ਤਿੰਨ ਸ਼ੈਲਰਾਂ ’ਚ ਝੋਨਾ ਸਟਾਕ ਕਰਨ ’ਤੇ ਰੋਕ : The Tribune India

ਤਿੰਨ ਸ਼ੈਲਰਾਂ ’ਚ ਝੋਨਾ ਸਟਾਕ ਕਰਨ ’ਤੇ ਰੋਕ

ਤਿੰਨ ਸ਼ੈਲਰਾਂ ’ਚ ਝੋਨਾ ਸਟਾਕ ਕਰਨ ’ਤੇ ਰੋਕ

ਜੈਤੋ ’ਚ ਆੜ੍ਹਤੀਆਂ ਤੇ ਮਜ਼ਦੂਰ ਸੰਗਠਨਾਂ ਵੱਲੋਂ ਦਿੱਤਾ ਜਾ ਰਿਹਾ ਧਰਨਾ।

ਸ਼ਗਨ ਕਟਾਰੀਆ

ਜੈਤੋ, 25 ਨਵੰਬਰ

ਜੈਤੋ-ਕੋਟਕਪੂਰਾ ਰੋਡ ’ਤੇ ਅਨਾਜ ਮੰਡੀ ਕੋਲ ਅੱਜ ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਧਰਨਾ ਦੇ ਕੇ ਸੜਕੀ ਆਵਾਜਾਈ ਠੱਪ ਕਰ ਦਿੱਤੀ। ਵਿਖਾਵਾਕਾਰੀਆਂ ਦੀ ਮੰਗ ਸੀ ਕਿ ਖ਼ਰੀਦ ਏਜੰਸੀਆਂ ਵੱਲੋਂ ਜੈਤੋ ਖੇਤਰ ਦੇ ਖ਼ਰੀਦ ਕੇਂਦਰਾਂ ’ਚ ਖ਼ਰੀਦਿਆ ਜਾ ਚੁੱਕਾ ਝੋਨਾ ਚੁੱਕਿਆ ਜਾਵੇ। ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਲਖਵੀਰ ਸਿੰਘ ਮੱਲ੍ਹੀ ਅਤੇ ਮਜ਼ਦੂਰ ਸੰਗਠਨ ਦੇ ਆਗੂ ਜਸਵਿੰਦਰ ਸਿੰਘ ਨੇ ਕਿਹਾ ਕਿ ਜੈਤੋ ਸ਼ਹਿਰ ਅਤੇ ਪਿੰਡਾਂ ਦੇ ਖ਼ਰੀਦ ਕੇਂਦਰਾਂ ’ਚ ਪਨਗਰੇਨ ਅਤੇ ਵੇਅਰਹਾਊਸ ਵੱਲੋਂ ਇੱਕ ਤੋਂ ਡੇਢ ਲੱਖ ਗੱਟਾ ਖ਼ਰੀਦਿਆ ਝੋਨਾ ਚੁੱਕਣ ਖੁਣੋਂ ਪਿਆ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਜੇ ਸਥਿਤੀ ਇਹੋ ਰਹੀ ਤਾਂ ਨਮੀ ਯੁਕਤ ਤੁਲੇ ਝੋਨੇ ਦਾ ਭਾਰ ਘਟ ਜਾਵੇਗਾ ਅਤੇ ਇਸ ਦੀ ਭਰਪਾਈ ਖ਼ਰੀਦ ਏਜੰਸੀਆਂ ਵੱਲੋਂ ਉਨ੍ਹਾਂ (ਆੜ੍ਹਤੀਆਂ ਤੇ ਮਜ਼ਦੂਰਾਂ) ਕੋਲੋਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਰੀਦਿਆ ਝੋਨਾ ਮੰਡੀਆਂ ’ਚੋਂ ਫੌਰੀ ਚੁੱਕ ਲਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਫਾਲਤੂ ਦੀ ‘ਚੱਟੀ’ ਨਾ ਭਰਨੀ ਪਵੇ।