DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bharat Mala: ਕਿਸਾਨਾਂ ਨੇ ਭਾਰਤ ਮਾਲਾ ਕੰਪਨੀ ਦਾ ਦਫ਼ਤਰ ਘੇਰਿਆ

ਬੀ ਕੇ ਯੂ (ਏਕਤਾ) ਡਕੌਂਦਾ ਧਨੇਰ ਵੱਲੋਂ ਭਾਰਤ ਮਾਲਾ ਸੜਕ ਨਾਲ ਲੱਗਦੇ ਲਹਿਰਾ ਮੁਹੱਬਤ ਅਤੇ ਲਹਿਰਾ ਬੇਗਾ ਦੇ ਖੇਤਾਂ ਵਿੱਚ ਪਿਛਲੇ ਦਿਨੀਂ ਪਏ ਮੀਂਹ ਕਾਰਨ ਮਿੱਟੀ ਢਲ ਕੇ ਖੇਤਾਂ ਵਿੱਚ ਭਰ ਜਾਣ ਕਾਰਨ ਹੋਏ ਨਕਸਾਨ ਦੀ ਭਰਪਾਈ ਕਰਵਾਉਣ ਲਈ ਲਹਿਰਾ...

  • fb
  • twitter
  • whatsapp
  • whatsapp
featured-img featured-img
ਲਹਿਰਾ ਮੁਹੱਬਤ ਵਿੱਚ ਕਿਸਾਨਾਂ ਨਾਲ ਮੀਟਿੰਗ ਕਰਦੇ ਹੋਏ ਕੰਪਨੀ ਅਤੇ ਪੁਲੀਸ ਅਧਿਕਾਰੀ।
Advertisement

ਬੀ ਕੇ ਯੂ (ਏਕਤਾ) ਡਕੌਂਦਾ ਧਨੇਰ ਵੱਲੋਂ ਭਾਰਤ ਮਾਲਾ ਸੜਕ ਨਾਲ ਲੱਗਦੇ ਲਹਿਰਾ ਮੁਹੱਬਤ ਅਤੇ ਲਹਿਰਾ ਬੇਗਾ ਦੇ ਖੇਤਾਂ ਵਿੱਚ ਪਿਛਲੇ ਦਿਨੀਂ ਪਏ ਮੀਂਹ ਕਾਰਨ ਮਿੱਟੀ ਢਲ ਕੇ ਖੇਤਾਂ ਵਿੱਚ ਭਰ ਜਾਣ ਕਾਰਨ ਹੋਏ ਨਕਸਾਨ ਦੀ ਭਰਪਾਈ ਕਰਵਾਉਣ ਲਈ ਲਹਿਰਾ ਮੁਹੱਬਤ ਵਿੱਚ ਭਾਰਤ ਮਾਲਾ ਕੰਪਨੀ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਇਸ ਮਗਰੋਂ ਕੰਪਨੀ ਦੇ ਅਧਿਕਾਰੀਆਂ ਨੇ ਕਿਸਾਨ ਆਗੂਆਂ ਨਾਲ ਜਾ ਕੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ।

ਇਸ ਦੌਰਾਨ ਸੰਗਤ ਮੰਡੀ ਦੇ ਡਿਪਟੀ ਸੰਦੀਪ ਕਟਾਰੀਆ ਨੇ ਕਿਸਾਨਾਂ ਅਤੇ ਕੰਪਨੀ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੋਮਵਾਰ ਨੂੰ 11 ਵਜੇ ਕਿਸਾਨਾਂ ਦੀ ਸਿਵਲ ਪ੍ਰਸ਼ਾਸਨ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।

Advertisement

ਇਸ ਮੌਕੇ ਬਲਾਕ ਦੇ ਜਨਰਲ ਸਕੱਤਰ ਜਗਦੇਵ ਸਿੰਘ ਨੇ ਦੱਸਿਆ ਕਿ ਇਸ ਨਾਲ ਲਗਪਗ 30 ਕਿਸਾਨਾਂ ਦਾ ਨੁਕਸਾਨ ਹੋ ਗਿਆ ਸੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਬਿੰਦਰ ਸਿੰਘ ਕੋਟਲੀ, ਆਗੂ ਗੁਲਾਬ ਸਿੰਘ, ਚਰਨ ਸਿੰਘ, ਲਾਭ ਸਿੰਘ, ਜਗਸੀਰ ਨਰੂਆਣਾ, ਮੇਜਰ ਸਿੰਘ, ਲੀਲਾ ਸਿੰਘ, ਜਲੌਰ ਸਿੰਘ, ਲਾਡੀ ਸਿੰਘ, ਸੁਰਜੀਤ ਰੁਮਾਣਾ, ਸਰਦੂਲ ਰਾਮਪੁਰਾ, ਹੇਮ ਰਾਜ, ਸੁਖਚਰਨ ਸਿੰਘ ਅਤੇ ਸੁਖਪਾਲ ਪਾਲੀ ਹਾਜ਼ਰ ਸਨ।

Advertisement

Advertisement
×