਰ ਵਾਰਡ ਨੰਬਰ 10 ਤੋਂ ਕੌਂਸਲਰ ਚੁਣੇ ਗਏ ਹਨ। ਪਹਿਲੀ ਵਾਰ ’ਚ ਉਹ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਬਣ ਗਏ ਹਨ। ਲਗਾਤਾਰ ਛੇ ਵਾਰ ਜੇਤੂ ਕੌਸਲਰ ਪ੍ਰੇਮ ਸਾਗਰ ਭੋਲਾ ਨੂੰ ਸੀਨੀਅਰ ਮੀਤ ਪ੍ਰਧਾਨ ਤੇ ਮੀਤ ਪ੍ਰਧਾਨ ਕਿ੍ਰਸ਼ਨ ਸਿੰਘ ਨੂੰ ਚੁਣਿਆ ਗਿਆ ਹੈ। ਪ੍ਰੇਮ ਸਾਗਰ ਭੋਲਾ ਨੂੰ 17 ਅਤੇ ਕ੍ਰਿਸ਼ਨ ਸਿੰਘ ਨੂੰ 10 ਵੋਟਾਂ ਮਿਲੀਆਂ। ਵਿਧਾਇਕ ਡਾ. ਵਿਜੈ ਸਿੰਗਲਾ ਨੇ ਸਭ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਸਭ ਰਲ-ਮਿਲਕੇ ਮਾਨਸਾ ਦੇ ਸਮੁੱਚੇ ਵਿਕਾਸ ਨੂੰ ਤਰਜੀਹ ਦੇਣਗੇ। ਉਨ੍ਹਾਂ ਕਿਹਾ ਕਿ ਛੇਤੀ ਹੀ ਪਾਣੀ ਨਿਕਾਸੀ ਦੀ ਸਮੱਸਿਆ ਵੀ ਪਾਈਪ ਲਾਈਨ ਪੈਣ ਨਾਲ ਹੱਲ ਹੋ ਜਾਵੇਗੀ ਅਤੇ ਸ਼ਹਿਰ ਦੇ ਹੋਰ ਕੰਮ ਵਿੱਢੇ ਜਾਣਗੇ। ਨਵ-ਨਿਯੁਕਤ ਪ੍ਰਧਾਨ ਭੂਸ਼ਨ ਮੱਤੀ ਨੇ ਕਿਹਾ ਕਿ ਉਨ੍ਹਾਂ ’ਤੇ ਸਮੂਹ ਕੌਂਸਲਰਾਂ ਨੇ ਜੋ ਵਿਸ਼ਵਾਸ ਪ੍ਰਗਟਾਇਆ ਹੈ, ਉਹ ਉਸ ਨੂੰ ਬਣਾ ਕੇ ਰੱਖਣਗੇ ਤੇ ਸਿਰਫ਼ ਸ਼ਹਿਰ ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਮਕਸਦ ਹੋਵੇਗਾ।

Advertisement
Advertisement
×