ਮੁਨਸ਼ੀ ’ਤੇ ਹਮਲਾ: ਟਰੱਕ ਯੂਨੀਅਨ ਦੇ ਪ੍ਰਧਾਨ ਸਣੇ ਪੰਜ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

ਮੁਨਸ਼ੀ ’ਤੇ ਹਮਲਾ: ਟਰੱਕ ਯੂਨੀਅਨ ਦੇ ਪ੍ਰਧਾਨ ਸਣੇ ਪੰਜ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ

ਇਕਬਾਲ ਸਿੰਘ ਸ਼ਾਂਤ

ਲੰਬੀ, 14 ਜਨਵਰੀ

ਲੰਬੀ ਪੁਲੀਸ ਨੇ ਕੰਗ ਟਰਾਂਸਪੋਰਟ ਦੇ ਦਫ਼ਤਰ ’ਚ ਜਾਨਲੇਵਾ ਹਮਲਾ ਕਰਕੇ ਮੁਨਸ਼ੀ ਤੇ ਹੋਰਨਾਂ ਨੂੰ ਜ਼ਖ਼ਮੀ ਕਰਨ ਦੇ ਮਾਮਲੇ ’ਚ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਸਮੇਤ ਪੰਜ ਜਣਿਆਂ ਖਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਹ ਘਟਨਾ 11 ਜਨਵਰੀ ਨੂੰ ਦੀ ਹੈ, ਜਿਸ ਵਿੱਚ ਮੁਨਸ਼ੀ ਰਮੇਸ਼ ਕੁਮਾਰ ਸੱਚਦੇਵਾ ਗੰਭੀਰ ਜਖ਼ਮੀ ਹੋਇਆ ਸੀ। ਲੰਬੀ ਪੁਲੀਸ ਨੂੰ ਦਿੱਤੇ ਬਿਆਨ ’ਚ ਰਮੇਸ਼ ਕੁਮਾਰ ਨੇ ਦੋਸ਼ ਲਾਇਆ ਸੀ ਕਿ ਰਮਨਦੀਪ ਉਰਫ਼ ਰਮਨਾ, ਟਰੱਕ ਯੂਨੀਅਨ ਕਿੱਲਿਆਂਵਾਲੀ ਦੇ ਪ੍ਰਧਾਨ ਗੁਰਵਿੰਦਰ ਸਿੰਘ ਦਾ ਭਤੀਜਾ ਗੁਰਕਰਨ, ਸੁੱਖਾ ਸਿੰਘ ਪਥਰਾਲਾ, ਸੁਖਬੀਰ ਸਿੰਘ ਪਥਰਾਲਾ ਅਤੇ 10-12 ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਹਮਲਾ ਕੀਤਾ ਸੀ। ਰਮੇਸ਼ ਦੇ ਬਿਆਨ ਮੁਤਾਬਕ ਰਮਨਾ ਅਤੇ ਗੁਰਕਰਨ ਉੱਚੀ-ਉੱਚੀ ਕਹਿਣ ਲੱਗੇ ਕਿ ਉਨ੍ਹਾਂ ਨੂੰ ਗੁਰਵਿੰਦਰ ਪ੍ਰਧਾਨ ਨੇ ਭੇਜਿਆ ਹੈ। ਲੰਬੀ ਪੁਲੀਸ ਨੇ ਰਮੇਸ਼ ਕੁਮਾਰ ਦੇ ਬਿਆਨਾਂ ’ਤੇ ਰਮਨਦੀਪ ਉਰਫ਼ ਰਮਨਾ ਵਾਸੀ ਪਿੰਡ ਕਿੱਲਿਆਂਵਾਲੀ, ਗੁਰਕਰਨ ਸਿੰਘ ਵਾਸੀ ਲੰਬੀ, ਸੁੱਖਾ ਸਿੰਘ ਵਾਸੀ ਪਥਰਾਲਾ, ਸੁਖਬੀਰ ਸਿੰਘ ਵਾਸੀ ਪਥਰਾਲਾ ਅਤੇ ਟਰੱਕ ਯੂਨੀਅਨ ਮੰਡੀ ਕਿੱਲਿਆਂਵਾਲੀ ਪ੍ਰਧਾਨ ਗੁਰਵਿੰਦਰ ਸਿੰਘ ਵਾਸੀ ਲੰਬੀ ਅਤੇ ਅਣਪਛਾਤਿਆਂ ਖਿਲਾਫ਼ ਧਾਰਾ 307, 323, 120-ਬੀ, 149 ਅਤੇ 149 ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਖੇਤੀ ਖੇਤਰ ਅਤੇ ਆਰਥਿਕ ਰੋਮਾਂਸਵਾਦ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਸ਼ਹਿਰ

View All