DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਾਜੇਕੇ ਦਾ ਡਿਗਰੀ ਕਾਲਜ ਨਸ਼ੇੜੀਆਂ ਦਾ ਅੱਡਾ ਬਣਿਆ

ਨਿਜ਼ਾਮ ਬਦਲੀ ਤੋਂ ਬਾਅਦ ਕਾਲਜ ਬਣਾਉਣ ਦੀ ਮਨਜ਼ੂਰੀ ਹੋਈ ਸੀ ਰੱਦ

  • fb
  • twitter
  • whatsapp
  • whatsapp
Advertisement
ਹਲਕੇ ਦੇ ਪਿੰਡ ਬਾਜੇਕੇ ਵਿੱਚ ਬਣਨ ਵਾਲਾ ਬਹੁ-ਤਕਨੀਕੀ ਡਿਗਰੀ ਕਾਲਜ ਮੁੜ ਚਰਚਾ ਵਿੱਚ ਹੈ। ਸੂਬੇ ਅੰਦਰ ਸੱਤਾ ਤਬਦੀਲੀ ਤੋਂ ਬਾਅਦ ਇਸ ਉਚ ਤਕਨੀਕੀ ਡਿਗਰੀ ਕਾਲਜ ਦੀ ਮਾਨਤਾ ਰੱਦ ਕਰ ਦਿੱਤੀ ਗਈ ਸੀ ਅਤੇ ਤੁਰੰਤ ਪ੍ਰਭਾਵ ਨਾਲ ਇਸ ਦੇ ਕੰਮ ਨੂੰ ਰੋਕ ਦਿੱਤਾ ਗਿਆ ਸੀ। ਪਿੰਡ ਦੀ ਪੰਚਾਇਤ ਵੱਲੋਂ ਕਾਲਜ ਨੂੰ ਦਾਨ ਕੀਤੀ ਦਸ ਏਕੜ ਜ਼ਮੀਨ ਵੀ ਬਦਲੀ ਸਰਕਾਰ ਦੇ ਦਬਾਅ ਹੇਠ ਵਾਪਸ ਪੰਚਾਇਤ ਨੂੰ ਸੌਂਪ ਦਿੱਤੀ ਗਈ ਸੀ। ਇਸ ਡਿਗਰੀ ਕਾਲਜ ਦਾ ਧਰਮਕੋਟ-ਫਤਿਹਗ੍ਹੜ ਪੰਜਤੂਰ ਮੁੱਖ ਸੜਕ ਉੱਪਰ ਪਿੰਡ ਬਾਜੇਕੇ ਪਾਸ ਸਥਾਪਿਤ ਗੇਟ ਅਜੇ ਵੀ ਆਪਣੀ ਹੋਂਦ ਬਚਾਉਣ ਲਈ ਦੁਹਾਈ ਦਿੰਦਾ ਜਾਪ ਰਿਹਾ ਹੈ। ਚਾਰਦੀਵਾਰੀ ਦੇ ਅੰਦਰ ਨਸ਼ੇੜੀਆਂ ਦੇ ਅੱਡੇ ਬਣ ਗਏ ਹਨ।

