DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Bathinda Municipal Corporationਵੱਲੋਂ 125 ਕਰੋੜ ਦੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ

ਜਨਰਲ ਹਾੳੂਸ ਦੌਰਾਨ ਨਿਗਮ ਨੇ ਆਪਣਾ ਪੈਟਰੋਲ ਪੰਪ ਲਾਉਣ ਦਾ ਫ਼ੈਸਲਾ ਕੀਤਾ; ਸਰਬਸੰਮਤੀ ਨਾਲ ਮਤੇ ਪਾਸ

  • fb
  • twitter
  • whatsapp
  • whatsapp
featured-img featured-img
ਬਠਿੰਡਾ ਨਗਰ ਨਿਗਮ ਦੀ ਮੀਟਿੰਗ ਦੌਰਾਨ ਕੌਂਸਲਰ , ਮੇਅਰ ਅਤੇ ਕਮਿਸ਼ਨਰ ਕਿਸੇ ਮੁੱਦੇ ’ਤੇ ਵਿਚਾਰ ਕਰਦੇ ਹੋਏ।
Advertisement

ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਸ਼ਹਿਰ ਦੇ ਵਿਕਾਸ ਨਾਲ ਸਬੰਧਤ 18 ਏਜੰਡੇ ਸਰਬਸੰਮਤੀ ਨਾਲ ਪਾਸ ਕਰਦੇ ਹੋਏ ਕਰੀਬ 125 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਨੂੰ ਮਨਜ਼ੂਰੀ ਦਿੱਤੀ ਗਈ। ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਅਤੇ ਨਿਗਮ ਕਮਿਸ਼ਨਰ ਲਵਜੀਤ ਕੌਰ ਕਲਸੀ ਦੀ ਮੌਜੂਦਗੀ ਵਿੱਚ ਹੋਈ ਮੀਟਿੰਗ ਦੌਰਾਨ ਨਗਰ ਨਿਗਮ ਵੱਲੋਂ ਆਪਣਾ ਸੀ ਓ ਸੀ ਓ (ਕੰਪਨੀ ਮਾਲਕੀ ਵਾਲਾ) ਪੈਟਰੋਲ ਪੰਪ ਸਥਾਪਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ। ਮੇਅਰ ਨੇ ਦੱਸਿਆ ਕਿ ਨਿਗਮ ਦੇ ਵਾਹਨਾਂ ਵਿੱਚ ਰੋਜ਼ਾਨਾ ਲਗਪਗ 3,000 ਲਿਟਰ ਇੰਧਣ ਦੀ ਖਪਤ ਹੁੰਦੀ ਹੈ ਅਤੇ ਆਪਣਾ ਪੈਟਰੋਲ ਪੰਪ ਬਣਨ ਨਾਲ ਇੰਧਣ ਦੀ ਨਿਰੰਤਰ ਉਪਲਬਧਤਾ ਦੇ ਨਾਲ ਆਮਦਨ ਵਿੱਚ ਵੀ ਵਾਧਾ ਹੋਵੇਗਾ।

ਸ਼ਹਿਰ ਦੇ ਧੋਬੀ ਬਾਜ਼ਾਰ, ਹਸਪਤਾਲ ਬਾਜ਼ਾਰ, ਪੋਸਟ ਆਫਿਸ ਬਾਜ਼ਾਰ, ਸਦਰ ਬਾਜ਼ਾਰ ਅਤੇ ਸਿਰਕੀ ਬਾਜ਼ਾਰ ਵਿੱਚ ਕਰੀਬ 6 ਕਰੋੜ ਰੁਪਏ ਦੀ ਲਾਗਤ ਨਾਲ ਬਿਜਲੀ ਦੀਆਂ ਓਵਰਹੈੱਡ ਤਾਰਾਂ ਨੂੰ ਅੰਡਰਗਰਾਊਂਡ ਕੀਤਾ ਜਾਵੇਗਾ। ਜਨਰਲ ਹਾਊਸ ਨੇ ਪੀਣ ਵਾਲੇ ਪਾਣੀ ਦੀ ਸਪਲਾਈ ਮਜ਼ਬੂਤ ਕਰਨ ਲਈ ਨਵੀਂ ਮਸ਼ੀਨਰੀ ਖਰੀਦਣ, ਜਨਤਕ ਪਖਾਨਿਆਂ ਦੇ ਨਵੇਂ ਟੈਂਡਰ ਜਾਰੀ ਕਰਨ, ਰੋਜ਼ ਗਾਰਡਨ ਦੀ ਕੰਟੀਨ ਕਿਰਾਏ ‘ਤੇ ਦੇਣ ਅਤੇ ਆਧੁਨਿਕ ਮਸ਼ੀਨਾਂ ਰਾਹੀਂ ਸਫ਼ਾਈ ਪ੍ਰਬੰਧ ਸੁਧਾਰਨ ਨੂੰ ਵੀ ਮਨਜ਼ੂਰੀ ਦਿੱਤੀ। ਇਸ ਤੋਂ ਇਲਾਵਾ ਵਾਰਡ ਨੰਬਰ 48 ਵਿੱਚ ਆਧੁਨਿਕ ਕਮਿਊਨਿਟੀ ਹਾਲ ਅਤੇ ਪਰਸਰਾਮ ਨਗਰ ਦੀ 45 ਫੁੱਟ ਚੌੜੀ ਸੜਕ ਦੇ ਸੁੰਦਰੀਕਰਨ ਦਾ ਵੀ ਫ਼ੈਸਲਾ ਕੀਤਾ ਗਿਆ।