ਪ੍ਰਾਪਤ ਜਾਣਕਾਰੀ ਅਨੁਸਾਰ ਕਿਸੇ ਪਟੀਸ਼ਨਕਰਤਾ ਨੇ ਪੰਜਾਬ ਵਿਚਲੇ ਕਰੀਬ ਡੇਢ ਦਰਜਨ ਸ਼ੈਲਰਾਂ ’ਚ ਮਾਲ ਸਟੋਰ ਕਰਨ ’ਤੇ ਉੱਚ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਅਦਾਲਤ ਨੇ ਅਰਜ਼ੀ ’ਤੇ ਸੁਣਵਾਈ ਕਰਦਿਆਂ ਕੁਝ ਸ਼ੈਲਰਾਂ ’ਤੇ ਰੋਕ ਲਾ ਦਿੱਤੀ ਸੀ। ਇਨ੍ਹਾਂ ਵਿੱਚ ਜੈਤੋ ਸਥਿਤ ਤਿੰਨ ਸ਼ੈਲਰ ਵੀ ਹਨ। ਇਨ੍ਹਾਂ ਸ਼ੈਲਰਾਂ ਦੀ ਮਲਕੀਅਤ ਵਾਲੇ ਕੁਝ ਵਿਅਕਤੀਆਂ ਦਾ ਨਾਂ ਤਤਕਾਲੀ ਕਾਂਗਰਸ ਸਰਕਾਰ ਸਮੇਂ ਫੂਡ ਸਪਲਾਈ ਵਿਭਾਗ ਵਿੱਚ ਹੋਏ ਕਥਿਤ ਟੈਂਡਰ ਘੁਟਾਲੇ ਨਾਲ ਜੁੜਿਆ ਜਾਂਦਾ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਧਰਨੇ ਵਾਲੀ ਥਾਂ ਪਹੁੰਚੇ ਜੈਤੋ ਦੇ ਤਹਿਸੀਲਦਾਰ ਲਵਪ੍ਰੀਤ ਕੌਰ ਨੇ ਧਰਨਾਕਾਰੀਆਂ ਨੂੰ ਦੱਸਿਆ ਕਿ ਸਬੰਧਿਤ ਮਾਮਲੇ ਦੀ ਹਾਈ ਕੋਰਟ ’ਚ ਸੁਣਵਾਈ 29 ਨਵੰਬਰ ਦੀ ਹੈ। ਉਨ੍ਹਾਂ ਕਿਹਾ ਕਿ ਰੋਕ ਨਾ ਹਟਣ ਦੀ ਹਾਲਤ ਵਿੱਚ ਪ੍ਰਸ਼ਾਸਨ ਝੋਨੇ ਦੀ ਚੁਕਵਾਈ ਲਈ ਕੋਈ ਬਦਲਵਾਂ ਪ੍ਰਬੰਧ ਕਰੇਗਾ। ਉਨ੍ਹਾਂ ਵਾਅਦਾ ਕੀਤਾ ਕਿ ਝੋਨਾ ਸੁੱਕਣ ਦੀ ਹਾਲਤ ਵਿੱਚ ਇੱਕ ਕਿਲੋ ਪ੍ਰਤੀ ਗੱਟੇ ਤੱਕ ਸ਼ਾਰਟੇਜ ਦੀ ਵਸੂਲੀ ਨਹੀਂ ਕੀਤੀ ਜਾਵੇਗੀ। ਮੰਡੀਆਂ ’ਚੋਂ ਝੋਨੇ ਦੀ ਚੋਰੀ ਹੋਣ ਦੇ ਖ਼ਦਸ਼ੇ ਬਾਰੇ ਉਨ੍ਹਾਂ ਨਿਗਰਾਨੀ ਲਈ ਚੌਕੀਦਾਰਾਂ ਦੀ ਡਿਊਟੀ ਲਾਉਣ ਦਾ ਵਿਸ਼ਵਾਸ ਦੁਆਇਆ। ਭਰੋਸਾ ਮਿਲਣ ’ਤੇ ਵਿਖਾਵਾਕਾਰੀਆਂ ਨੇ ਧਰਨਾ ਚੁੱਕ ਕੇ, ਆਵਾਜਾਈ ਬਹਾਲ ਕਰ ਦਿੱਤੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਮੁੱਖ ਖ਼ਬਰਾਂ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਭਾਰਤ ਜੋੜੋ ਯਾਤਰਾ: ਰਾਹੁਲ ਗਾਂਧੀ ਨੇ ਸ੍ਰੀਨਗਰ ਦੇ ਲਾਲ ਚੌਕ ’ਚ ਫਹਿਰਾਇਆ ਤਿਰੰਗਾ

ਸੋਮਵਾਰ ਨੂੰ ਕੀਤੀ ਜਾਣ ਵਾਲੀ ਰੈਲੀ ’ਚ ਵਿਰੋਧੀ ਧਿਰਾਂ ਦੇ 23 ਆਗੂ ਹੋ ਸ...

ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਹਵਾਈ ਸੈਨਾ ਦੇ ਦੋ ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਦੀ ਮੌਤ

ਸਿਖ਼ਲਾਈ ਮਿਸ਼ਨ ਲਈ ਗਵਾਲੀਅਰ ਏਅਰ ਫੋਰਸ ਬੇਸ ਤੋਂ ਸੁਖੋਈ ਤੇ ਮਿਰਾਜ ਨੇ ਭ...

ਸ਼ਹਿਰ

View All