CPI: ਆਜ਼ਾਦੀ ’ਚ ਭਗਤ ਸਿੰਘ ਦਾ ਯੋਗਦਾਨ ਅਹਿਮ: ਵਿਰਕ
ਹਲਕੇ ਦੇ ਪਿੰਡ ਅੰਮ੍ਰਿਤਸਰ ਕਲਾਂ ਵਿੱਚ ਅੱਜ ਸੀ ਪੀ ਆਈ ਵੱਲੋਂ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਾਮਰੇਡ ਹਰਦੇਵ ਸਿੰਘ ਸੰਧੂ, ਦਲਜੀਤ ਸਿੰਘ ਵਿਰਕ ਅਤੇ ਡਾ. ਸੁਖਦੇਵ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਗੋਸ਼ਟੀ ਕੀਤੀ...
ਹਲਕੇ ਦੇ ਪਿੰਡ ਅੰਮ੍ਰਿਤਸਰ ਕਲਾਂ ਵਿੱਚ ਅੱਜ ਸੀ ਪੀ ਆਈ ਵੱਲੋਂ ਭਗਤ ਸਿੰਘ ਅਤੇ ਮਹਾਤਮਾ ਗਾਂਧੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਕਾਮਰੇਡ ਹਰਦੇਵ ਸਿੰਘ ਸੰਧੂ, ਦਲਜੀਤ ਸਿੰਘ ਵਿਰਕ ਅਤੇ ਡਾ. ਸੁਖਦੇਵ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਗੋਸ਼ਟੀ ਕੀਤੀ ਗਈ। ਇਸ ਦੌਰਾਨ ਸੀਨੀਅਰ ਆਗੂ ਕਾਮਰੇਡ ਸੁਵਰਨ ਸਿੰਘ ਵਿਰਕ ਨੇ ਆਜ਼ਾਦੀ ਸੰਗਰਾਮ ਵਿੱਚ ਭਗਤ ਸਿੰਘ ਦੀ ਭੂਮਿਕਾ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਭਗਤ ਸਿੰਘ ਨੇ ਆਜ਼ਾਦੀ ਸੰਗਰਾਮ ਵਿੱਚ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਲਾਮਬੰਦ ਕੀਤਾ ਸੀ। ਹਾਈ ਕੋਰਟ ਦੇ ਸੀਨੀਅਰ ਵਕੀਲ ਕਾਮਰੇਡ ਅਸ਼ਵਨੀ ਬਖਸ਼ੀ ਨੇ ਮਹਾਤਮਾ ਗਾਂਧੀ ਅਤੇ ਭਗਤ ਸਿੰਘ ਨੂੰ ਇੱਕ ਦੂਜੇ ਦੇ ਪੂਰਕ ਦੱਸਿਆ। ਜ਼ਿਲ੍ਹਾ ਪਾਰਟੀ ਸਕੱਤਰ ਪ੍ਰਿਤਪਾਲ ਸਿੰਘ ਸਿੱਧੂ ਨੇ ਵੱਖ ਵੱਖ ਆਗੂਆਂ ਦੀ ਮੌਤ ’ਤੇ ਸ਼ੋਕ ਮਤਾ ਪਾਸ ਕੀਤਾ। ਇਸ ਮੌਕੇ ਸਰਬਜੀਤ ਸਿੱਧੂ, ਡਾ. ਗੁਰਪ੍ਰੀਤ ਸਿੰਧਰਾ, ਮਨਜੀਤ ਸਿੰਘ ਹੰਜਰਾ, ਹਰਜਿੰਦਰ ਸਿੰਘ ਭੰਗੂ, ਗੁਰਦੀਪ ਸਿੰਘ, ਬਲਦੇਵ ਸਿੰਘ ਬਰਾੜ, ਹਰਦੇਵ ਜੋਸ਼, ਪਾਲਾ ਸਿੰਘ ਚੀਮਾ, ਕ੍ਰਿਪਾਲ ਸਿੰਘ ਚੀਮਾ, ਰਤਨ ਸਿੰਘ ਨਕੌੜਾ, ਜਸਵੀਰ ਸਿੰਘ ਰੰਧਾਵਾ, ਅਰਮਾਨ ਗਿੱਲ, ਸਤਪਾਲ ਸਿੰਘ, ਪਾਲ ਸਿੰਘ ਰਾਣੀਆ, ਮੋਹਨ ਸਿੰਘ ਟਪਿਆਲਾ, ਮਿਲਖ ਰਾਜ, ਸਤਪਾਲ ਧਨੂਰ, ਤ੍ਰਿਲੋਚਨ ਸਿੰਘ, ਸੇਵਾ ਸਿੰਘ, ਬਲਰਾਜ ਸਿੰਘ ਆਦਿ ਹਾਜ਼ਰ ਸਨ।

