ਬਾਦਲ ਨੇ ਮੁੜ ਵਿੱਢੀਆਂ ਸਿਆਸੀ ਸਰਗਰਮੀਆਂ

ਬਾਦਲ ਨੇ ਮੁੜ ਵਿੱਢੀਆਂ ਸਿਆਸੀ ਸਰਗਰਮੀਆਂ

ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ’ਚ ਪਾਰਟੀ ਵਿੱਚ ਸ਼ਾਮਲ ਹੁੰਦੇ ਹੋਏ ਖਿਉਵਾਲੀ ਦੇ ਪਰਿਵਾਰ।

ਇਕਬਾਲ ਸਿੰਘ ਸ਼ਾਂਤ

ਲੰਬੀ, 28 ਜਨਵਰੀ

ਕਰੋਨਾ ਤੋਂ ਉੱਭਰਨ ਮਗਰੋਂ ਲੰਬੀ ਤੋਂ ਅਕਾਲੀ ਦਲ ਦੇ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਤੋਂ ਸਿਆਸੀ ਸਰਗਰਮੀਆਂ ਮੁੜ ਆਰੰਭ ਦਿੱਤੀਆਂ ਹਨ। ਅੱਜ ਪਿੰਡ ਬਾਦਲ ਵਿੱਚ ਕਾਂਗਰਸ ਛੱਡ ਕੇ ਆਏ ਖਿਉਵਾਲੀ ਦੇ 24 ਪਰਿਵਾਰ ਉਨ੍ਹਾਂ ਦੀ ਹਾਜ਼ਰੀ ’ਚ ਅਕਾਲੀ ਦਲ ਵਿੱਚ ਸ਼ਾਮਲ ਹੋਏ। ਸਾਬਕਾ ਮੁੱਖ ਮੰਤਰੀ ਨੇ ਇਸ ਮੌਕੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ।

ਮੁੱਖ ਮੰਤਰੀ ਦੇ ਚਚੇਰੇ ਭਰਾ ਹਰਿੰਦਰ ਸਿੰਘ ਢਿੱਲੋਂ ਦੀ ਪ੍ਰੇਰਨਾ ਸਦਕਾ ਖਿਉਵਾਲੀ ਦੇ ਸਾਬਕਾ ਸਰਪੰਚ ਰਾਜਾ ਰਾਮ, ਦੇਸ ਰਾਮ ਮੌਜੂਦਾ ਮੈਂਬਰ ਪੰਚਾਇਤ, ਪ੍ਰਿਥੀ ਰਾਮ, ਹੰਸਾ ਰਾਮ, ਕਾਲਾ ਰਾਮ, ਬਲਵੀਰੋ, ਵੀਰੋ, ਗੁਰਲਾਲ ਸਿੰਘ, ਸੰਤਰਾਮ ਬਾਜ਼ੀਗਰ, ਬਲਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਭੋਲਾ ਸਿੰਘ, ਮਨਪ੍ਰੀਤ ਸਿੰਘ, ਹੰਸਾ ਸਿੰਘ, ਸੰਦੀਪ ਸਿੰਘ, ਚਮਕੌਰ ਸਿੰਘ, ਵੀਰਜੋਤ ਸਿੰਘ, ਸ਼ਰਨਦੀਪ ਸਿੰਘ, ਗੁਰਜੰਟ ਸਿੰਘ ਸਮੇਤ ਹੋਰ ਪਰਿਵਾਰ ਅਕਾਲੀ ਦਲ ’ਚ ਸ਼ਾਮਲ ਹੋਏ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All