DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਰ ਐਸੋਸੀਏਸ਼ਨ ਦਾ ਧਰਨਾ ਜਾਰੀ

ਅਬੋਹਰ: ਤਹਿਸੀਲ ਕੈਂਪਸ ਵਿੱਚ ਨਵੇਂ ਬਣੇ ਚੈਂਬਰਾਂ ਦੀ ਅਲਾਟਮੈਂਟ ਲਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਖ਼ਿਲਾਫ਼ ਵਕੀਲਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਠੰਢ ਦੇ ਬਾਵਜੂਦ ਵਕੀਲ ਦਰੀਆਂ ਵਿਛਾ ਕੇ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ 107 ਚੈਂਬਰਾਂ ਲਈ...

  • fb
  • twitter
  • whatsapp
  • whatsapp
Advertisement

ਅਬੋਹਰ: ਤਹਿਸੀਲ ਕੈਂਪਸ ਵਿੱਚ ਨਵੇਂ ਬਣੇ ਚੈਂਬਰਾਂ ਦੀ ਅਲਾਟਮੈਂਟ ਲਈ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਖ਼ਿਲਾਫ਼ ਵਕੀਲਾਂ ਦਾ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ। ਠੰਢ ਦੇ ਬਾਵਜੂਦ ਵਕੀਲ ਦਰੀਆਂ ਵਿਛਾ ਕੇ ਨਾਅਰੇਬਾਜ਼ੀ ਕਰਦੇ ਰਹੇ। ਉਨ੍ਹਾਂ ਦੋਸ਼ ਲਾਇਆ ਕਿ 107 ਚੈਂਬਰਾਂ ਲਈ ਪ੍ਰਤੀ ਵਕੀਲ 2 ਲੱਖ 33 ਹਜ਼ਾਰ ਰੁਪਏ ਇਕੱਠੇ ਕੀਤੇ ਗਏ, ਪਰ ਖਰਚ ਦਾ ਕੋਈ ਹਿਸਾਬ ਨਹੀਂ ਦਿੱਤਾ ਗਿਆ। ਪਿਛਲੀ ਰਾਤ ਵੀ ਵਕੀਲ ਬਾਰ ਰੂਮ ਵਿੱਚ ਧਰਨੇ ’ਤੇ ਡਟੇ ਰਹੇ। ਇਸ ਮੌਕੇ ‘ਆਪ’ ਆਗੂ ਐਡਵੋਕੇਟ ਹਰਪ੍ਰੀਤ ਸਿੰਘ, ਐਡਵੋਕੇਟ ਹਰਪ੍ਰੀਤ ਸਿੰਘ, ਅਮਨਦੀਪ ਧਾਲੀਵਾਲ, ਸੁਖਵੀਰ ਕੌਰ, ਸੋਨਾਲੀ ਵਰਮਾ, ਜੈਸਮੀਨ, ਚਿਮਨ ਲਾਲ, ਰਾਜਾ ਮਿੱਢਾ, ਸਿਕੰਦਰ ਕਪੂਰ, ਨਰੋਤਮ ਸਿਆਗ, ਰਮੇਸ਼ ਜੈਨ, ਕ੍ਰਿਸ਼ਨ ਕੁਮਾਰ, ਬੰਸੀ ਲਾਲ, ਭੂਪ ਰਾਮ, ਸੰਜੀਵ ਕੁਮਾਰ, ਵਰੁਣ ਕੁਮਾਰ, ਗੌਰਵ ਧੂਰੀਆ, ਸੰਜੇ ਵਰਮਾ, ਸੰਜੀਵ ਬਜਾਜ ਆਦਿ ਸ਼ਾਮਲ ਹੋਏ। ਉੱਧਰ ਬਾਰ ਐਸੋਸੀਏਸ਼ਨ ਦੇ ਸੈਕਟਰੀ ਅਮ੍ਰਿਤਪਾਲ ਸਿੰਘ ਨੇ ਕਿਹਾ ਕਿ ਚੈਂਬਰਾਂ ਦੀ ਅਲਾਟਮੈਂਟ ਪਾਰਦਰਸ਼ੀ ਨਹੀਂ ਸੀ ਅਤੇ ਕੋਈ ਕਮੇਟੀ ਵੀ ਨਹੀਂ ਬਣਾਈ ਗਈ। -ਪੱਤਰ ਪ੍ਰੇਰਕ

ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ

ਰਾਮਪੁਰਾ ਫੂਲ: ਮਾਤਾ ਸੁੰਦਰੀ ਗਰੁੱਪ ਆਫ ਇੰਸਟੀਚਿਊਸ਼ਨਜ਼ ਢੱਡੇ ਦੀ ਸਮੂਹ ਮੈਨੇਜਮੈਂਟ, ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਸਮਾਜ ਦੇ ਲੋੜਵੰਦ ਪਰਿਵਾਰਾਂ ਲਈ ਗਰਮ ਕੰਬਲ, ਕੱਪੜੇ, ਜਰਾਬਾਂ ਅਤੇ ਬੂਟਾਂ ਦਾ ਪ੍ਰਬੰਧ ਕੀਤਾ ਗਿਆ। ਚੇਅਰਮੈਨ ਕੁਲਵੰਤ ਸਿੰਘ ਸਿੱਧੂ, ਐੱਮ ਡੀ ਗੁਰਬਿੰਦਰ ਸਿੰਘ ਬੱਲੀ, ਸੰਸਥਾ ਦੇ ਡਾਇਰੈਕਟਰ ਐਡਮਿਨਿਸਟਰੇਸ਼ਨ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਬਿਰਧ ਆਸ਼ਰਮ ਮੌੜ ਮੰਡੀ ਸੰਚਾਲਕ ਡਾ. ਯਾਦਵਿੰਦਰ ਸਿੰਘ, ਜੱਟਾਂ ਦਾ ਇੱਟਾਂ ਦਾ ਭੱਠਾ ਘੁੰਮਣ ਕਲਾਂ ਅਤੇ ਐੱਸ ਆਈ ਬਲਜੀਤ ਸਿੰਘ ਸਿੱਧੂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਨੂੰ ਗਰਮ ਕੱਪੜੇ ਵੰਡੇ ਗਏ। ਇਸ ਮੌਕੇ ਕਾਲਜ ਪ੍ਰਿੰਸੀਪਲ ਰਾਜ ਸਿੰਘ ਬਾਘਾ ਅਤੇ ਦਿ ਪੋਲਰ ਸਟਾਰ ਸਕੂਲ ਦੇ ਪ੍ਰਿੰਸੀਪਲ ਕੰਵਰਦੀਪ ਸਿੰਘ ਗਿੱਲ ਵੀ ਮੌਜੂਦ ਸਨ। -ਖੇਤਰੀ ਪ੍ਰਤੀਨਿਧ

Advertisement

ਐੱਨ ਐੱਸ ਐੱਸ ਵਾਲੰਟੀਅਰਾਂ ਦਾ ਸਨਮਾਨ

ਏਲਨਾਬਾਦ: ਸਰਕਾਰੀ ਮਾਡਲ ਸੰਸਕ੍ਰਿਤੀ ਸੀਨੀਅਰ ਸੈਕੰਡਰੀ ਸਕੂਲ ਏਲਨਾਬਾਦ ਵਿੱਚ ਪ੍ਰਿੰਸੀਪਲ ਵਿਦਿਆਧਰ ਬੈਨੀਵਾਲ ਦੀ ਅਗਵਾਈ ਹੇਠ ਵਿਸ਼ੇਸ਼ ਐੱਨ ਐੱਸ ਐੱਸ ਕੈਂਪ ਅੱਜ ਸਮਾਪਤ ਹੋ ਗਿਆ। ਇਸ ਮੌਕੇ ਲੈਕਚਰਾਰ ਮਹਿੰਦਰ ਕੌਸ਼ਿਕ, ਸਪਨਾ ਗਿੱਲ, ਲਿਆਕਤ ਅਲੀ, ਭਿੰਦਰ ਸਿੰਘ ਅਤੇ ਅਮੀਲਾਲ ਨੇ ਵੀ ਯੋਗ ਕੀਤਾ। ਪ੍ਰੋਗਰਾਮ ਦੇ ਦੂਸਰੇ ਪੜਾਅ ਵਿੱਚ ਸਮਾਜਸੇਵੀ ਦੀਪਕ ਅਰੋੜਾ ਮੁੱਖ ਮਹਿਮਾਨ ਅਤੇ ਰਾਹੁਲ ਕਾਮਰਾ, ਪੱਤਰਕਾਰ ਜਗਤਾਰ ਸਮਾਲਸਰ, ਕੁਲਦੀਪ ਮੁਦਲੀਆ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ। ਪ੍ਰਿੰਸੀਪਲ ਵਿਦਿਆਧਰ ਬੈਨੀਵਾਲ ਨੇ ਮਹਿਮਾਨਾਂ ਦਾ ਸਵਾਗਤ ਕੀਤਾ। ਸਾਰੇ ਮਹਿਮਾਨਾਂ ਅਤੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਵਾਲੰਟੀਅਰ ਵੀਰਪਾਲ, ਅਮਨ ਪਾਂਡੇ ਅਤੇ ਨੀਰਜ ਨੂੰ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਵਧੀਆ ਵਾਲੰਟੀਅਰ ਐਲਾਨਿਆ ਗਿਆ। -ਪੱਤਰ ਪ੍ਰੇਰਕ

