DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਲੋਕਾਂ ਨੂੰ 14 ਲੱਖ ਦਾ ਚੂਨਾ ਲਾ ਕੇ ‘ਬਾਬਾ’ ਫ਼ਰਾਰ

ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕੀਤਾ

  • fb
  • twitter
  • whatsapp
  • whatsapp
Advertisement
ਮਾਨਸਾ ਜ਼ਿਲ੍ਹੇ ਦੇ ਪਿੰਡ ਸਿਰਸੀਵਾਲਾ ਵਿੱਚ ਲੋਕਾਂ ਨੂੰ 14 ਲੱਖ ਰੁਪਏ ਦਾ ਚੂਨਾ ਲਗਾ ਕੇ ਢੋਂਗੀ ਬਾਬਾ ਫਰਾਰ ਹੋ ਗਿਆ। ਪਹਿਲਾਂ ਇਸ ਬਾਬੇ ਨੇ ਕੜਾਕੇ ਦੀ ਠੰਢ ਵਿੱਚ ਡੇਢ ਮਹੀਨੇ ਤੱਕ ਜਲਧਾਰਾ ਕੀਤੀ ਅਤੇ ਲੋਕਾਂ ਦਾ ਭਰੋਸਾ ਜਿੱਤਿਆ। ਬਾਅਦ ਵਿੱਚ ਉਸ ਨੇ ਪੁੰਨ ਸੇਵਾ ਦੇ ਨਾਮ ’ਤੇ ਆਨਲਾਈਨ ਅਤੇ ਨਗਦੀ ਰੂਪ ਵਿੱਚ ਸ਼ਰਧਾਲੂਆਂ ਤੋਂ 14 ਲੱਖ ਰੁਪਏ ਲੈ ਲਏ ਅਤੇ ਧਾਰਮਿਕ ਸਥਾਨ ਦੀ ਯਾਤਰਾ ਦੌਰਾਨ ਸਾਰਿਆਂ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਬਾਬੇ ਦੀ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਤਾਂ ਬਰੇਟਾ ਦੀ ਪੁਲੀਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਬਾਬੇ ਦੀ ਪਛਾਣ ਪ੍ਰੇਮ ਨਾਥ ਦੇ ਨਾਮ ’ਤੇ ਹੋਈ ਹੈ। ਲੋਕਾਂ ਨੇ ਬਾਬੇ ਦੇ ਚੇਲਿਆਂ ਨੂੰ ਫੜ ਕੇ ਪੁਲੀਸ ਦੇ ਹਵਾਲੇ ਕਰ ਦਿੱਤਾ ਹੈ ਜਿਨ੍ਹਾਂ ਤੋਂ ਪੁਲੀਸ ਪੁੱਛ ਪੜਤਾਲ ਕਰ ਰਹੀ ਹੈ ਪਰ ਬਾਬਾ ਪ੍ਰੇਮ ਨਾਥ ਫਰਾਰ ਹੈ।

