DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਠਿੰਡਾ ਵਾਸੀਆਂ ਨੂੰ ਸੋਲਰ ਪ੍ਰਾਜੈਕਟ ਦੇ ਚਾਨਣ ਦੀ ਉਡੀਕ

‘ਆਪ’ ਸਰਕਾਰ ਨੇ ਥਰਮਲ ਪਲਾਂਟ ਵਾਲੀ ਥਾਂ ’ਤੇ ਸੋਲਰ ਪ੍ਰਾਜੈਕਟ ਲਾਉਣ ਦਾ ਕੀਤਾ ਸੀ ਐਲਾਨ
  • fb
  • twitter
  • whatsapp
  • whatsapp
Advertisement

ਸ਼ਗਨ ਕਟਾਰੀਆ

ਬਠਿੰਡਾ, 2 ਜੁਲਾਈ

Advertisement

ਕੈਪਟਨ ਸਰਕਾਰ ਵੱਲੋਂ ਜਨਵਰੀ 2018 ’ਚ ਬੰਦ ਕੀਤੇ ਇੱਥੋਂ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਜਗ੍ਹਾ ’ਤੇ ਮੌਜੂਦਾ ‘ਆਪ’ ਸਰਕਾਰ ਵੱਲੋਂ ਸੂਬੇ ਦਾ ਸਭ ਤੋਂ ਵੱਡਾ ਸੋਲਰ ਪ੍ਰਾਜੈਕਟ ਸਥਾਪਿਤ ਕਰਨ ਦੀ ਤਜਵੀਜ਼ ਦੇ ਨੇਪਰੇ ਚੜ੍ਹਨ ਦੀ ਲੋਕ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਉਸਾਰੀ ਗੁਰੂ ਨਾਨਕ ਦੇਵ ਦੇ 300 ਸਾਲਾ ਜਨਮ ਦਿਵਸ ਮੌਕੇ 1966 ਵਿੱਚ ਹੋਈ। ਇਹ ਪੰਜਾਬ ਦਾ ਪਹਿਲਾ ਥਰਮਲ ਪਲਾਂਟ ਸੀ ਅਤੇ ਇਸ ਦਾ ਪੰਜਾਬ ਅੰਦਰ ਹਰੀ ਕ੍ਰਾਂਤੀ ਲਿਆਉਣ ਵਿੱਚ ਵੱਡਾ ਯੋਗਦਾਨ ਸੀ। ਕਰੀਬ 41 ਸਾਲ ਬਿਜਲੀ ਉਤਪਾਦਨ ਕਰਨ ਬਾਅਦ ਸੈਂਟਰਲ ਇਲੈਕਟਰਸਿਟੀ ਅਥਾਰਿਟੀ ਦੀ ਤਜਵੀਜ਼ ’ਤੇ ਬਠਿੰਡਾ ਥਰਮਲ ’ਤੇ ਸੰਨ 2010 ਤੋਂ 2014 ਦਰਮਿਆਨ 750 ਕਰੋੜ ਰੁਪਏ ਖ਼ਰਚ ਕੇ ਇਸ ਦੀ ਮਸ਼ੀਨਰੀ ਦਾ ਨਵੀਨੀਕਰਨ ਕੀਤਾ ਗਿਆ। ਕੈਪਟਨ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਹੀ ਜਨਵਰੀ 2018 ਵਿੱਚ ਇਸ ਥਰਮਲ ਪਲਾਂਟ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਅਤੇ ਨਾਲ ਹੀ ਨਵੀਂ ਮਸ਼ੀਨਰੀ ਨੂੰ ਡਿਸਮੈਟਲ ਕਰਨ ਦਾ ਕੰਮ ਵੀ ਬਨੀ ਤੇਜ਼ੀ ਨਾਲ ਆਰੰਭ ਦਿੱਤਾ। ਬੰਦ ਹੋਣ ਕਾਰਨ ਪਲਾਂਟ ਦੀ ਲਗਪਗ 1364 ਏਕੜ ਜ਼ਮੀਨ ਸਰਪਲੱਸ ਹੋ ਗਈ।

