
ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 18 ਮਾਰਚ
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਵਿਦਿਅਕ ਅਦਾਰੇ ਦੀ ਹਦੂਦ ਅੰਦਰ ਕਿਸੇ ਮੇਲੇ, ਧਾਰਮਿਕ ਜਲੂਸ, ਵਿਆਹ-ਸ਼ਾਦੀ ਜਲੂਸ ਜਾਂ ਕਿਸੇ ਹੋਰ ਇਕੱਠ ਵਿੱਚ ਕੋਈ ਵੀ ਵਿਅਕਤੀ ਕੋਈ ਵੀ ਹਥਿਆਰ (ਹਥਿਆਰ, ਤੇਜ਼ਧਾਰ ਹਥਿਆਰਾਂ ਆਦਿ ਸਮੇਤ) ਲੈ ਕੇ ਨਹੀਂ ਚੱਲੇਗਾ। ਇਹ ਹੁਕਮ 18 ਮਈ 2023 ਤੱਕ ਲਾਗੂ ਰਹਿਣਗੇ। ਹੁਕਮਾਂ ਅਨੁਸਾਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਖੇਤਰੀ ਸੀਮਾ ਦੇ ਅੰਦਰ ਕਿਸੇ ਵੀ ਸਥਾਨ ’ਤੇ ਕੋਈ ਵੀ ਜਨਤਾ ਦਾ ਮੈਂਬਰ ਕਿਸੇ ਵੀ ਤਿੱਖੇ ਧਾਰ ਵਾਲੇ ਹਥਿਆਰਾਂ ਜਾਂ ਬੰਦੂਕ ਹਥਿਆਰਾਂ ਸਮੇਤ ਕਿਸੇ ਵੀ ਹਥਿਆਰ ਦਾ ਪ੍ਰਦਰਸ਼ਨ ਨਹੀਂ ਕਰੇਗਾ। ਜਨਤਾ ਦਾ ਕੋਈ ਵੀ ਮੈਂਬਰ ਹਥਿਆਰਾਂ ਦੀ ਬ੍ਰਾਂਡਿਸ਼ਿੰਗ ਜਾਂ ਪ੍ਰਦਰਸ਼ਿਤ ਕਰਨ ਵਾਲੀ ਕੋਈ ਤਸਵੀਰ ਜਾਂ ਵੀਡੀਓ ਅਪਲੋਡ ਨਹੀਂ ਕਰੇਗਾ ਤੇ ਨਾ ਹੀ ਸੋਸ਼ਲ ਮੀਡੀਆ ’ਤੇ ਹਥਿਆਰਾਂ ਦੀ ਵਰਤੋਂ ਦੀ ਵਡਿਆਈ ਕਰਨ ਵਾਲਾ ਕੋਈ ਟੈਕਸਟ ਪੋਸਟ ਨਹੀਂ ਕਰੇਗਾ। ਇਹ ਹੁਕਮ ਹਥਿਆਰਬੰਦ ਬਲਾਂ, ਪੁਲਿਸ, ਹੋਮ ਗਾਰਡਾਂ ਜਾਂ ਅਜਿਹੇ ਹੋਰ ਸਰਕਾਰੀ ਕਰਮਚਾਰੀਆਂ ਦੇ ਮੈਂਬਰਾਂ ’ਤੇ ਲਾਗੂ ਨਹੀਂ ਹੋਣਗੇ, ਜਿਨ੍ਹਾਂ ਕੋਲ ਰਾਜ ਦੀ ਸੁਰੱਖਿਆ ਤੇ ਕਾਨੂੰਨ ਵਿਵਸਥਾ ਨੂੰ ਕਾਇਮ ਰੱਖਣ ਲਈ ਹਥਿਆਰ ਹਨ ਜਦੋਂ ਉਹ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ ਤੇ ਵਿਦਿਅਕ ਸੰਸਥਾਵਾਂ/ਵਪਾਰਕ ਅਦਾਰਿਆਂ (ਹੋਟਲ/ ਵਿਆਹ) ਦੇ ਸੁਰੱਖਿਆ ਗਾਰਡ/ ਕਰਮਚਾਰੀ ਤਾਇਨਾਤ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