DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਰਨਾਲਾ ਦੇ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾਇਆ

ਸੰਸਦ ਮੈਂਬਰ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ; ਅੰਤਰਰਾਸ਼ਟਰੀ ਰਿਕਾਰਡ ਪੁਸਤਕ ’ਚ ਨਾਮ ਦਰਜ ਕਰਾਇਆ

  • fb
  • twitter
  • whatsapp
  • whatsapp
featured-img featured-img
ਸੰਸਦ ਮੈਂਬਰ ਮੀਤ ਹੇਅਰ ਹਿਮਾਂਕ ਗਰਗ ਨੂੰ ਮੁਬਾਰਕਬਾਦ ਦਿੰਦੇ ਹੋਏ।
Advertisement
ਇੱਥੋਂ ਦੇ ਵਸਨੀਕ 14 ਸਾਲਾ ਹੋਣਹਾਰ ਵਿਦਿਆਰਥੀ ਹਿਮਾਂਕ ਗਰਗ ਨੇ ਅੰਤਰਰਾਸ਼ਟਰੀ ਰਿਕਾਰਡ ਪੁਸਤਕ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਬਰਨਾਲਾ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ ਹੈ। ਲੋਕ ਸਭਾ ਮੈਂਬਰ ਸੰਗਰੂਰ ਗੁਰਮੀਤ ਸਿੰਘ ਮੀਤ ਹੇਅਰ ਨੇ ਹਿਮਾਂਕ ਗਰਗ ਨਾਲ ਮੁਲਾਕਾਤ ਕਰ ਕੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਸੁਨਹਿਰੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਬਰਨਾਲਾ ਨੇ ਹਿਮਾਂਕ ਨੇ ਵਿਸ਼ਵ ਰਿਕਾਰਡ ਬਣਾ ਨੇ ਸਿਰਫ਼ ਬਰਨਾਲਾ ਦਾ ਨਹੀਂ ਸਗੋਂ ਪੂਰੇ ਪੰਜਾਬ ਦਾ ਨਾਮ ਵਧਾਇਆ ਹੈ। ਹਿਮਾਂਕ ਗਰਗ ਨੇ ਸਿਰਫ਼ 43.05 ਸਕਿੰਟਾਂ ਵਿੱਚ ਚਾਰ ਅੰਕਾਂ ਨੂੰ ਦੋ ਅੰਕਾਂ ਨਾਲ ਭਾਗ ਦੇ 50 ਪ੍ਰਸ਼ਨ ਹੱਲ ਕਰਕੇ ਭਾਗ ਦੇ ਪ੍ਰਸ਼ਨ ਸਭ ਤੋਂ ਤੇਜ਼ ਹੱਲ ਕਰਨ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਹਿਮਾਂਕ ਗਰਗ ਦੇ ਪਿਤਾ ਸੰਜੀਵ ਗਰਗ, ਮਾਤਾ ਸ੍ਰੀਮਤੀ ਰਿਤੂ, ਅਧਿਆਪਕ ਅਸ਼ੀਸ਼ ਸਿੰਗਲਾ ਸਮੇਤ ਸਾਰੇ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ। ਜ਼ਿਕਰਯੋਗ ਹੈ ਕਿ 14 ਸਾਲਾ ਹਿਮਾਂਕ ਗਰਗ ਵਾਈ ਐੱਸ ਸਕੂਲ ਵਿੱਚ 10ਵੀਂ ਦਾ ਵਿਦਿਆਰਥੀ ਹੈ ਅਤੇ ਨਾਲ ਐਬੇਕਸ (ਮੈਂਟਲ ਮੈਥ) ਦੀ ਕੋਚਿੰਗ ਲੈ ਰਿਹਾ ਹੈ। ਹਿਮਾਂਕ ਗਰਗ ਦਾ ਕਹਿਣਾ ਹੈ ਕਿ ਉਸ ਦੀ ਮਿਹਨਤ ਜਾਰੀ ਹੈ ਅਤੇ ਉਹ ਹੁਣ ਗਿੰਨੀਜ਼ ਵਿਸ਼ਵ ਰਿਕਾਰਡ ਲਈ ਤਿਆਰੀ ਕਰ ਰਿਹਾ ਹੈ।

Advertisement

Advertisement

Advertisement
×