ਪਰਸ਼ੋਤਮ ਬੱਲੀ
ਬਰਨਾਲਾ, 27 ਜਨਵਰੀ
ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 119ਵੇਂ ਦਿਨ ਵਿੱਚ ਦਾਖਲ ਹੋ ਗਿਆ| ਅੱਜ ਇਕੱਠ ਨੇ ਮਤਾ ਪਾਸ ਕਰਕੇ ਕੱਲ੍ਹ ਦਿੱਲੀ ਲਾਲ ਕਿਲ੍ਹੇ ਉੱਪਰ ਕੇਸਰੀ ਝੰਡਾ ਝੁੁਲਾਉਣ ਦੀ ਨਿਖੇਧੀ ਕੀਤੀ| ਦੀਪ ਸਿੱਧੂ ਅਤੇ ਲੱਖੇ ਸਿਧਾਣੇ ਨੂੰ ਸੰਘਰਸ਼ ਵਿਰੋਧੀ ਗਰਦਾਨਿਆ|ਅਜ਼ਾਦ ਰੰਗ ਮੰਚ ਬਰਨਾਲਾ (ਰਣਜੀਤ ਭੋਤਨਾ) ਦੀ ਨਾਟਕ ਟੀਮ ਵੱਲੋਂ ਸੋਮਪਾਲ ਹੀਰਾ ਦਾ ਲਿਖਿਆ ਨਾਟਕ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਬਹੁੁਤ ਖੁੁਬਸੂਰਤ ਅੰਦਾਜ਼ ਵਿੱਚ ਪੇਸ਼ ਕੀਤਾ| ਅੱਜ ਭੁੱਖ ਹੜਤਾਲ ਜਥੇ ਵਿੱਚ ਬਲਵੰਤ ਰਾਏ ਠੀਕਰੀਵਾਲ, ਨਿਰਮਲ ਸਿੰਘ ਭੱਠਲ, ਦਲੀਪ ਸਿੰਘ ਬਰਨਾਲਾ, ਲਛਮਣ ਸਿੰਘ ਬਰਨਾਲਾ ਅਤੇ ਕਰਨੈਲ ਸਿੰਘ ਚੁੁਹਾਣਕੇਖੁੁਰਦ ਸ਼ਾਮਿਲ ਸਨ| ਸੁੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ| ਬੱਚੀ ਕਿਰਤਵੀਰ ਕੌਰ ਨੇ ਜੋਸ਼ੀਲੇ ਨਾਹਰਿਆਂ ਨਾਲ ਪੰਡਾਲ ਵਿੱਚ ਨਵਾਂ ਜੋਸ਼ ਭਰਿਆ|ਇਸੇ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 117ਵੇਂ ਦਿਨ ਜਾਰੀ ਰਿਹਾ| ਇਸ ਸਮੇਂ ਹਰਚਰਨ ਚੰਨਾ, ਸੁੁਦਾਗਰ ਹੰਢਿਆਇਆ, ਰਾਮ ਸਿੰਘ ਕਲੇਰ, ਬਲਵੀਰ ਸਿੰਘ, ਸੁੁਖਦੇਵ ਸਿੰਘ, ਦਰਸ਼ਨ ਸਿੰਘ, ਮੁੁਨਸ਼ੀ ਖਾਂ ਨੇ ਵਿਚਾਰ ਸਾਂਝੇ ਕੀਤੇ|