DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

bathinda news: ਸ਼ੇਰ-ਏ-ਪੰਜਾਬ ਲੀਗ ’ਚ ਛੇ ਕ੍ਰਿਕਟ ਟੀਮਾਂ ਖੇਡਣਗੀਆਂ

ਬਠਿੰਡਾ ਰੌਇਲ ਦੀ ਜਰਸੀ ਲਾਂਚ; ਪੀ ਸੀ ਏ ਪ੍ਰਧਾਨ ਅਮਰਜੀਤ ਮਹਿਤਾ ਨੇ ਵੇਰਵੇ ਸਾਂਝੇ ਕੀਤੇ

  • fb
  • twitter
  • whatsapp
  • whatsapp
featured-img featured-img
ਸ਼ੇਰ-ਏ-ਪੰਜਾਬ ਲੀਗ ਸਬੰਧੀ ਬਠਿੰਡਾ ਰੌਇਲ ਟੀਮ ਦੀ ਜਰਸੀ ਲਾਂਚ ਕਰਨ ਮੌਕੇ ਪੀ ਸੀ ਏ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਅਤੇ ਹੋਰ। -ਫੋਟੋ: ਪੰਜਾਬੀ ਟ੍ਰਿਬਿਊਨ
Advertisement
ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀ ਏ) ਦੇ ਪ੍ਰਧਾਨ ਅਮਰਜੀਤ ਮਹਿਤਾ ਨੇ ਦੱਸਿਆ ਕਿ ਪੰਜਾਬ ਵਿੱਚ ਕ੍ਰਿਕਟ ਦੀਆਂ ਨਵੀਆਂ ਪ੍ਰਤਿਭਾਵਾਂ ਨੂੰ ਵੱਡਾ ਪਲੈਟਫਾਰਮ ਦੇਣ ਲਈ ਆਈ ਪੀ ਐੱਲ ਦੀ ਤਰਜ਼ ’ਤੇ ‘ਸ਼ੇਰ-ਏ-ਪੰਜਾਬ ਲੀਗ’ ਕਰਵਾਈ ਜਾ ਰਹੀ ਹੈ। ਲੀਗ ਵਿੱਚ ਬਠਿੰਡਾ, ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੁਹਾਲੀ ਅਤੇ ਫਾਜ਼ਿਲਕਾ ਦੀਆਂ ਛੇ ਟੀਮਾਂ ਹਿੱਸਾ ਲੈਣਗੀਆਂ। ਇਸ ਦੌਰਾਨ ਅੱਜ ਬਠਿੰਡਾ ਵਿਖੇ ਬਠਿੰਡਾ ਰੌਇਲ ਟੀਮ ਦੀ ਜਰਸੀ ਲਾਂਚ ਕੀਤੀ ਗਈ।

ਪ੍ਰਬੰਧਕਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਲੀਗ ਦੀਆਂ ਤਿਆਰੀਆਂ ਤੇ ਇਸ ਲੀਗ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।  ਸ੍ਰੀ ਮਹਿਤਾ ਨੇ ਕਿਹਾ ਕਿ ਪੰਜਾਬ ਵਿੱਚ ਕ੍ਰਿਕਟ ਦੀ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਨੌਜਵਾਨ ਖਿਡਾਰੀਆਂ ਨੂੰ ਆਪਣੀ ਸਮਰੱਥਾ ਦਿਖਾਉਣ ਲਈ ਵੱਡੇ ਪਲੈਟਫਾਰਮ ਦੀ ਲੋੜ ਹੈ। ਸ਼ੇਰ-ਏ-ਪੰਜਾਬ ਲੀਗ ਰਾਹੀਂ ਜ਼ਿਲ੍ਹਾ ਪੱਧਰ ’ਤੇ ਖੇਡ ਰਹੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਪੱਧਰ ਦੇ ਕ੍ਰਿਕਟਰਾਂ ਨਾਲ ਖੇਡਣ ਦਾ ਮੌਕਾ ਮਿਲੇਗਾ, ਜਿਸ ਨਾਲ ਉਨ੍ਹਾਂ ਨੂੰ ਤਜਰਬਾ ਹਾਸਲ ਕਰਨ ਦੇ ਨਾਲ ਆਪਣਾ ਆਤਮ-ਵਿਸ਼ਵਾਸ ਵਧਾਉਣ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਬਠਿੰਡਾ ਰੌਇਲ ਦੀ ਕਪਤਾਨੀ ਗੁਰਨੂਰ ਬਰਾੜ ਕਰਨਗੇ ਜਦਕਿ ਹਰਨੂਰ ਪੰਨੂ ਓਪਨਰ ਵਜੋਂ ਟੀਮ ਦਾ ਹਿੱਸਾ ਹੋਣਗੇ। ਪੰਜਾਬ ਦੇ ਕਪਤਾਨ ਉਦੈ ਸਹਾਰਨ ਅਤੇ ਬਠਿੰਡਾ ਦੇ ਪ੍ਰਤਿਭਾਸ਼ਾਲੀ ਖਿਡਾਰੀ ਅਬੀਰ ਕੋਹਲੀ ਵੀ ਬਠਿੰਡਾ ਰੌਇਲ ਵੱਲੋਂ ਮੈਦਾਨ ਵਿੱਚ ਉਤਰਣਗੇ।

Advertisement

ਪੀ ਸੀ ਏ ਪ੍ਰਧਾਨ ਨੇ ਕਿਹਾ ਕਿ ਲੀਗ ਦੇ ਮੁਕਾਬਲੇ ਇਸ ਸਾਲ ਪੀ ਸੀ ਏ ਮੁਹਾਲੀ ਵਿਖੇ ਕਰਵਾਏ ਜਾਣਗੇ ਅਤੇ ਸੋਨੀ ਟੀਵੀ ’ਤੇ ਸਿੱਧਾ ਪ੍ਰਸਾਰਨ ਹੋਵੇਗਾ। ਉਨ੍ਹਾਂ ਮੁਤਾਬਕ ਲੀਗ ਲਈ ਬੀ ਸੀ ਸੀ ਆਈ ਤੋਂ ਲੋੜੀਂਦੀ ਮਨਜ਼ੂਰੀ ਲਈ ਗਈ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਲੀਗ ਨੂੰ ਵੱਡੇ ਪੱਧਰ ’ਤੇ ਕਰਵਾਉਣ ਦੇ ਯਤਨ ਕੀਤੇ ਜਾ ਰਹੇ ਹਨ।

Advertisement

ਮਹਿਤਾ ਨੇ ਕਿਹਾ ਕਿ ਆਉਣ ਵਾਲੇ ਸਾਲਾਂ ਵਿੱਚ ਲੀਗ ਦੇ ਮੁਕਾਬਲੇ ਬਠਿੰਡਾ ਸਣੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਕਰਵਾਉਣ ਅਤੇ ਟੀਮਾਂ ਦੀ ਗਿਣਤੀ ਵਧਾਉਣ ਦੀ ਯੋਜਨਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਲੀਗ ਪੰਜਾਬ ਦੇ ਕਈ ਨੌਜਵਾਨ ਕ੍ਰਿਕਟਰਾਂ ਲਈ ਅੱਗੇ ਵਧਣ ਦਾ ਰਾਹ ਖੋਲ੍ਹੇਗੀ।

Advertisement
×