ਬਠਿੰਡਾ ਪੁਲੀਸ ਵੱਲੋਂ ਫਲੈਗ ਮਾਰਚ ਤੇ ਥਾਂ-ਥਾਂ ਨਾਕੇ ਲਾਏ : The Tribune India

ਬਠਿੰਡਾ ਪੁਲੀਸ ਵੱਲੋਂ ਫਲੈਗ ਮਾਰਚ ਤੇ ਥਾਂ-ਥਾਂ ਨਾਕੇ ਲਾਏ

ਬਠਿੰਡਾ ਪੁਲੀਸ ਵੱਲੋਂ ਫਲੈਗ ਮਾਰਚ ਤੇ ਥਾਂ-ਥਾਂ ਨਾਕੇ ਲਾਏ

ਪੱਤਰ ਪ੍ਰੇਰਕ

ਬਠਿੰਡਾ 4 ਅਕਤੂਬਰ

ਬਠਿੰਡਾ ਸ਼ਹਿਰ ਵਿੱਚ ਭਲਕੇ ਦਸਹਿਰੇ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਅੱਜ ਐੱਸਐੱਸਪੀ ਬਠਿੰਡਾ ਏਲੀਚੇਲਿਅਨ ਦੀ ਅਗਵਾਈ ਹੇਠ ਫਲੈਗ ਮਾਰਚ ਕੱਢਿਆ ਗਿਆ। ਭਾਵੇਂ ਕਿ ਪੁਲੀਸ ਨੇ ਤਿਉਹਾਰਾਂ ਦੇ ਮਦੇਨਜ਼ਰ ਸ਼ਹਿਰ ਵਿੱਚ ਥਾਂ-ਥਾਂ ਨਾਕੇ ਲਗਾਏ ਹੋਏ ਹਨ ਪਰ ਫਿਰ ਵੀ ਬਠਿੰਡਾ ਸ਼ਹਿਰ ਵਿੱਚ ਵੱਖ ਵੱਖ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਐੱਸਐੱਸਪੀ ਬਠਿੰਡਾ ਸ੍ਰੀ ਏਲੀਚੇਲਿਅਨ ਨੇ ਦੱਸਿਆ ਕਿ ਸ਼ਹਿਰ ਦੇ ਵੱਖ ਵੱਖ ਪੁਆਇੰਟਾਂ ਲਈ ਪੀਸੀਆਰ ਵੈਨਾਂ ਉੱਤੇ ਕੈਮਰੇ ਲਗਾਏ ਗਏ ਹਨ ਤਾਂ ਜੋ ਹਰ ਸ਼ਰਾਰਤੀ ਅਨਸਰ ’ਤੇ ਬਾਜ਼ ਅੱਖ ਰੱਖੀ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਪੀਸੀਆਰ ਵੈਨਾਂ ਵਿੱਦਿਅਕ ਸੰਸਥਾਵਾਂ ਨੇੜੇ ਘੁੰਮਦੀਆਂ ਰਹਿਣਗੀਆਂ। ਅੱਜ ਪੁਲੀਸ ਵੱਲੋਂ ਸ਼ਹਿਰ ਵਿੱਚ ਕੀਤਾ ਗਿਆ ਫਲੈਗ ਮਾਰਚ ਪੁਲੀਸ ਲਾਈਨ ਬਠਿੰਡਾ ਤੋਂ ਸ਼ੁਰੂ ਹੋ ਕੇ ਬਠਿੰਡਾ ਸਿਟੀ-1 ਅਤੇ 2 ਖੇਤਰ ਵਿੱਚੋਂ ਲੰਘਿਆ। ਇਸ ਫਲੈਗ ਮਾਰਚ ਰਾਹੀਂ ਸ਼ਹਿਰ ਵਿੱਚ ਘੁੰਮ ਰਹੇ ਸ਼ਰਾਰਤੀ ਅਨਸਰਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਕਿ ਪਲੀਸ ਉਨ੍ਹਾਂ ਉੱਪਰ ਬਾਜ਼ ਅੱਖ ਰੱਖ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਵਧਦੀਆਂ ਕੀਮਤਾਂ ਅਤੇ ਅਰਥਚਾਰੇ ਦੀ ਖੜੋਤ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸ਼ਹਿਰ

View All