Advertisement

ਅੱਖਾਂ ਤੇ ਦੰਦਾਂ ਦੀ ਜਾਂਚ

ਭੁੱਚੋ ਮੰਡੀ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਵੱਲੋਂ ਚਲਾਏ ਜਾ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 85 ਮਰੀਜ਼ਾਂ ਦੀ ਜਾਂਚ ਕੀਤੀ ਅਤੇ ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮ ਡੀ ਐਸ) ਨੇ 22 ਮਰੀਜ਼ਾਂ ਦਾ ਇਲਾਜ ਕੀਤਾ। ਲੈਬ ਇੰਚਾਰਜ ਵਿਨੋਦ ਗੋਇਲ ਨੇ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ ’ਤੇ ਕੀਤੇ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਕਾਕਾ ਅਤੇ ਚੇਅਰਮੇਨ ਪਵਨ ਬਾਂਸਲ ਨੇ ਧੰਨਵਾਦ ਕੀਤਾ। ਪ੍ਰਧਾਨ ਮਦਨ ਲਾਲ ਅਤੇ ਮੈਨੇਜਰ ਬਸੰਤ ਗੋਇਲ ਨੇ ਲੰਗਰ ਦੀ ਸੇਵਾ ਸੰਭਾਲੀ। -ਪੱਤਰ ਪ੍ਰੇਰਕ

ਰਾਜੀਵ ਲੂਬੀ ਚੇਅਰਪਰਸਨ ਨਿਯੁਕਤ

ਬਰਨਾਲਾ: ਪੰਜਾਬ ਸਰਕਾਰ ਵੱਲੋਂ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਜ਼ਿਲ੍ਹਾ ਪੱਧਰੀ ਚੇਅਰਪਰਸਨ ਲਗਾਏ ਗਏ। ਜ਼ਿਲ੍ਹਾ ਬਰਨਾਲਾ ਦਾ ਚੇਅਰਪਰਸਨ ਐਡਵੋਕੇਟ ਰਾਜੀਵ ਕੁਮਾਰ ‘ਲੂਬੀ’ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਬਰਨਾਲਾ ਹਲਕੇ ਤੋਂ ਸੰਦੀਪ ਜਿੰਦਲ­ਭਦੌੜ ਹਲਕੇ ਤੋਂ ਮਨੀਸ਼ ਗਰਗ ਅਤੇ ਮਹਿਲ ਕਲਾਂ ਹਲਕੇ ਤੋਂ ਗੁਰੀ ਔਲਖ ਨੂੰ ਮੈਂਬਰ ਬਣਾਇਆ ਹੈ। ਰਾਜੀਵ ਲੂਬੀ ਨੇ ਸੰਸਦ ਮੈਂਬਰ ਮੀਤ ਹੇਅਰ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਵਪਾਰੀ ਕਿਸੇ ਵੀ ਵਿਭਾਗ ਨਾਲ ਸਬੰਧਤ ਕੰਮ-ਕਾਜ ਲਈ ਕਿਸੇ ਵੇਲੇ ਵੀ ਮਿਲ ਸਕਦਾ ਹੈ। ਇਸ ਨਿਯੁਕਤੀ ’ਤੇ ਵਪਾਰੀ ਆਗੂ ਹੀਰਾ ਲਾਲ ਗਰਗ­, ਨੈਤਿਕ ਬਾਂਸਲ­, ਐਡਵੋਕੇਟ ਅਭੈ ਜਿੰਦਲ­, ਐਡਵੋਕੇਟ ਲੁਕੇਸ਼ਵਰ ਸੇਵਕ­, ਐਡਵੋਕੇਟ ਚੰਦਰ ਸ਼ੇਖਰ ਆਜ਼ਾਦ­, ਪੁਸ਼ਕਰ ਗੋਇਲ­, ਹਰੀਸ਼ ਸਿੰਧਵਾਨੀ­, ਸੀ ਏ ਹਿਮਾਂਕ ਸਿੰਗਲਾ­, ਮਦਰ ਟੀਚਰ ਸਕੂਲ ਦੇ ਐੱਮ ਡੀ ਕਪਿਲ ਮਿੱਤਲ­, ਐਡਵੋਕੇਟ ਧੀਰਜ ਕੁਮਾਰ­, ਸੰਜੀਵ ਸ਼ਰਮਾ ਨੇ ਮੁਬਾਰਕਬਾਦ ਦਿੱਤੀ। -ਨਿੱਜੀ ਪੱਤਰ ਪ੍ਰੇਰਕ

Advertisement
×