ਮਿਲੀ ਜਾਣਕਾਰੀ ਮੁਤਾਬਕ ਸਾਲ 2013 ਵਿੱਚ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀਆਂ ਕੋਸ਼ਿਸ਼ਾਂ ਸਦਕਾ ਡਿਗਰੀ ਕਾਲਜ ਦਾ ਨਿਰਮਾਣ ਕਾਰਜ ਸ਼ੁਰੂ ਕੀਤਾ ਗਿਆ ਸੀ। ਤਤਕਾਲੀ ਸਰਕਾਰ ਨੇ ਡਿਗਰੀ ਕਾਲਜ ਲਈ 40 ਕਰੋੜ ਰੁਪਏ ਦੇ ਫੰਡ ਜਾਰੀ ਕੀਤੇ ਸਨ। ਲਗਭਗ ਦੋ ਕਰੋੜ ਦੀ ਲਾਗਤ ਕਾਲਜ ਕੰਪਲੈਕਸ ਦੀ ਚਾਰਦੀਵਾਰੀ ਅਤੇ ਗੇਟ ਉੱਪਰ ਖਰਚ ਕਰਨ ਤੋਂ ਬਾਅਦ ਕਾਲਜ ਦੇ ਨਿਰਮਾਣ ਦੀਆਂ ਬਰੇਕਾਂ ਲੱਗ ਗਈਆਂ ਸਨ। ਸੱਤਾ ਤਬਦੀਲੀ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਦੇ ਉਸ ਵੇਲੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਲਜ ਦੇ ਫੰਡ ਵਾਪਸ ਕਰਵਾ ਲਏ ਸਨ। ਉਸ ਵੇਲੇ ਹਲਕੇ ਦੇ ਬਣੇ ਕਾਂਗਰਸੀ ਵਿਧਾਇਕ ਦੇ ਦਖਲ ਤੋਂ ਬਾਅਦ ਪਿੰਡ ਦੀ ਗ੍ਰਾਮ ਪੰਚਾਇਤ ਨੇ ਸਰਕਾਰ ਨੂੰ ਜ਼ਮੀਨ ਵਾਪਸੀ ਦਾ ਮਤਾ ਭੇਜ ਦਿੱਤਾ ਜਿਸ ਨੂੰ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਮਨਜ਼ੂਰ ਕਰਦੇ ਹੋਏ ਜ਼ਮੀਨ ਪੰਚਾਇਤ ਨੂੰ ਵਾਪਸ ਸੌਂਪ ਦਿੱਤੀ। ਨਿਜ਼ਾਮ ਬਦਲੀ ਤੋਂ ਬਾਅਦ ਹਲਕੇ ਨੂੰ ਮਿਲਣ ਵਾਲਾ ਉਚ ਤਕਨੀਕੀ ਸਿੱਖਿਆ ਕਾਲਜ ਹਵਾ ਵਿੱਚ ਲਟਕ ਗਿਆ।

Advertisement

ਮਰਹੂਮ ਸਾਬਕਾ ਮੰਤਰੀ ਤੇ ਵਿਧਾਇਕ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਬਰਜਿੰਦਰ ਸਿੰਘ ਮੱਖਣ ਬਰਾੜ ਮੁਤਾਬਕ ਇਸ ਡਿਗਰੀ ਕਾਲਜ ਦੇ ਚਾਲੂ ਹੋਣ ਨਾਲ ਮੋਗਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ ਜ਼ਿਲ੍ਹਿਆਂ ਨੌਜਵਾਨਾਂ ਨੂੰ ਵੱਡਾ ਫਾਇਦਾ ਹੋਣਾ ਸੀ। ਕਾਲਜ ਵਿੱਚ ਉਚ ਪੱਧਰੀ ਤਕਨੀਕੀ ਸਿੱਖਿਆ ਨਾਲ ਨੌਜਵਾਨਾਂ ਦਾ ਭਵਿੱਖ ਵੀ ਉਜਵੱਲ ਹੋ ਜਾਣਾ ਸੀ ਅਤੇ ਨੌਜਵਾਨਾਂ ਨੂੰ ਹੱਥੀ ਕੰਮ ਕਰਨ ਦੀ ਮੁਹਾਰਤ ਹਾਸਲ ਕਰ ਲੈਣ ਤੋਂ ਬਾਅਦ ਰੁਜ਼ਗਾਰ ਦੇ ਮੌਕੇ ਪ੍ਰਦਾਨ ਹੋਣੇ ਸਨ। ਲੇਕਿਨ ਸਿਆਸੀ ਬਦਲਾਖ਼ੋਰੀ ਨਾਲ ਕਾਲਜ ਦੀ ਹੋਂਦ ਹੀ ਮਿਟਾ ਦਿੱਤੀ ਗਈ ਹੈ। ਮੱਖਣ ਬਰਾੜ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦਾ ਹਲਕੇ ਅੰਦਰ ਉਚ ਮਿਆਰੀ ਤਕਨੀਕੀ ਸਿੱਖਿਆ ਡਿਗਰੀ ਕਾਲਜ ਸਥਾਪਤ ਕਰਨ ਦਾ ਸੁਪਨਾ ਵੀ ਸਿਆਸਤ ਸਦਕਾ ਅਧੂਰਾ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਈ ਤਾਂ ਇਸ ਡਿਗਰੀ ਕਾਲਜ ਨੂੰ ਪਹਿਲ ਦੇ ਆਧਾਰ ਤੇ ਮੁਕੰਮਲ ਕੀਤਾ ਜਾਵੇਗਾ।

Advertisement

Advertisement
×