‘ਆਪ’ ਦੀ ਮੌਜੂਦਾ ਸਰਕਾਰ ਦੇ ਮੰਤਰੀ ਮੰਡਲ ਦੀ 13 ਫ਼ਰਵਰੀ 2025 ਨੂੰ ਹੋਈ ਇੱਕ ਮੀਟਿੰਗ ਵਿੱਚ ਥਰਮਲ ਬਠਿੰਡਾ ਦੀ ਖਾਲੀ ਪਈ ਜ਼ਮੀਨ ’ਤੇ ਵੱਖ-ਵੱਖ ਪ੍ਰਾਜੈਕਟ ਲਾਉਣ ਦਾ ਫੈਸਲਾ ਲਿਆ ਗਿਆ। ਇਸੇ ਮੀਟਿੰਗ ’ਚ ਹੀ ਪਲਾਂਟ ਦੇ ਲਗਪਗ 750 ਏਕੜ ਸੁਆਹ ਵਾਲੇ ਏਰੀਏ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸੋਲਰ ਪ੍ਰਾਜੈਕਟ ਲਾਉਣ ਦਾ ਫੈਸਲਾ ਵੀ ਲਿਆ ਗਿਆ। ਥਰਮਲ ਬੰਦ ਹੋਣ ਦੇ ਫੈਸਲੇ ਤੋਂ ਪਿਛਲੀਆਂ ਸਰਕਾਰਾਂ ਨਾਲ ਨਾਰਾਜ਼ ਚੱਲ ਰਹੇ ਲੋਕਾਂ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ। ਲੋਕ ਖੁਸ਼ ਸਨ ਕਿ ਮੁੱਖ ਮੰਤਰੀ ਦੇ ਉਪਰਾਲੇ ਨਾਲ ਪਾਵਰ ਪਲਾਂਟ ਫਿਰ ਤੋਂ ਚਾਨਣ ਵੰਡੇਗਾ। ਇਹ ਵੀ ਹਾਂ-ਪੱਖੀ ਪੱਖ ਸੀ ਕਿ ਬਿਜਲੀ ਦੀ ਮੰਗ ਹਰ ਸਾਲ 15 ਤੋਂ 20 ਪ੍ਰਤੀਸ਼ਤ ਵਧ ਰਹੀ ਹੈ ਅਤੇ ਇਹ ਪ੍ਰਾਜੈਕਟ ਵਧਦੀ ਮੰਗ ਦਾ ਹੱਲ ਬਣੇਗਾ।

ਗੌਰਤਲਬ ਹੈ ਕਿ ‘ਆਪ’ ਸਰਕਾਰ ਹੁਣ ਤੱਕ ਸ੍ਰੀ ਗੋਇੰਦਵਾਲ ਸਾਹਿਬ ਦੇ ਨਿੱਜੀ ਥਰਮਲ ਪਲਾਂਟ ਨੂੰ ਖ਼ਰੀਦ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਪਛਵਾੜਾ ਕੋਲਾ ਖਾਨ ਚਲਾਉਣ ’ਚ ਵੀ ਸਫ਼ਲ ਹੋਈ ਹੈ। 800-800 ਮੈਗਾਵਾਟ ਦੇ ਸੁਪਰ ਕ੍ਰਿਟੀਕਲ ਥਰਮਲ ਪਲਾਂਟ ਰੂਪਨਗਰ ਵਿਚ ਲਾਉਣ ਲਈ ਭਾਰਤ ਸਰਕਾਰ ਤੋਂ ਪ੍ਰਵਾਨਗੀ ਹਾਸਲ ਕਰਨ ਜਿਹੇ ਬਿਜਲੀ ਉਤਪਦਾਨ ਦੇ ਖੇਤਰ ਵਿੱਚ ਮੌਜੂਦਾ ਸਰਕਾਰ ਨੇ ਬਹੁਤ ਸਾਰੇ ਮੀਲ ਪੱਕਰ ਸਥਾਪਿਤ ਕੀਤੇ ਹਨ।

ਸਰਕਾਰ ਬਠਿੰਡਾ ’ਚ ਛੇਤੀ ਸੋਲਰ ਪ੍ਰਾਜੈਕਟ ਲਾਵੇ: ਬਿਜਲੀ ਕਾਮੇ

ਬਿਜਲੀ ਕਾਮਿਆਂ ਦੀ ਜਥੇਬੰਦੀ ‘ਐਂਪਲਾਈਜ਼ ਫ਼ੈਡਰੇਸ਼ਨ (ਚਾਹਲ ਗਰੁੱਪ)’ ਦੀ ਅੱਜ ਬਠਿੰਡਾ ਵਿੱਚ ਪ੍ਰਧਾਨ ਬਲਜੀਤ ਸਿੰਘ ਬਰਾੜ ਦੀ ਅਗਵਾਈ ’ਚ ਅੱਜ ਬਠਿੰਡਾ ਵਿੱਚ ਹੋਈ ਮੀਟਿੰਗ ਦੌਰਾਨ ਪੰਜਾਬ ਸਰਕਾਰ ਨੂੰ ਵਾਅਦਾ ਚੇਤੇ ਕਰਵਾਉਂਦਿਆਂ ਬਠਿੰਡਾ ਦੇ ਥਰਮਲ ਪਲਾਂਟ ਵਾਲੀ ਥਾਂ ’ਤੇ ਸੋਲਰ ਪ੍ਰਾਜੈਕਟ ਸਥਾਪਿਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਲਖਵੰਤ ਸਿੰਘ ਬਾਂਡੀ, ਰਜਿੰਦਰ ਸਿੰਘ ਨਿੰਮਾ, ਰਘਬੀਰ ਸਿੰਘ ਸੈਣੀ, ਗੁਰਭੇਜ ਸਿੰਘ, ਰਣਜੀਤ ਕੁਮਾਰ, ਕੇਸ਼ਵ ਅਧਿਕਾਰੀ, ਜਤਿੰਦਰ ਕੁਮਾਰ, ਗੁਰਲਾਲ ਸਿੰਘ ਗਿੱਲ ਅਤੇ ਘਨੱਈਆ ਲਾਲ ਹਾਜ਼ਰ ਸਨ।

Advertisement
×