ਪੀੜਤ ਰੁਪਿੰਦਰ ਸਿੰਘ ਨੇ ਦੱਸਿਆ ਕਿ ਕਰੀਬ ਡੇਢ ਮਹੀਨਾ ਪਹਿਲਾਂ ਬਾਬਾ ਪ੍ਰੇਮ ਨਾਥ ਨੇ ਆਪਣੇ ਚੇਲਿਆਂ ਨਾਲ ਪਿੰਡ ਆ ਕੇ ਡੇਰਾ ਲਾਇਆ ਅਤੇ ਜਲਧਾਰਾ ਸ਼ੁਰੂ ਕੀਤੀ। ਜਲਧਾਰਾ ਦੌਰਾਨ ਪਿੰਡ ਵਾਲਿਆਂ ਨੂੰ ਲੱਗਿਆ ਬਾਬਾ ਚਮਤਕਾਰੀ ਹੈ। ਲੋਕਾਂ ਦੀ ਭੀੜ ਜੁੜਨ ਲੱਗੀ। ਪਿੰਡ ਵਾਸੀ ਬਾਬੇ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਗਏ ਅਤੇ ਹੋਲੀ-ਹੋਲੀ ਪਿੰਡ ਵਾਸੀਆਂ ਨੇ ਬਾਬੇ ਨੂੰ ਦਾਨ-ਦਕਸ਼ਣਾ ਅਤੇ ਪੁੰਨ-ਦਾਨ ਦੇ ਰੂਪ ’ਚ ਪੈਸਾ ਦੇਣੇ ਸ਼ੁਰੂ ਕਰ ਦਿੱਤਾ ਅਤੇ ਪਿੰਡ ਦੀ ਖੁਸ਼ਹਾਲੀ ਲਈ ਬਾਬੇ ਨੂੰ ਪੈਸੇ ਇਕੱਠ ਕਰਕੇ ਦਿੱਤੇ। ਚੜ੍ਹਾਵੇ ਨੂੰ ਲੈ ਕੇ ਬਾਬੇ ’ਤੇ ਲੋਕਾਂ ਨੂੰ ਸ਼ੱਕ ਨਾ ਹੋਵੇ, ਇਸ ਲਈ ਉਹ ਕੁੱਝ ਪੈਸੇ ਆਪਣੇ ਚੇਲੇ ਦੇ ਖਾਤੇ ਵਿੱਚ ਪੁਆਉਂਦਾ ਅਤੇ ਨਗਦ ਪੈਸੇ ਖੁਦ ਰੱਖ ਲੈਂਦਾ। ਇੰਜ ਬਾਬੇ ਕੋਲ 14 ਲੱਖ ਰੁਪਏ ਇਕੱਠ ਹੋ ਗਏ।

Advertisement

ਪੀੜਤਾਂ ਲੋਕਾਂ ਨੇ ਦੱਸਿਆ ਕਿ ਬਾਬਾ ਪ੍ਰੇਮ ਨਾਥ ਨੇ ਨੈਣਾ ਦੇਵੀ ਧਾਰਮਿਕ ਸਥਾਨ ਦੀ ਇੱਛਾ ਜਿਤਾਈ ਅਤੇ ਪਿੰਡ ਦੇ ਕੁਝ ਲੋਕ ਬਾਬੇ ਨੂੰ ਆਪਣੀ ਗੱਡੀ ’ਤੇ ਲੈ ਕੇ ਨਾਲ ਗਏ ਅਤੇ ਵਾਪਸੀ ਸਮੇਂ ਪਟਿਆਲਾ ਦੇ ਇੱਕ ਢਾਬੇ ’ਤੇ ਰੋਟੀ ਖਾਣੀ ਲਈ ਰੁਕ, ਜਿੱਥੋਂ ਬਾਬਾ ਚਕਮਾ ਦੇ ਕੇ ਫਰਾਰ ਹੋ ਗਿਆ। ਲੋਕਾਂ ਨੂੰ ਬਾਅਦ ਵਿੱਚ ਆਪਣੇ ਨਾਲ ਹੋਈ ਠੱਗੀ ਦਾ ਪਤਾ ਲੱਗਿਆ। ਪਿੰਡ ਵਾਸੀਆਂ ਨੇ ਬਾਬੇ ਦੇ ਦੋ ਚੇਲਿਆਂ ਅਜੈ ਕੁਮਾਰ ਉਰਫ਼ ਸੋਨੂੰ ਅਤੇ ਅਮਨਦੀਪ ਉਰਫ਼ ਪੰਡਿਤ ਵਾਸੀ ਨਿਰਵਾਣਾ ਨੂੰ ਪੁਲੀਸ ਦੇ ਹਵਾਲੇ ਕਰ ਦਿੱਤਾ। ਲੋਕਾਂ ਨੇ ਪੁਲੀਸ ਤੋਂ ਬਾਬਾ ਦੀ ਗਿ੍ਰਫ਼ਤਾਰੀ ਦੀ ਵੀ ਮੰਗ ਕੀਤੀ ਹੈ। ਥਾਣਾ ਬਰੇਟਾ ਦੀ ਪੁਲੀਸ ਨੇ ਬਾਬਾ ਪ੍ਰੇਮ ਨਾਥ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲੀਸ ਵੱਲੋਂ ਕੁੱਝ ਬੈਂਕ ਖਾਤਿਆਂ ਦੀ ਵੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।

Advertisement

Advertisement
×