Advertisement

ਸ਼ਹਿਰ ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ਨਾਲ ਨਜਿੱਠਣ ਲਈ ਐਨੀਮਲ ਬਰਥ ਕੰਟਰੋਲ ਅਤੇ ਐਂਟੀ ਰੇਬੀਜ਼ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਦੇ ਨਾਲ ਪਾਲਤੂ ਪਸ਼ੂਆਂ ਦੀਆਂ ਦੇਹਾਂ ਦੇ ਨਿਪਟਾਰੇ ਲਈ ਆਧੁਨਿਕ ਇੰਸੀਨਰੇਟਰ ਖਰੀਦਣ ਦਾ ਵੀ ਫ਼ੈਸਲਾ ਲਿਆ ਗਿਆ। ਉਸਾਰੀ ਦੇ ਮਲਬੇ ਦੇ ਵਿਗਿਆਨਕ ਨਿਪਟਾਰੇ ਲਈ ਟੀ ਪੀ ਡੀ ਪਲਾਂਟ ਸਥਾਪਤ ਕੀਤਾ ਜਾਵੇਗਾ। ਮੀਟਿੰਗ ਦੌਰਾਨ ਫਾਇਨਾਂਸ ਐਂਡ ਕੰਟਰੈਕਟ ਕਮੇਟੀ ਦੇ ਦੋ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਵਾਰਡ ਨੰਬਰ 47 ਦੀ ਕੌਂਸਲਰ ਕਮਲੇਸ਼ ਮਹਿਰਾ ਅਤੇ ਵਾਰਡ ਨੰਬਰ 48 ਦੇ ਕੌਂਸਲਰ ਰਤਨ ਰਾਹੀ ਨੂੰ ਕਮੇਟੀ ਦਾ ਮੈਂਬਰ ਚੁਣਿਆ ਗਿਆ।

Advertisement

ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦਾ ਐਲਾਨ

ਮੇਅਰ ਪਦਮਜੀਤ ਸਿੰਘ ਮਹਿਤਾ ਨੇ ਐਲਾਨ ਕੀਤਾ ਕਿ ਜਨਤਕ ਥਾਵਾਂ ’ਤੇ ਉਸਾਰੀ ਦਾ ਮਲਬਾ ਸੁੱਟਣ ਵਾਲਿਆਂ ‘ਤੇ 25 ਹਜ਼ਾਰ ਰੁਪਏ ਜੁਰਮਾਨਾ ਅਤੇ ਵਾਹਨ ਜ਼ਬਤ ਕਰਨ ਦੀ ਕਾਰਵਾਈ ਹੋਵੇਗੀ। ਇਸੇ ਤਰ੍ਹਾਂ ਸ਼ਹਿਰ ਵਿੱਚ ਬੇਸਹਾਰਾ ਪਸ਼ੂ ਛੱਡਣ ਵਾਲਿਆਂ ’ਤੇ ਇੱਕ ਲੱਖ ਰੁਪਏ ਜੁਰਮਾਨਾ ਲਗਾਉਣ ਅਤੇ ਵਾਹਨ ਜ਼ਬਤ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।

Advertisement
×