ਕਾਲਜ ਵਿੱਚ ਅਥਲੈਟਿਕ ਮੀਟ
ਸ਼ਹੀਦ ਗੰਜ ਕਾਲਜ ਫਾਰ ਵਿਮੈਨ ਮੁੱਦਕੀ ਵਿੱਚ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਚੇਅਰਮੈਨ ਰਛਪਾਲ ਸਿੰਘ ਮੱਲ੍ਹੀ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਸਰਾਂ, ਕਮੇਟੀ ਮੈਂਬਰ ਗੁਰਤੇਜ ਸਿੰਘ, ਨਿਰਦੇਸ਼ਕ ਡਾ. ਸੁਖਜੀਤ ਕੌਰ ਢਿੱਲੋਂ ਤੇ ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਦੇ ਪ੍ਰਿੰਸੀਪਲ ਸੰਜੀਵ...
Advertisement
ਸ਼ਹੀਦ ਗੰਜ ਕਾਲਜ ਫਾਰ ਵਿਮੈਨ ਮੁੱਦਕੀ ਵਿੱਚ ਅਥਲੈਟਿਕ ਮੀਟ ਕਰਵਾਈ ਗਈ। ਇਸ ਮੌਕੇ ਚੇਅਰਮੈਨ ਰਛਪਾਲ ਸਿੰਘ ਮੱਲ੍ਹੀ, ਵਾਈਸ ਚੇਅਰਮੈਨ ਗੁਰਬਿੰਦਰ ਸਿੰਘ ਸਰਾਂ, ਕਮੇਟੀ ਮੈਂਬਰ ਗੁਰਤੇਜ ਸਿੰਘ, ਨਿਰਦੇਸ਼ਕ ਡਾ. ਸੁਖਜੀਤ ਕੌਰ ਢਿੱਲੋਂ ਤੇ ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ ਦੇ ਪ੍ਰਿੰਸੀਪਲ ਸੰਜੀਵ ਜੈਨ ਮੌਜੂਦ ਸਨ। ਸਮਾਗਮ ਦੀ ਸ਼ੁਰੂਆਤ ਚਾਰੇ ਹਾਊਸਾਂ ਦੇ ਮਾਰਚ ਪਾਸਟ ਰਾਹੀਂ ਕੀਤੀ ਗਈ। ਵਿਦਿਆਰਥਣਾਂ ਦੇ ਅੰਡਰ-17 ਤੇ ਅੰਡਰ-19 ਸਮੂਹਾਂ ਦਰਮਿਆਨ 100, 200 ਤੇ 400 ਮੀਟਰ ਦੌੜਾਂ, ਸ਼ਾਟ-ਪੁੱਟ, ਡਿਸਕਸ ਥਰੋਅ, ਰਿਲੇਅ ਰੇਸ, ਜੈਵਲਿਨ, ਅੜਿੱਕਾ ਦੌੜ ਤੇ ਖੋ-ਖੋ ਆਦਿ ਦੇ ਮੁਕਾਬਲੇ ਕਰਵਾਏ ਗਏ। ਮੰਚ ਸੰਚਾਲਨ ਗਗਨਦੀਪ ਕੌਰ ਨੇ ਕੀਤਾ। ਤਰਨ ਪ੍ਰੀਤ ਕੌਰ ਤੇ ਅਰਸ਼ਪ੍ਰੀਤ ਕੌਰ ਸਰਵੋਤਮ ਅਥਲੀਟ ਐਲਾਨੀਆਂ। ਜੇਤੂ ਖਿਡਾਰਨਾਂ ਦਾ ਸਨਮਾਨ ਕੀਤਾ ਗਿਆ।
Advertisement
Advertisement
×

