DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਰੂਵਾਲੀ ਨਹਿਰ ਟੁੱਟੀ; ਦਰਜਨ ਪਿੰਡਾਂ ਦੀ ਜਲ ਸਪਲਾਈ ਪ੍ਰਭਾਵਿਤ

ਨਹਿਰ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਗਈ ਹੈ: ਅਧਿਕਾਰੀ

  • fb
  • twitter
  • whatsapp
  • whatsapp
featured-img featured-img
ਨਹਿਰ ਵਿੱਚ ਪਿਆ ਪਾੜ।
Advertisement

ਇੱਥੋਂ ਦੇ ਚੌਪਟਾ ਖੇਤਰ ਵਿੱਚੋਂ ਲੰਘਣ ਵਾਲੀ ਬਰੂਵਾਲੀ ਨਹਿਰ ਅਚਾਨਕ ਟੁੱਟ ਗਈ। ਨਹਿਰ ਵਿੱਚ ਪਾਣੀ ਛੱਡੇ ਜਾਣ ਦੇ ਸਿਰਫ਼ ਤਿੰਨ ਘੰਟੇ ਬਾਅਦ ਲਗਪਗ 20 ਫੁੱਟ ਚੌੜਾ ਪਾੜ ਪੈ ਗਿਆ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਾਂ ਵਿੱਚ ਪਾਣੀ ਭਰ ਗਿਆ ਅਤੇ ਦਰਜਨ ਪਿੰਡਾਂ ਦੀ ਸਿੰਜਾਈ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋ ਗਈ। ਪਿੰਡ ਵਾਸੀਆਂ ਕਾਲੂ ਰਾਮ, ਮਾਂਗੇ ਰਾਮ, ਗੁਲਜ਼ਾਰੀ, ਮੋਮਨ ਰਾਮ, ਭਾਲ ਸਿੰਘ, ਸ਼ੁਭਕਰਨ, ਰਾਜਿੰਦਰ ਸਿੰਘ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਇਹ ਨਹਿਰ ਮਾਖੋਸਰਾਨੀ ਪਿੰਡ ਨੇੜੇ ਟੁੱਟੀ ਹੈ। ਸਬੰਧਤ ਅਧਿਕਾਰੀਆਂ ਨੂੰ ਪਹਿਲਾਂ ਹੀ ਨਹਿਰ ਦੇ ਕਮਜ਼ੋਰ ਬੰਨ੍ਹਾਂ ਬਾਰੇ ਸੂਚਿਤ ਕੀਤਾ ਗਿਆ ਸੀ। ਲੋਕਾਂ ਨੇ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਜੇ ਬੰਨ੍ਹਾਂ ਨੂੰ ਮਜ਼ਬੂਤ ਕੀਤੇ ਬਿਨਾਂ ਹੀ ਨਹਿਰ ਵਿੱਚ ਪਾਣੀ ਛੱਡਿਆ ਗਿਆ ਤਾਂ ਨਹਿਰ ਟੁੱਟ ਸਕਦੀ ਹੈ ਪਰ ਕੋਈ ਧਿਆਨ ਨਹੀਂ ਦਿੱਤਾ ਗਿਆ।

ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਉਹ ਲਗਪਗ ਇੱਕ ਮਹੀਨੇ ਤੋਂ ਪੀਣ ਵਾਲੇ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਬਰੂਵਾਲੀ ਨਹਿਰ ਜਮਾਲ, ਕੁਤਿਆਣਾ, ਬਰਾਸਰੀ, ਰਾਏਪੁਰ, ਰੂਪਾਵਾਸ, ਢੂਕੜਾ, ਗੁੜੀਆਖੇੜਾ, ਮਾਖੋਸਰਾਨੀ, ਦੜਬਾ ਕਲਾਂ ਸਮੇਤ ਕਰੀਬ ਦਰਜਨ ਪਿੰਡਾਂ ਨੂੰ ਸਿੰਜਾਈ ਅਤੇ ਪੀਣ ਵਾਲਾ ਪਾਣੀ ਸਪਲਾਈ ਕਰਦੀ ਹੈ। ਇਨ੍ਹਾਂ ਪਿੰਡਾਂ ਦੇ ਜਲ ਘਰ ਪਹਿਲਾ ਹੀ ਖਾਲੀ ਹਨ ਅਤੇ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ। ਹੁਣ ਨਹਿਰ ਦੇ ਟੁੱਟਣ ਕਾਰਨ ਲੋਕਾਂ ਦੀਆਂ ਮੁਸੀਬਤਾਂ ਹੋਰ ਵਧ ਗਈਆ ਹਨ।

Advertisement

ਦੂਜੇ ਪਾਸੇ ਅਧਿਕਾਰੀਆਂ ਅਨੁਸਾਰ ਨਹਿਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਬੰਨ੍ਹਾਂ ਦੀ ਮੁਰੰਮਤ ਕੀਤੀ ਜਾਵੇਗੀ। ਇਸ ਪ੍ਰਕਿਰਿਆ ਵਿੱਚ ਲਗਪਗ ਤਿੰਨ ਤੋਂ ਚਾਰ ਦਿਨ ਲੱਗਣ ਦੀ ਉਮੀਦ ਹੈ।

Advertisement

Advertisement
×