Bathinda: ਕੂੜੇ ਦੇ ਢੇਰਾਂ ’ਚੋਂ ਨਿਕਲਿਆ ਵਿਕਾਸ ਦਾ ਰਾਹ
ਬਠਿੰਡਾ ਦੇ ਬੀਬੀਵਾਲਾ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਬੇਕਾਰ ਪਈ ਜਾਇਦਾਦ ਨੂੰ ਲੋਕ ਸਹੂਲਤ ਵਿੱਚ ਬਦਲਿਆ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਹਿੰਦੁਸਤਾਨ ਪੈਟਰੌਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚ ਪੀ ਸੀ ਐੱਲ) ਦੇ ਸਹਿਯੋਗ ਨਾਲ...
ਬਠਿੰਡਾ ਦੇ ਬੀਬੀਵਾਲਾ ਰੋਡ ’ਤੇ ਨਗਰ ਸੁਧਾਰ ਟਰੱਸਟ ਦੀ ਬੇਕਾਰ ਪਈ ਜਾਇਦਾਦ ਨੂੰ ਲੋਕ ਸਹੂਲਤ ਵਿੱਚ ਬਦਲਿਆ ਗਿਆ ਹੈ। ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਜਤਿੰਦਰ ਭੱਲਾ ਨੇ ਦੱਸਿਆ ਕਿ ਹਿੰਦੁਸਤਾਨ ਪੈਟਰੌਲੀਅਮ ਕਾਰਪੋਰੇਸ਼ਨ ਲਿਮਿਟਡ (ਐੱਚ ਪੀ ਸੀ ਐੱਲ) ਦੇ ਸਹਿਯੋਗ ਨਾਲ ਇੱਥੇ ਸਥਾਪਿਤ ਕੀਤੇ ਪੈਟਰੌਲ ਪੰਪ ਦਾ ਮਕਸਦ ਲੋਕਾਂ ਨੂੰ ਸ਼ੁੱਧ ਤੇਲ ਅਤੇ ਪੂਰੀ ਮਿਕਦਾਰ ਮੁਹੱਈਆ ਕਰਵਾਉਣਾ ਹੈ। ਪਹਿਲਾਂ ਇਸ ਥਾਂ ’ਤੇ ਕੂੜੇ ਦੇ ਢੇਰ ਲੱਗੇ ਸਨ ਪਰ ਹੁਣ ਕਰੀਬ 11 ਮਹੀਨਿਆਂ ਤੋਂ ‘ਐੱਚ ਪੀ ਸੀ ਐੱਲ ਟਰੱਸਟ ਫਿਊਲ’ ਨਾਮ ਹੇਠ ਪੈਟਰੋਲ ਪੰਪ ਚੱਲ ਰਿਹਾ ਹੈ।
ਇਸ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਤੋਂ ਮਹਿਜ਼ ਤਿੰਨ ਮਹੀਨਿਆਂ ਵਿੱਚ ਮੁਕੰਮਲ ਕਰ ਲਿਆ ਗਿਆ ਸੀ। ਪੰਪ ਦੀ ਉਸਾਰੀ ’ਤੇ ਆਉਣ ਵਾਲਾ ਸਾਰਾ ਖ਼ਰਚ ਐੱਚ ਪੀ ਸੀ ਐੱਲ ਵੱਲੋਂ ਕੀਤਾ ਗਿਆ। ਇਸ ਦੀ ਰੋਜ਼ਾਨਾ ਵਿਕਰੀ ਕਰੀਬ ਸੱਤ ਲੱਖ ਰੁਪਏ ਦੱਸੀ ਗਈ ਹੈ। ਜਤਿੰਦਰ ਭੱਲਾ ਅਨੁਸਾਰ ਭਵਿੱਖ ਵਿੱਚ ਇੱਥੇ ਗੈਸ ਸਟੇਸ਼ਨ ਅਤੇ ਬਿਜਲੀ ਨਾਲ ਚੱਲਣ ਵਾਲੇ ਵਾਹਨਾਂ ਲਈ ਚਾਰਜਿੰਗ ਸਟੇਸ਼ਨ ਸਥਾਪਿਤ ਕਰਨ ਦੀ ਯੋਜਨਾ ਹੈ। ਇਸ ਤਰ੍ਹਾਂ ਕੂੜੇ ਵਾਲੀ ਥਾਂ ਨੂੰ ਵਰਤੋਂਯੋਗ ਬਣਾਉਣ ਦੇ ਨਾਲ ਇਲਾਕੇ ਵਿੱਚ ਵਪਾਰਿਕ ਸਰਗਰਮੀਆਂ ਨੂੰ ਵੀ ਹੁਲਾਰਾ ਮਿਲਿਆ ਹੈ।

