DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੀ ਡੀ ਪੀ ਓ ਦੀ ਟੀਮ ਵੱਲੋਂ ਬੱਲ੍ਹੋ ਦਾ ਦੌਰਾ

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰਾਮਪੁਰਾ ਦੇ ਕਰਮਚਾਰੀਆਂ ਨੇ ਬਲਾਕ ਦੀ ਵਧੀਆ ਗ੍ਰਾਮ ਪੰਚਾਇਤ ਬੱਲ੍ਹੋ ਦਾ ਦੌਰਾ ਕੀਤਾ ਗਿਆ। ਬੀ ਡੀ ਪੀ ਓ ਜਗਤਾਰ ਸਿੰਘ ਯਾਦਵ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਗ੍ਰਾਮ ਪੰਚਾਇਤ ਬੱਲ੍ਹੋ ਦੇ ਥਾਪਰ ਮਾਡਲ ਛੱਪੜ, ­ਪੰਚਾਇਤ ਘਰ...

  • fb
  • twitter
  • whatsapp
  • whatsapp
Advertisement

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਰਾਮਪੁਰਾ ਦੇ ਕਰਮਚਾਰੀਆਂ ਨੇ ਬਲਾਕ ਦੀ ਵਧੀਆ ਗ੍ਰਾਮ ਪੰਚਾਇਤ ਬੱਲ੍ਹੋ ਦਾ ਦੌਰਾ ਕੀਤਾ ਗਿਆ। ਬੀ ਡੀ ਪੀ ਓ ਜਗਤਾਰ ਸਿੰਘ ਯਾਦਵ ਦੀ ਅਗਵਾਈ ਹੇਠ ਕਰਮਚਾਰੀਆਂ ਨੇ ਗ੍ਰਾਮ ਪੰਚਾਇਤ ਬੱਲ੍ਹੋ ਦੇ ਥਾਪਰ ਮਾਡਲ ਛੱਪੜ, ­ਪੰਚਾਇਤ ਘਰ ਦੀ ਇਮਾਰਤ, ਲਾਇਬਰੇਰੀ। ਹਸਪਤਾਲ, ਸੀਵਰੇਜ ਸਿਸਟਮ­, ਆਂਗਣਵਾੜੀ ਸੈਂਟਰ­, ਪਲਾਸਟਿਕ ਵੇਸਟ ਮੈਨੇਜਮੈਂਟ ਯੂਨਿਟ ਆਦਿ ਦੀ ਜਾਂਚ ਕੀਤੀ। ਬੱਲ੍ਹੋ ਦੀ ਸਰਪੰਚ ਅਮਰਜੀਤ ਕੌਰ ਨੇ ਸਮੁੱਚੇਤ ਕਰਮਚਾਰੀਆਂ ਦਾ ਸਵਾਗਤ ਕੀਤਾ। ਗ੍ਰਾਮ ਪੰਚਾਇਤ ਨੇ ਯੂਥ ਲਾਇਬਰੇਰੀ ਵਿੱਚ ਵਿਕਾਸ ਕੰਮਾਂ ਅਤੇ ਪਿੰਡ ਦੇ ਇਤਿਹਾਸ ਤੋ ਇਲਾਵਾ ਥੀਮਾਂ ਦੇ ਅਧਾਰਿਤ ਬਣਾਈ ਦਸਤਾਵੇਜ਼ੀ ਫਿਲਮ ਦਿਖਾਈ।

ਭੁਪਿੰਦਰ ਸਿੰਘ ਜਟਾਣਾ ਤੇ ਕਰਮਜੀਤ ਸਿੰਘ ਪੰਚ ਨੇ ਵਿਕਾਸ ਕਾਰਜਾਂ ਦੇ ਕੀਤੇ ਗਏ ਕੰਮਾਂ ਨੂੰ ਵੇਰਵਿਆਂ ਸਹਿਤ ਪੜ੍ਹ ਕੇ ਸੁਣਾਇਆ। ਦੱਸਣਯੋਗ ਹੈ ਕਿ ਗ੍ਰਾਮ ਪੰਚਾਇਤ ਬੱਲ੍ਹੋ ਨੇ ਪੀ ਏ ਆਈ ਤਹਿਤ ਓਵਰਆਲ 68.29 ਸਕੋਰ ਪ੍ਰਾਪਤ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪੰਚਾਇਤ ਦਿਵਸ ਮੌਕੇ ਮਹਿਲਾ ਸਰਪੰਚ ਅਮਰਜੀਤ ਕੌਰ ਦਾ ਸਨਮਾਨ ਕੀਤਾ ਸੀ। ਇਸ ਮੌਕੇ ਪੰਚਾਇਤ ਅਫ਼ਸਰ ਬਲਜੀਤ ਸਿੰਘ­ਪੰਚਾਇਤ ਸਕੱਤਰ ਰਾਜਿੰਦਰਪਾਲ­, ਹਰਭਜਨ ਸਿੰਘ­, ਪਰਮਜੀਤ ਭੁੱਲਰ ਆਦਿ ਹਾਜ਼ਰ ਸਨ।

Advertisement

Advertisement
Advertisement
×