ਪਰਸ਼ੋਤਮ ਬੱਲੀ
ਬਰਨਾਲਾ, 28 ਜਨਵਰੀ
ਸੰਯੁੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 120ਵੇਂ ਦਿਨ ਵਿੱਚ ਦਾਖਲ ਹੋ ਗਿਆ| ਅੱਜ ਬੁੁਲਾਰੇ ਆਗੂਆਂ ਬਲਵੰਤ ਸਿੰਘ ਉੱਪਲੀ, ਗੁੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ, ਸਾਹਿਬ ਸਿੰਘ ਬਡਬਰ, ਗੁੁਰਮੇਲ ਸ਼ਰਮਾ, ਹਰਚਰਨ ਚੰਨਾ, ਖੁੁਸ਼ੀਆ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਅਤੇ ਗੁੁਰਚਰਨ ਸਿੰਘ ਨੇ ਦਿੱਲੀ ਵਿੱਚ ਗਣਤੰਤਰ ਟਰੈਕਟਰ ਪਰੇਡ ਦੌਰਾਨ ਹਿੰਸਾ ਲਈ ਕਿਸਾਨ ਆਗੂਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਪਰਚੇ ਦਰਜ ਕਰਨ ਦੀ ਸਖ਼ਤ ਨਿੰਦਾ ਕੀਤੀ|
ਅੱਜ ਭੁੱਖ ਹੜਤਾਲੀ ਜਥੇ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਕਰਮਗੜ੍ਹ ਦੀਆਂ ਕਿਸਾਨ ਔਰਤਾਂ ਜਸਪਾਲ ਕੌਰ,ਅਮਰਜੀਤ ਕੌਰ, ਸਵਰਨ ਕੌਰ, ਬਲਵੰਤ ਕੌਰ, ਮਹਿੰਦਰ ਕੌਰ, ਹਰਦੀਪ ਕੌਰ, ਮਨਜੀਤ ਕੌਰ, ਬਲਵੀਰ ਕੌਰ, ਸੁੁਖਪਾਲ ਕੌਰ, ਅਮਰਜੀਤ ਕੌਰ, ਗੁੁਰਬੀਰ ਕੌਰ, ਗਗਨਦੀਪ ਕੌਰ, ਸਵਨਪ੍ਰੀਤ ਕੌਰ, ਸੁੁਖਪਾਲਕੌਰ, ਅਮਰਜੀਤ ਕੌਰ ਅਤੇ ਚਿੰਤ ਕੌਰ ਸ਼ਾਮਲ ਹੋਈਆਂ| ਇਸੇ ਹੀ ਤਰ੍ਹਾਂ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਬਾਜਾਖਾਨਾ ਰੋਡ ਬਰਨਾਲਾ ਵਿਖੇ ਚੱਲ ਰਿਲਾਇੰਸ ਮਾਲ ਅੱਗੋ ਮੋਰਚਾ 118ਵੇਂ ਦਿਨ ਸ਼ਾਮਲ ਹੋ ਗਿਆ| ਇਸ ਸਮੇਂ ਹਰਚਰਨ ਚੰਨਾ, ਦਰਸ਼ਨ ਝਲੂਰ, ਸੁੁਖਦੇਵ ਸਿੰਘ ਮੱਲੀ, ਪ੍ਰੇਮਪਾਲ ਕੌਰ, ਰਾਮ ਸਿੰਘ ਕਲੇਰ, ਬਲਵੀਰ ਸਿੰਘ, ਸੁੁਖਦੇਵ ਸਿੰਘ, ਦਰਸ਼ਨ ਸਿੰਘ, ਭਾਗ ਸਿੰਘ ਕਰਮਗੜ੍ਹ, ਮੱਖਣ ਮਿੱਤਲ ਸਹਿਣਾ ਨੇ ਸੰਬੋਧਨ ਕੀਤਾ|