DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bhucho Mandi: ਕੌਂਸਲ ਦੀ ਪ੍ਰਧਾਨਗੀ ਦੀ ਦੌੜ ’ਚ ਅੱਧੀ ਦਰਜਨ ਕੌਂਸਲਰ

ਕਿਸਦੇ ਹੱਥ ਲੱਗੇਗੀ ਪ੍ਰਧਾਨਗੀ, ਅੰਦਾਜ਼ੇ ਤੋਂ ਬਾਹਰ

  • fb
  • twitter
  • whatsapp
  • whatsapp
featured-img featured-img
ਮੀਟਿੰਗ ਵਿੱਚ ਇੱਕਜੁਟਤਾ ਦਾ ਪ੍ਰਗਟਾਵਾ ਕਰਦੇ ਹੋਏ ਅਕਾਲੀ ਕੌਂਸਲਰ।
Advertisement

ਨਗਰ ਕੌਂਸਲ ਭੁੱਚੋ ਮੰਡੀ ਦੀ ਪ੍ਰਧਾਨਗੀ ਦੇ ਚਾਹਵਾਨ ਕੌਂਸਲਰ ਜੋੜ-ਤੋੜ ਵਿੱਚ ਲੱਗੇ ਹੋਏ ਹਨ ਪਰ ਇਸ ਵਾਰ ਪ੍ਰਧਾਨਗੀ ਕਿਸ ਦੇ ਹੱਥ ਲੱਗੇਗੀ, ਇਸ ਬਾਰੇ ਕਿਸੇ ਨੂੰ ਵੀ ਕੋਈ ਅੰਦਾਜ਼ਾ ਨਹੀਂ ਲੱਗ ਰਿਹਾ। ਹਰ ਸ਼ਹਿਰੀ ਦੇ ਮੂੰਹ ’ਤੇ ਬਸ, ਇੱਕੋ ਹੀ ਸ਼ਬਦ ਹੈ ਕਿ ਕੁੱਝ ਨਹੀਂ ਕਿਹਾ ਜਾ ਸਕਦਾ। ਲਗਭਗ ਅੱਧੀ ਦਰਜਨ ਕੌਂਸਲਰ ਪ੍ਰਧਾਨਗੀ ਹਾਸਲ ਕਰਨ ਲਈ ਹੱਥ-ਪੈਰ ਮਾਰ ਰਹੇ ਹਨ। ਦੱਸਣਯੋਗ ਹੈ ਕਿ 13 ਵਾਰਡਾਂ ਵਾਲੀ ਨਗਰ ਕੌਂਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਛੇ, ਕਾਂਗਰਸ ਦੇ ਤਿੰਨ, ਆਜ਼ਾਦ ਤਿੰਨ ਅਤੇ ਸੱਤਾਧਾਰੀ ਪਾਰਟੀ ‘ਆਪ’ ਦਾ ਸਿਰਫ਼ ਇੱਕ ਹੀ ਕੌਂਸਲਰ ਹੈ।

ਸੱਤਾਧਾਰੀ ਪਾਰਟੀ ਹੋਰਨਾਂ ਕੌਂਸਲਰਾਂ ਨੂੰ ਆਪਣੇ ਨਾਲ ਜੋੜਨ ਦੇ ਯਤਨਾਂ ਵਿੱਚ ਹੈ ਅਤੇ ਸਭ ਤੋਂ ਵੱਧ ਛੇ ਸੀਟਾਂ ਹਾਸਲ ਕਰਨ ਵਾਲਾ ਅਕਾਲੀ ਦਲ ਵੀ ਇਸ ਤਾਕ ਵਿੱਚ ਹੈ। ਅਕਾਲੀ ਦਲ ਦੇ ਕੌਂਸਲਰਾਂ ਨੇ ਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਕਲਿਆਣ ਦੀ ਪ੍ਰਧਾਨਗੀ ਵਿੱਚ ਮੀਟਿੰਗ ਕਰ ਕੇ ਇੱਕਜੁਟਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਤੋਂ ਇਲਾਵਾ ਤਿੰਨ-ਤਿੰਨ ਸੀਟਾਂ ਵਾਲੇ ਕਾਂਗਰਸ ਅਤੇ ਆਜ਼ਾਦ ਕੌਂਸਲਰ ਵੀ ਪ੍ਰਧਾਨਗੀ ਲਈ ਭੱਜ-ਦੌੜ ਕਰ ਰਹੇ ਹਨ। ਦੇਖਣਾ ਇਹ ਹੈ ਕਿ ਕੀ ਸੱਤਾਧਾਰੀ ਪਾਰਟੀ ਕਾਂਗਰਸੀਆਂ ਅਤੇ ਆਜ਼ਾਦ ਕੌਂਸਲਰਾਂ ਨੂੰ ਆਪਣੇ ਨਾਲ ਜੋੜਨ ਵਿੱਚ ਸਫ਼ਲ ਹੋਵੇਗੀ, ਬਾਕੀ ਜ਼ਿਲ੍ਹਾ ਪ੍ਰਸ਼ਾਸਨ ਪ੍ਰਧਾਨਗੀ ਦੀ ਇਸ ਸੀਟ ਨੂੰ ਕਿਸ ਕੈਟਾਗਿਰੀ ਲਈ ਰਾਖਵਾਂ ਕਰਦਾ ਹੈ।

Advertisement

Advertisement
Advertisement
×