DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਰਕਾਰੀ ਕਾਲਜ ਵਿੱਚ ਅਥਲੈਟਿਕ ਮੀਟ ਸ਼ੁਰੂ

ਡਾ. ਬੀ.ਆਰ. ਅੰਬੇਡਕਰ ਸਰਕਾਰੀ ਕਾਲਜ ਵਿੱਚ ਦੋ-ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਹੋ ਗਿਆ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ. ਡਾ. ਅਸ਼ੋਕ ਸ਼ਰਮਾ ਸ਼ਾਮਲ ਹੋਏ, ਜਦਕਿ ਕਾਲਜ ਦੇ ਪ੍ਰਿੰਸੀਪਲ ਡਾ. ਵਿਕਰਮ...

  • fb
  • twitter
  • whatsapp
  • whatsapp
featured-img featured-img
ਮੁਕਾਬਲਿਆਂ ਵਿੱਚ ਹਿੱਸਾ ਲੈਂਦੀਆਂ ਹੋਈਆਂ ਵਿਦਿਆਰਥਣਾਂ।
Advertisement

ਡਾ. ਬੀ.ਆਰ. ਅੰਬੇਡਕਰ ਸਰਕਾਰੀ ਕਾਲਜ ਵਿੱਚ ਦੋ-ਰੋਜ਼ਾ ਸਾਲਾਨਾ ਅਥਲੈਟਿਕ ਮੀਟ ਦਾ ਆਗਾਜ਼ ਹੋ ਗਿਆ ਹੈ। ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਚੌਧਰੀ ਦੇਵੀਲਾਲ ਯੂਨੀਵਰਸਿਟੀ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ. ਡਾ. ਅਸ਼ੋਕ ਸ਼ਰਮਾ ਸ਼ਾਮਲ ਹੋਏ, ਜਦਕਿ ਕਾਲਜ ਦੇ ਪ੍ਰਿੰਸੀਪਲ ਡਾ. ਵਿਕਰਮ ਬਾਂਸਲ ਨੇ ਪ੍ਰਧਾਨਗੀ ਕੀਤੀ। ਡੱਬਵਾਲੀ ਦੇ ਬੀ ਈ ਓ ਰਾਜਿੰਦਰ ਕੁਮਾਰ ਜਾਖੜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨ ਡਾ. ਅਸ਼ੋਕ ਸ਼ਰਮਾ ਨੇ ਵਿਦਿਆਰਥੀਆਂ ਨੂੰ ਖੇਡਾਂ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਪ੍ਰੇਰਣਾ ਦਿੱਤੀ। ਪ੍ਰਿੰਸੀਪਲ ਡਾ. ਵਿਕਰਮ ਬਾਂਸਲ ਨੇ ਪ੍ਰਤੀਭਾਗੀਆਂ ਨੂੰ ਖੇਡ ਭਾਵਨਾ ਨਾਲ ਬਿਹਤਰੀਨ ਪ੍ਰਦਰਸ਼ਨ ਕਰਨ ਲਈ ਉਤਸ਼ਾਹਿਤ ਕੀਤਾ। ਪਹਿਲੇ ਦਿਨ ਲੜਕਿਆਂ ਦੇ ਲੰਮੀ ਛਾਲ ਮੁਕਾਬਲਿਆਂ ਵਿੱਚ ਹਿਤੇਸ਼ ਨੇ ਪਹਿਲਾ, ਮੋਹਿਤ ਨੇ ਦੂਜਾ ਤੇ ਪ੍ਰਗਟ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਵਰਗ ਵਿੱਚ ਰਿਤੂ, ਖੁਸ਼ੀਆਂ ਤੇ ਕਲਪਨਾ ਕ੍ਰਮਵਾਰ ਜੇਤੂ ਰਹੀਆਂ। ਸ਼ਾਟ ਪੁੱਟ (ਲੜਕੀਆਂ) ਵਿੱਚ ਰਿਤੂ ਅਵਲ ਤੇ ਸ਼ਾਲੂ ਦੂਜੇ ਸਥਾਨ ’ਤੇ ਰਹੀ। ਸ਼ਾਟਪੁੱਟ (ਲੜਕੇ) ਵਿੱਚ ਕਰਨ ਨੇ ਪਹਿਲਾ, ਸੁਖਦੀਪ ਨੇ ਦੂਜਾ ਤੇ ਭੋਜਪੁਰੀਆ ਕੁਮਾਰ ਨੇ ਤੀਜਾ ਸਥਾਨ ਹਾਸਲ ਕੀਤਾ। 400 ਮੀਟਰ ਦੌੜ ਵਿੱਚ ਅਰਪਨਾ, ਸਾਹਿਲ ਅਤੇ ਸਨੇਹਾ ਵਰਮਾ ਕ੍ਰਮਵਾਰ ਜੇਤੂ ਰਹੀਆਂ।

Advertisement
Advertisement
×