ਪਰਸ਼ੋਤਮ ਬੱਲੀ
ਬਰਨਾਲਾ, 11 ਅਪਰੈਲ
ਸੰਯੁੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਬਰਨਾਲਾ ਰੇਲਵੇ ‘ਤੇ ਲੱਗਾ ਪੱਕਾ ਧਰਨਾ 193ਵੇਂ ਦਿਨ ਵੀ ਜੋਸ਼ ਤੇ ਹੋਸ਼ ਦੇ ਸੁਮੇਲ ਨਾਲ ਜਾਰੀ ਰਿਹਾ| ਮੋਰਚਾ ਕਨਵੀਨਰ ਬਲਵੰਤ ਸਿੰਘ ਉਪਲੀ ਨੇ ਦੱਸਿਆ ਕਿ ਮੋਰਚੇ ‘ਚ 13 ਅਪਰੈਲ ਨੂੰ ਖਾਲਸਾ ਸਾਜਨਾ ਦਿਵਸ ਤੇ 14 ਨੂੰ ਡਾ. ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸੰਵਿਧਾਨ ਦਿਵਸ ਵਜੋਂ ਮਨਾਇਆ ਜਾਵੇਗਾ। ਇਨ੍ਹਾਂ ਦੀਆਂ ਤਿਆਰੀਆਂ ਲਈ 12 ਅਪਰੈਲ ਨੂੰ ਬਾਅਦ ਦੁਪਹਿਰ 3 ਵਜੇ ਕਿਸਾਨ, ਮਜ਼ਦੂਰ, ਖੇਤ ਮਜ਼ਦੂਰ, ਦਲਿਤ ਜਥੇਬੰਦੀਆਂ ਤੇ ਇਨਸਾਫ਼ਪਸੰਦ ਧਿਰਾਂ ਦੇ ਆਗੂਆਂ ਦੀ ਮੋਰਚਾ ਸਥਾਨ ‘ਤੇ ਹੀ ਮੀਟਿੰਗ ਹੋ ਰਹੀ ਹੈ। ਅੱਜ ਧਰਨੇ ਨੂੰ ਹਰਚਰਨ ਚੰਨਾ, ਮੇਲਾ ਸਿੰਘ ਕੱਟੂ, ਬਲਵੰਤ ਸਿੰਘ, ਗੁੁਲਾਬ ਸਿੰਘ ਗਿੱਲ, ਬਾਬੂ ਸਿੰਘ ਖੁੱਡੀ ਕਲਾਂ, ਕੇਵਲ ਸਿੰਘ ਉਪਲੀ, ਪ੍ਰੇਮਪਾਲ ਕੌਰ, ਮਨਜੀਤ ਰਾਜ, ਅਮਰਜੀਤ ਕੌਰ ਤੇ ਗੁੁਰਦਰਸ਼ਨ ਸਿੰਘ ਦਿਉਲ ਨੇ ਸੰਬੋਧਨ ਕੀਤਾ| ਬੁੁਲਾਰਿਆਂ ਨੇ ਕਿਹਾ ਕਿ ਫਸਲ ਕਟਾਈ ਸੀਜ਼ਨ ਜ਼ੋਰਾਂ ‘ਤੇ ਹੋਣ ਦੇ ਬਾਵਜੂਦ ਕਿਸਾਨੀ ਸੰਘਰਸ਼ ਬੁਲੰਦੀਆਂ ‘ਤੇ ਹੈ| ਅੱਜ ਹੀ ਬਰਨਾਲਾ ਤੋਂ ਡੀਐੱਮਐੱਫ ਤੇ ਡੀਟੀਐੱਫ ਦੇ ਵੰਡੀ ਗਿਣਤੀ ਮੈਂਬਰਾਂ ਨੇ ਦਿੱਲੀ ਬਾਰਡਰਾਂ ਵੱਲ ਚਾਲੇ ਪਾਏ| ਅੱਜ ਜੁੁਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥੇ ਨੇ ਵਾਰਾਂ ਸੁੁਣਾਈਆਂ| ਨਰਿੰਦਰਪਾਲ ਸਿੰਗਲਾ ਤੇ ਗੁੁਲਾਬ ਸਿੰਘ ਗਿੱਲ ਨੇ ਗੀਤ ਤੇ ਕਵਿਤਾਵਾਂ ਸੁੁਣਾਈਆਂ|